ਮੁੰਬਈ: ਮੁੰਬਈ ਪੁਲਿਸ ਨੇ ਐਤਵਾਰ ਨੂੰ ਕਥਿਤ ਟੈਲੀਵਿਜ਼ਨ ਰੇਟਿੰਗ (TRP) ਘੁਟਾਲੇ ਦੀ ਜਾਂਚ ਸਬੰਧੀ ਰਿਪਬਲਿਕ ਟੀਵੀ ਦੇ ਸੀਈਓ ਵਿਕਾਸ ਖਾਨਚੰਦਨੀ ਨੂੰ ਗ੍ਰਿਫਤਾਰ ਕੀਤਾ ਹੈ। ਖਾਨਚੰਦਨੀ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਉਸ ਨੂੰ ਦੋ ਵਾਰ ਜਾਂਚ ਕਰਤਾਵਾਂ ਵਲੋਂ ਪੁੱਛਗਿੱਛ ਲਈ ਬੁਲਾਇਆ ਗਈ ਸੀ।ਕ੍ਰਾਈਮ ਬ੍ਰਾਂਚ ਦੀ ਜਾਂਚ ਦੌਰਾਨ ਇਹ ਖੁਲਾਸਾ ਹੋਇਆ ਸੀ ਕਿ ਕੁਝ ਕੇਬਲ ਆਪਰੇਟਰਾਂ ਨੇ ਦੋਹਰਾ LCN (ਲੈਂਡਿੰਗ ਚੈਨਲ ਨੰਬਰ) ਤਕਨਾਲੋਜੀ ਦੀ ਵਰਤੋਂ ਕੀਤੀ ਸੀ ਜਿਸ ਨਾਲ ਇੱਕ ਵਾਰ ਵਿਚ ਦੋ ਚੈਨਲ ਨੰਬਰਾਂ 'ਤੇ ਇਕ ਹੀ ਚੈਨਲ ਨੂੰ ਵਿਖਾਇਆ ਜਾ ਰਿਹਾ ਸੀ।
ਫਰਜ਼ੀ ਟੀਆਰਪੀ ਘੁਟਾਲਾ ਅਕਤੂਬਰ ਵਿੱਚ ਉਸ ਵੇਲੇ ਸਾਹਮਣੇ ਆਇਆ ਸੀ ਜਦੋਂ ਰੇਟਿੰਗ ਏਜੰਸੀ 'ਬ੍ਰੌਡਕਾਸਟ ਔਡੀਅਨਸ ਰਿਸਰਚ ਕਾਉਂਸਲ' (BARC) ਨੇ ਹੰਸਾ ਰਿਸਰਚ ਗਰੁੱਪ ਵਲੋਂ ਇੱਕ ਸ਼ਿਕਾਇਤ ਦਰਜ ਕਰਾਈ ਸੀ, ਜਿਸ ਵਿੱਚ ਦੋਸ਼ ਲਾਇਆ ਗਿਆ ਸੀ ਕਿ ਕੁਝ ਟੈਲੀਵਿਜ਼ਨ ਚੈਨਲ ਟੀਆਰਪੀ ਨੰਬਰਾਂ 'ਚ ਧਾਂਦਲੀ ਕਰ ਰਹੇ ਹਨ।