ਮੁਹਾਲੀ: ਪਹਿਲੀ ਦਸੰਬਰ ਤੋਂ ਬਗੈਰ ਫਾਸਟੈਗ ਵਾਲੀਆਂ ਗੱਡੀਆਂ ਦਾ ਕੌਮੀ ਰਾਜ ਮਾਰਗ 'ਤੇ ਚੱਲਣਾ ਮਹਿੰਗਾ ਹੋ ਜਾਵੇਗਾ। ਸੜਕ ਤੇ ਆਵਾਜਾਈ ਮੰਤਰਾਲੇ ਨੇ ਪਹਿਲੀ ਦਸੰਬਰ ਤੋਂ ਦੇਸ਼ ਦੇ ਸਾਰੇ ਟੋਲ ਪਲਾਜ਼ਿਆਂ 'ਤੇ ਫਾਸਟੈਗ ਲਾਜ਼ਮੀ ਕਰ ਦਿੱਤਾ ਹੈ। ਇਸ ਨਾਲ ਤੁਹਾਨੂੰ ਟੋਲ ਟੈਕਸ ਅਦਾ ਕਰਨ ਲਈ ਕਤਾਰ ਵਿੱਚ ਖੜ੍ਹੇ ਨਹੀਂ ਹੋਣਾ ਪਏਗਾ।
ਪ੍ਰੀਪੇਡ ਟੈਗ ਦੀ ਵਰਤੋਂ ਕਰਨਾ ਤੁਹਾਡੇ ਲਈ ਸੁਵਿਧਾਜਨਕ ਤਾਂ ਹੈ ਹੀ, ਪਰ ਇਸ ਨਾਲ ਤੁਸੀਂ ਟ੍ਰੈਫਿਕ ਜਾਮ ਤੋਂ ਵੀ ਬਚ ਸਕਦੇ ਹੋ। ਇਸ ਲਈ ਸਾਰੇ ਵਾਹਨ ਮਾਲਕਾਂ ਨੂੰ 1 ਦਸੰਬਰ ਤੱਕ ਫਾਸਟੈਗ ਦੀ ਸਹੂਲਤ ਲੈਣ ਲਈ ਕਿਹਾ ਜਾ ਰਿਹਾ ਹੈ। ਪਹਿਲੀ ਦਸੰਬਰ ਤੋਂ ਬਾਅਦ ਫਾਸਟੈਗ ਨਾ ਰੱਖਣ ਵਾਲੀਆਂ ਗੱਡੀਆਂ 'ਤੇ ਦੋਹਰਾ ਪੈਸਾ ਲਾਇਆ ਜਾ ਸਕਦਾ ਹੈ।
ਜ਼ੀਰਕਪੁਰ-ਪਟਿਆਲਾ ਸੜਕ 'ਤੇ ਤਕਰੀਬਨ 24 ਹਜ਼ਾਰ ਵਾਹਨ ਟੈਕਸ ਬੈਰੀਅਰ ਵਿੱਚੋਂ ਲੰਘਦੇ ਹਨ। ਇਸ ਵਿੱਚੋਂ 6 ਹਜ਼ਾਰ ਦੇ ਕਰੀਬ ਵਾਹਨ ਮਾਲਕਾਂ ਨੇ ਫਾਸਟੈਗ ਦੀ ਸਹੂਲਤ ਲਈ ਹੈ। ਇਨ੍ਹੀਂ ਦਿਨੀਂ 5 ਤੋਂ 6 ਹਜ਼ਾਰ ਲੋਕ ਫਾਸਟੈਗ ਲਈ ਆ ਰਹੇ ਹਨ। ਫਾਸਟੈਗਿੰਗ ਕੁਝ ਮਿੰਟਾਂ ਵਿੱਚ ਕੀਤੀ ਜਾਂਦੀ ਹੈ।
ਜ਼ੀਰਕਪੁਰ-ਅੰਬਾਲਾ ਰਾਜ ਮਾਰਗ 'ਤੇ ਦੱਪਰ ਟੋਲ ਪਲਾਜ਼ਾ 'ਤੇ ਲਗਪਗ 50,000 ਵਾਹਨ ਲੰਘਦੇ ਹਨ। ਇੱਥੇ ਬਹੁਤ ਸਾਰੇ ਲੋਕ ਫਾਸਟੈਗਸ ਲਗਵਾ ਰਹੇ ਹਨ। ਤੁਸੀਂ ਇਹ ਟੈਗ ਕਿਸੇ ਵੀ ਟੋਲ ਪਲਾਜ਼ਾ ਤੋਂ ਪ੍ਰਾਪਤ ਕਰ ਸਕਦੇ ਹੋ। ਕੁਝ ਵਿੱਤੀ ਕੰਪਨੀਆਂ ਅਤੇ ਬੈਂਕਾਂ ਨੇ ਇਸ ਲਈ ਆਨਲਾਈਨ ਫਾਰਮ ਕੱਢੇ ਹਨ।
ਫਾਰਮ ਭਰਨ ਤੋਂ ਬਾਅਦ ਇੱਕ ਕੁਏਰੀ ਜਨਰੇਟ ਹੁੰਦੀ ਹੈ ਜਿਸ ਤੋਂ ਬਾਅਦ, ਗਾਹਕ ਨੂੰ ਬੈਂਕ ਜਾ ਕੇ ਫਾਰਮ ਭਰਨਾ ਪਏਗਾ ਤੇ ਜ਼ਰੂਰੀ ਦਸਤਾਵੇਜ਼ ਜਮ੍ਹਾ ਕਰਕੇ ਫਾਸਟੈਗ ਖਾਤਾ ਖੋਲ੍ਹਿਆ ਜਾਏਗਾ। ਟ੍ਰਾਂਸਪੋਰਟ ਮੰਤਰਾਲੇ ਨੇ ਹਰੇਕ ਵਾਹਨ 'ਤੇ ਫਾਸਟੈਗ ਨੂੰ ਲਾਜ਼ਮੀ ਕੀਤਾ ਹੈ। ਇਸ ਦੇ ਨਾਲ ਹੀ 1 ਦਸੰਬਰ ਤੋਂ ਸੜਕ 'ਤੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ 'ਤੇ ਵੀ ਸਖਤੀ ਸ਼ੁਰੂ ਕੀਤੀ ਜਾਵੇਗੀ। ਟ੍ਰੈਫਿਕ ਨਿਯਮਾਂ ਨੂੰ ਤੋੜਨ 'ਤੇ ਭਾਰੀ ਜੁਰਮਾਨੇ ਤੇ ਸਜ਼ਾ ਦੀ ਵਿਵਸਥਾ ਹੈ।
Car loan Information:
Calculate Car Loan EMI