ਨਵੀਂ ਦਿੱਲੀ: ਮੱਧ ਪ੍ਰਦੇਸ਼ ਦੇ ਦਤਿਆ ‘ਚ ਪੁਲਿਸ ਨੇ ਇੱਕ ਸ਼ਰਾਬੀ ਦੇ ਕਤਲ ਦੇ ਇਲਜ਼ਾਮ ‘ਚ ਪਰਿਵਾਰ ਦੇ ਚਾਰ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਸ਼ਰਾਬੀ ਨੇ ਆਪਣੀ ਮਾਂ, ਭੈਣ ਤੇ ਭਾਬੀ ਨਾਲ ਕਈ ਵਾਰ ਨਸ਼ੇ ਦੀ ਹਾਲਤ ‘ਚ ਬਲਾਤਕਾਰ ਕੀਤਾ। ਦਤਿਆ ਦੇ ਅਧਿਕਾਰੀ ਗੀਤਾ ਭਾਰਦਵਾਜ ਮੁਤਾਬਕ ਮਾਮਲਾ ਉਦੋਂ ਸਾਹਮਣੇ ਆਇਆ ਜਦ ਪਰਿਵਾਰ ਨੂੰ ਉਨ੍ਹਾਂ ਦੇ 24 ਸਾਲਾ ਬੇਟੇ ਦੇ ਟਿਕਾਣੇ ਬਾਰੇ ਪੁੱਛਿਆ ਗਿਆ, ਜਿਸ ਦੀ ਲਾਸ਼ 12 ਨਵੰਬਰ ਨੂੰ ਗੋਪਾਲਦਾਸ ਪਹਾੜੀ ਖੇਤਰ ਤੋਂ ਮਿਲੀ ਸੀ।

ਭਾਰਦਵਾਜ ਨੇ ਦੱਸਿਆ ਕਿ 12 ਨਵੰਬਰ ਨੂੰ ਲਾਸ਼ ਬਰਾਮਦ ਕੀਤੀ ਗਈ ਸੀ ਤੇ ਪੋਸਟਮਾਰਟਮ ਤੋਂ ਪਤਾ ਲੱਗਿਆ ਸੀ ਕਿ ਉਸ ਦਾ ਕਤਲ ਗਲਾ ਦਬਾ ਕੇ ਕੀਤਾ ਗਿਆ ਸੀ। ਪਰਿਵਾਰ ਤੋਂ ਕੀਤੀ ਪੁੱਛਗਿੱਛ ‘ਚ ਉਨ੍ਹਾਂ ਨੇ ਇਸ ਕਤਲ ਨੂੰ ਕਬੂਲ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਉਹ ਸ਼ਰਾਬੀ ਤੋਂ ਤੰਗ ਆ ਚੁੱਕੇ ਸੀ। ਉਸ ਨੇ ਕਈ ਵਾਰ ਨਸ਼ੇ ‘ਚ ਆਪਣੀ ਮਾਂ, ਭੈਣ ਤੇ ਭਾਬੀ ਦਾ ਰੇਪ ਕੀਤਾ ਸੀ।

ਪੁਲਿਸ ਨੇ ਕਤਲ ਦੇ ਇਲਜ਼ਾਮ ‘ਚ ਮ੍ਰਿਤਕ ਦੇ ਪਿਤਾ, ਮਾਂ, ਉਸ ਦੇ ਛੋਟੇ ਭਰਾ ਤੇ ਭਰਾ ਦੀ ਪਤਨੀ ਨੂੰ ਗ੍ਰਿਫ਼ਤਾਰ ਕੀਤਾ ਹੈ। ਚਾਰਾਂ ਨੂੰ ਸੋਮਵਾਰ ਨੂੰ ਅਦਾਲਤ ‘ਚ ਪੇਸ਼ ਕੀਤਾ ਗਿਆ ਜਿੱਥੇ ਉਨ੍ਹਾਂ ਨੂੰ ਨਿਆਇਕ ਹਿਰਾਸਤ ‘ਚ ਭੇਜ ਦਿੱਤਾ ਗਿਆ।