ਨਵੀਂ ਦਿੱਲੀ: ਰਿਜ਼ਰਵ ਬੈਂਕ ਆਫ ਇੰਡੀਆ ਨੇ ਸਾਲ 2015 ‘ਚ ਹੀ ਐਲਾਨ ਕਰ ਦਿੱਤਾ ਸੀ ਕਿ ਜਲਦੀ ਹੀ ਸਾਰੇ ਪਰਾਣੇ ਮੈਗਨੈਟਿਕ ਸਟ੍ਰਾਈਪ ਕਾਰਡ ਬੰਦ ਕਰ ਰਹੇ ਹਨ। ਇਸ ਦਾ ਸਭ ਤੋਂ ਵੱਡਾ ਕਾਰਨ ਸੀ ਇਨ੍ਹਾਂ ਦੀ ਸੁਰੱਖਿਆ। ਆਰਬੀਆਈ ਦੇ ਨਵੇਂ ਦਿਸ਼ਾ ਨਿਰਦੇਸ਼ਾਂ ਮੁਤਾਬਕ ਪੁਰਾਣੇ ਯਾਨੀ ਮੈਗਨੈਟਿਕ ਸਟ੍ਰਾਈਪ ਕਾਰਡ 31 ਦਸੰਬਰ ਤਕ ਹੀ ਕੰਮ ਕਰਨਗੇ।
ਈਐਮਵੀ ਕਾਰਡ ‘ਚ ਤੁਹਾਡਾ ਪੈਮੇਂਟ ਡਾਟਾ ਸੁਰੱਖਿਅਤ ਰਹੇਗਾ। ਕੋਈ ਇਸ ਕਾਰਡ ਦੀ ਸਿਕਊਰਟੀ ਨੂੰ ਸੰਨ੍ਹ ਨਹੀਂ ਲਾ ਸਕਦਾ। ਉਧਰ ਜੇਕਰ ਤੁਸੀਂ ਚੈੱਕ ਕਰਨਾ ਹੈ ਕਿ ਤੁਹਾਡਾ ਕਾਰਡ ਬਲੌਕ ਹੋਇਆ ਹੈ ਜਾਂ ਨਹੀਂ ਇਸ ਲਈ ਸਭ ਤੋਂ ਪਹਿਲਾਂ ਚਿੱਪ ਚੈੱਕ ਕਰੋ।
ਇਸ ਲਈ ਤੁਹਾਨੂੰ ਆਪਣੇ ਡੈਬਿਟ ਤੇ ਕ੍ਰੈਡਿਟ ਕਾਰਡ ਦੇ ਫਰੰਟ ‘ਤੇ ਈਐਮਵੀ ਚਿੱਪ ਦੇਖਣਾ ਹੋਵੇਗਾ। ਜੇਕਰ ਉਸ ‘ਤੇ ਸਿਮ ਜਿਹਾ ਚਿੱਪ ਹੈ ਤਾਂ ਤੁਹਾਡਾ ਕਾਰਡ ਬਲੌਕ ਨਹੀਂ ਹੋਵੇਗਾ ਤੇ ਜੇਕਰ ਉਸ ‘ਤੇ ਚਿੱਪ ਨਹੀਂ ਤਾਂ ਤੁਹਾਡਾ ਕਾਰਡ ਪੁਰਾਣਾ ਹੈ ਜੋ ਬਦਲਿਆ ਜਾਵੇਗਾ। ਇਹ ਕਾਰਡ 31 ਦਸੰਬਰ ਤੋਂ ਬਾਅਦ ਕੰਮ ਨਹੀਂ ਕਰਨਗੇ।