ਨਵੀਂ ਦਿੱਲੀ: ਗ੍ਰੇਟਾ ਥਨਬਰਗ ਟੂਲਕਿੱਟ ਕੇਸ 'ਚ ਦਿੱਲੀ ਪੁਲਿਸ ਨੇ ਐਤਵਾਰ ਦਿਸ਼ਾ ਰਵੀ ਨੂੰ ਗ੍ਰਿਫ਼ਤਾਰ ਕੀਤਾ ਹੈ। ਦਿੱਲੀ ਪੁਲਿਸ ਦੇ ਸਾਇਬਰ ਸੈਲ ਨੇ 21 ਸਾਲਾ ਦਿਸ਼ਾ ਰਵੀ ਨੂੰ  ਬੈਂਗਲੁਰੂ ਤੋਂ ਗ੍ਰਿਫ਼ਤਾਰ ਕਰਨ ਮਗਰੋਂ ਦਿੱਲੀ ਦੀ ਪਟਿਆਲਾ ਹਾਊਸ ਕੋਰਟ 'ਚ ਪੇਸ਼ ਕੀਤਾ। ਜਿੱਥੋਂ ਉਨ੍ਹਾਂ ਨੂੰ 5 ਦਿਨਾਂ ਨਿਆਂਇਕ ਹਿਰਾਸਤ ' ਭੇਜ ਦਿੱਤਾ ਗਿਆ।


ਦਿੱਲੀ ਪੁਲਿਸ ਨੇ ਕੋਰਟ ਨੂੰ ਦਲੀਲ ਦਿੱਤੀ ਕਿ ਇਸ ਸਾਜ਼ਿਸ਼ ' ਕਈ ਹੋਰ ਲੋਕ ਸ਼ਾਮਲ ਹੋ ਸਕਦੇ ਹਨ। ਇਸ ਲਈ ਦਿਸ਼ਾ ਰਵੀ ਨੂੰ ਰਿਮਾਂਡ ' ਲੈਕੇ ਪੁੱਛਗਿਛ ਕਰਨੀ ਜ਼ਰੂਰੀ ਹੈ। ਦਿਸ਼ਾ ਰਵੀ ਕੋਰਟ 'ਚ ਸੁਣਵਾਈ ਦੌਰਾਨ ਰੋ ਪਈ।


ਕੌਣ ਹੈ ਦਿਸ਼ਾ ਰਵੀ


ਦਿਸ਼ਾ ਰਵੀ ਬੈਂਗਲੁਰੂ ਦੇ ਇਕ ਨਿੱਜੀ ਕਾਲਜ ਤੋਂ ਬੀਬੀਏ ਦੀ ਡਿਗਰੀ ਧਾਰਕ ਹੈ ਤੇ ਉਹ 'ਫ੍ਰਾਇਡੇਸ ਫਾਰ ਫਿਊਚਰ ਇੰਡੀਆ' ਨਾਮਕ ਸੰਗਠਨ ਦੀ ਸੰਸਥਾਪਕ ਮੈਂਬਰ ਵੀ ਹੈ। ਅੰਤਰ ਰਾਸ਼ਟਰੀ ਵਾਤਾਵਰਨ ਕਾਰਕੁੰਨ ਗ੍ਰੇਟਾ ਥਨਬਰਗ ਵਾਂਗ ਦਿਸ਼ਾ ਰਵੀ ਵੀ ਵਾਤਾਵਰਨ ਕਾਰਕੁੰਨ ਹੈ। ਫ੍ਰਾਇਡੇਸ ਫਾਰ ਫਿਊਚਰ ਓਹੀ ਕੈਂਪੇਨ ਹੈ ਜਿਸ ਜ਼ਰੀਏ ਗ੍ਰੇਟਾ ਥਨਬਰਗ ਨੇ ਪੂਰੀ ਦੁਨੀਆਂ 'ਚ ਸੁਰਖੀਆਂ ਬਟੋਰੀਆਂ ਸਨ। ਦਿਸ਼ਾ ਰਵੀ ਇਸ ਕੈਂਪੇਨ ਨਾਲ 2018 ਤੋਂ ਜੁੜੀ ਹੈ। ਇਸ ਕੈਂਪੇਨ ਜ਼ਰੀਏ ਦੁਨੀਆਂ ਭਰ ਦੇ ਵਾਤਾਵਰਨ ਨਾਲ ਜੁੜੇ ਮੁੱਦਿਆਂ 'ਤੇ ਮੁਹਿੰਮ ਚਲਾਈ ਜਾ ਰਹੀ ਹੈ।


ਦਿਸ਼ਾ ਰਵੀ 'ਤੇ ਕੀ ਹਨ ਇਲਜ਼ਾਮ


ਦਿੱਲੀ ਪੁਲਿਸ ਨੇ ਇਲਜ਼ਾਮ ਲਾਇਆ ਕਿ ਭਾਰਤ ਖ਼ਿਲਾਫ਼ ਦਿਸ਼ਾ ਰਵੀ ਤੇ ਹੋਰਾਂ ਨੇ ਖਾਲਿਸਤਾਨ ਸਮਰਥਕ ਸਮੂਹ ਪੋਇਟਿਕ ਜਸਟਿਸ ਫਾਊਂਡੇਸ਼ਨ ਨਾਲ ਗੰਢ-ਤੁਪ ਕੀਤੀ ਸੀ। ਦਿੱਲੀ ਪੁਲਿਸ ਨੇ ਟਵੀਟ ਕਰਕੇ ਦਾਅਵਾ ਕੀਤਾ, 'ਗ੍ਰੇਟਾ ਥਨਬਰਗ ਦੇ ਨਾਲ ਟੂਲਕਿੱਟ ਸਾਂਝਾ ਕਰਨ ਵਾਲਿਆਂ 'ਚ ਰਵੀ ਇਕ ਸੀ।' ਦਿੱਲੀ ਪੁਲਿਸ ਨੇ ਦਿਸ਼ਾ ਰਵੀ ਦਾ ਫੋਨ ਬਰਾਮਦ ਕਰ ਲਿਆ ਹੈ।


ਕੀ ਹੈ ਟੂਲਕਿੱਟ ਵਿਵਾਦ


ਕਿਸਾਨ ਅੰਦੋਲਨ ਦੇ ਸਮਰਥਨ 'ਚ ਸਵੀਡਨ ਦੀ ਵਾਤਾਵਰਨ ਕਾਰਕੁੰਨ ਗ੍ਰੇਟਾ ਥਨਬਰਗ ਨੇ ਟਵੀਟ ਕੀਤਾ। ਟਵੀਟ 'ਚ ਅੰਦੋਲਨ ਕਿਵੇਂ ਕਰਨਾ ਹੈ, ਇਸ ਦੀ ਜਾਣਕਾਰੀ ਵਾਲਾ ਟੂਲਕਿੱਟ ਸਾਂਝਾ ਕੀਤਾ ਗਿਆ। ਟੂਲ ਕਿੱਟ 'ਚ ਕਿਸਾਨ ਅੰਦੋਲਨ ਨੂੰ ਵਧਾਉਣ ਲਈ ਹਰ ਜ਼ਰੂਰੀ ਕਦਮ ਬਾਰੇ ਦੱਸਿਆ ਗਿਆ ਹੈ। ਟਵੀਟ 'ਚ ਕਿਹੜਾ ਹੈਸ਼ਟੈਗ ਲਾਉਣਾ ਹੈ, ਕੀ ਕਰਨਾ ਹੈ, ਕਿਵੇਂ ਬਚਣਾ ਹੈ, ਇਸਦੀ ਜਾਣਕਾਰੀ ਦਿੱਤੀ ਗਈ। 


ਟੂਲਕਿੱਟ ਕੀ ਹੈ


ਡਿਜੀਟਲ ਹਥਿਆਰ, ਜਿਸ ਦਾ ਇਸਤੇਮਾਲ ਸੋਸ਼ਲ ਮੀਡੀਆ 'ਤੇ ਅੰਦੋਲਨ ਨੂੰ ਹਵਾ ਦੇਣ ਲਈ ਹੁੰਦਾ ਹੈ। ਪਹਿਲੀ ਵਾਰ ਅਮਰੀਕਾ 'ਚ ਬਲਕੈ ਲਾਈਵ ਮੈਟਰ ਅੰਦਲਨ ਦੌਰਾਨ ਇਸ ਦਾ ਨਾਂਅ ਸਾਹਮਣੇ ਆਇਆ ਸੀ। ਇਸ ਜ਼ਰੀਏ ਕਿਸੇ ਵੀ ਅੰਦੋਲਨ ਨੂੰ ਵੱਡਾ ਬਣਾਉਣ ਲਈ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਜੋੜਿਆ ਜਾਂਦਾ ਹੈ। ਇਸ 'ਚ ਅੰਦੋਲਨ 'ਚ ਸ਼ਾਮਲ ਹੋਣ ਦੇ ਤਰੀਕਿਆਂ ਬਾਰੇ ਸਿਲਸਿਲੇਵਾਰ ਢੰਗ ਨਾਲ ਦੱਸਿਆ ਜਾਂਦਾ ਹੈ।