ਨਵੀਂ ਦਿੱਲੀ: ਫੀਸ ਵਾਧੇ ਦੇ ਵਿਰੋਧ ‘ਚ ਦਿੱਲੀ ਦੀ ਜਵਾਹਰਲਾਲ ਨਹਿਰੂ ਯੂਨੀਵਰਸਿਟੀ ‘ਚ ਵਿਿਦਆਰਥੀਆਂ ਦਾ ਅੰਦੋਲਨ ਅਜੇ ਵੀ ਜਾਰੀ ਹੈ। ਕੱਲ੍ਹ ਪ੍ਰਦਰਸ਼ਨ ਦੌਰਾਨ ਪੁਲਿਸ ਅਤੇ ਵਿਦਿਆਰਥੀਆਂ ‘ਚ ਝੜਪ ‘ਚ 30 ਪੁਲਿਸਕਰਮੀ ਅਤੇ 15 ਵਿਦਿਆਰਥੀ ਜ਼ਖ਼ਮੀ ਹੋ ਗਏ। ਕਈ ਵਿਦਿਆਰਥੀ ਜ਼ਖ਼ਮੀ ਹੋ ਗਏ। ਕਈ ਵਿਦਿਆਰਥੀਆਂ ਦੇ ਗੰਭੀਰ ਸੱਟਾਂ ਵੀ ਆਇਆਂ ਹਨ, ਜਿਨ੍ਹਾਂ ਨੂੰ ਹਸਪਤਾਲ ‘ਚ ਜ਼ਖ਼ਮੀ ਕਰਵਾਇਆ ਗਿਆ ਹੈ। ਜੇਐਨਯੂ ਦੇ ਵਿਿਦਆਰਥੀ ਫੀਸ ਵਾਧੇ ਦੇ ਹੁਕਮ ਨੂੰ ਵਾਪਸ ਲੈਣ ਦੀ ਮੰਗ ਕਰ ਰਹੇ ਹਨ।


ਵਿਦਿਆਰਥੀਆਂ ਨੇ ਕੱਲ੍ਹ ਸੰਸਦ ਦੇ ਸਰਦ ਰੁੱਤ ਇਜਲਾਸ ਦੇ ਪਹਿਲੇ ਦਿਨ ਸੰਸਦ ਭਵਨ ਵੱਲ ਮਾਰਚ ਕਰਨ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਨੇ ਉਨ੍ਹਾਂ ਨੂੰ ਰੋਕ ਦਿੱਤਾ। ਇਸ ਦੇ ਨਾਲ ਹੀ ਕਈ ਥਾਂਵਾਂ ‘ਤੇ ਪੁਲਿਸ ਨੂੰ ਲਾਠੀਚਾਰਜ ਕਰਨਾ ਪਿਆ ਜਿਸ ‘ਚ ਕੁਝ ਸਟੂਡੈਂਟ ਜ਼ਖ਼ਮੀ ਹੋ ਗਏ। ਇਸ ਦੇ ਨਾਲ ਹੀ ਸਟੂਡੇਂਟ ਯੂਨੀਅਨ ਦੇ ਪ੍ਰਧਾਨ ਆਈਸ਼ੀ ਘੋਸ਼ ਸਣੇ 100 ਜੇਐਨਯੂ ਵਿਦਿਆਰਥੀਆਂ ਨੂੰ ਹਿਰਾਸਤ ‘ਚ ਲਿਆ ਗਿਆ ਹੈ।



ਇਸ ਤੋਂ ਬਾਅਦ ਪ੍ਰਦਰਸ਼ਨਕਾਰੀ ਵਿਦਿਆਰਥੀ ਸਫਦਰਜੰਗ ਮਕਬਰੇ ਦੇ ਬਾਹਰ ਸੜਕ ‘ਤੇ ਬੈਠ ਗਏ ਅਤੇ ਹਿਰਾਸਤ ‘ਚ ਲਏ ਗਏ ਵਿਦਿਆਰਥੀਆਂ ਨੂੰ ਛੱਡੇ ਜਾਣ ਅਤੇ ਮਨੁੱਖੀ ਸੰਸਾਧਨ ਮੰਤਰਾਲਾ ਦੇ ਅਧਿਕਾਰੀਆਂ ਨਾਲ ਮੁਲਾਕਾਤ ਦੀ ਮੰਗ ਕਰਨ ਲੱਗੇ। ਦਿੱਲੀ ਪੁਲਿਸ ਦੇ ਅਧਿਕਾਰੀਆਂ ਨੇ ਵਿਦਿਆਰਥੀਆਂ ਨਾਲਗੱਲਬਾਤ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ ਅਤੇ ਉਨ੍ਹਾਂ ਨੂੰ ਕਾਨੂੰਨ ਆਪਣੇ ਹੱਥ ‘ਚ ਨਾ ਲੈਣ ਦੀ ਅਪੀਲ ਕੀਤੀ।

ਪੁਲਿਸ ਦੇ ਲਾਠੀਚਾਰਜ ‘ਚ ਜ਼ਖ਼ਮੀ ਵਿਦਿਆਰਥੀਆਂ ਨੇ ਆਪਣੀ ਤਸਵੀਰਾਂ ਨੂੰ ਟਵਿਟਰ ‘ਤੇ ਸੇਅਰ ਕੀਤੀਆਂ। ਇਸ ਦੇ ਨਾਲ ਹੀ ਮਾਈਕ੍ਰਨਲੌਗਿੰਗ ਸਾਈਟ ‘ਤੇ ਹੈਸ਼ਟੈਗ ‘ਐਮਰਜੇਂਸੀ ਇੰਨ ਜੇਐਨਯੂ’ ਟ੍ਰੈਂਡ ਕਰਨ ਲੱਗਿਆ।