ਚੰਡੀਗੜ੍ਹ: ਨਾਈਟ ਫਰੈਂਕ ਐਲਐਲਪੀ ਏਜੰਸੀ ਦੀ ਹਾਲੀਆ ਰਿਪੋਰਟ ਮੁਤਾਬਕ 50 ਕਰੋੜ ਡਾਲਰ ਦੀ ਜਾਇਦਾਦ ਵਾਲੇ ਜ਼ਿਆਦਾਤਰ ਲੋਕ ਅਮਰੀਕੀ ਮਹਾਂਦੀਪ ਵਿੱਚ ਰਹਿੰਦੇ ਹਨ। ਇਨ੍ਹਾਂ ਵਿੱਚ ਵੀ ਸਭ ਤੋਂ ਜ਼ਿਆਦਾ ਲੋਕ (31.8 ਫੀਸਦੀ) ਅਮਰੀਕਾ ਤੇ ਕੈਨੇਡਾ ਵਿੱਚ ਹਨ। ਇਸ ਤੋਂ ਬਾਅਦ ਏਸ਼ੀਆ (28.1 ਫੀਸਦੀ) ਦਾ ਨੰਬਰ ਆਉਂਦਾ ਹੈ। ਯੂਰਪ (25.4 ਫੀਸਦੀ) ਏਸ਼ੀਆ ਤੋਂ ਇੱਕ ਕਦਮ ਪਿੱਛੇ ਹੈ। ਬਾਕੀ ਬਚੇ 15 ਫੀਸਦੀ ਮੱਧ ਏਸ਼ੀਆ, ਆਸਟ੍ਰੇਲੀਆ, ਰੂਸ, ਸੀਆਈਐਸ, ਲੈਟਿਨ ਅਮਰੀਕਾ ਤੇ ਅਫਰੀਕਾ ਵਿੱਚ ਮਿਲਦੇ ਹਨ।
ਇਸ ਰਿਪੋਰਟ ਨੂੰ ਬਣਾਉਣ ਲਈ ਏਜੰਸੀ ਨੇ ਵੈਲਥ ਐਕਸ ਨਾਂ ਦੀ ਕੌਮਾਂਤਰੀ ਡੇਟਾ ਕੰਪਨੀ ਤੋਂ ਜਾਣਕਾਰੀ ਲਈ ਹੈ ਜੋ ਕਈ ਲਗਜ਼ਰੀ ਬਰਾਂਡ, NGO ਤੇ ਸਿੱਖਿਅਕ ਸੰਸਥਾਵਾਂ ਨਾਲ ਕੰਮ ਕਰਦੀ ਹੈ। ਇਸ ਤੋਂ ਇਲਾਵਾ ਰਿਪੋਰਟ ਲਈ 500 ਵੱਡੇ ਬੈਂਕਾਂ ’ਤੇ ਹੋਏ ਸਰਵੇਖਣ ਤੋਂ ਵੀ ਜਾਣਕਾਰੀ ਇਕੱਠੀ ਕੀਤੀ ਗਈ ਜੋ ਦੁਨੀਆ ਦੇ 50 ਹਜ਼ਾਰ ਲੋਕਾਂ ਨਾਲ ਕੰਮ ਕਰਦੇ ਹਨ ਜਿਨ੍ਹਾਂ ਦੀ ਕੁੱਲ ਜਾਇਦਾਦ 3 ਅਰਬ ਡਾਲਰ ਹੈ।
ਨਾਈਟ ਫਰੈਕ ਐਲਐਲਪੀ ਦੀ ਸੂਚੀ ਵਿੱਚ 2,208 ਲੋਕ ਹਨ, ਜਿਨ੍ਹਾਂ ਦੀ ਜਾਇਦਾਦ 100 ਕਰੋੜ ਡਾਲਰ ਹੈ ਤੇ ਉਨ੍ਹਾਂ ਨੂੰ ਫੋਬਰਜ਼ 2018 ਵਿੱਚ ਵੀ ਸ਼ਾਮਲ ਕੀਤਾ ਗਿਆ ਹੈ।
ਇਸ ਰਿਪੋਰਟ ਮੁਤਾਬਕ ਅਮਰੀਕਾ, ਚੀਨ, ਜਰਮਨੀ, ਜਪਾਨ, ਹਾਂਗ ਕਾਂਗ, ਕੈਨੇਡਾ, ਸਵਿਟਜ਼ਰਲੈਂਡ, ਫਰਾਂਸ, ਰੂਸ, ਸੀਆਈਐਸ ਤੇ ਯੂਕੇ ਦੁਨੀਆ ਦੇ ਟੌਪ 10 ਅਰਬਪਤੀ ਦੇਸ਼ ਹਨ।
ਹਾਲਾਂਕਿ ਅਮਰੀਕਾ ਤੇ ਦੂਜੇ ਸਥਾਨ ’ਤੇ ਚੀਨ ਦੇ ਅਰਬਪਤੀਆਂ ਦੀ ਗਿਣਤੀ ਕਾਫੀ ਅੰਤਰ ਹੈ। ਅਮਰੀਕਾ ਵਿਚ ਚੀਨ ਦੇ ਮੁਕਾਬਲੇ 1340 ਅਰਬਪਤੀ ਵਧੇਰੇ ਹਨ। ਅਮਰੀਕਾ ਵਿਚ ਅਰਬਪਤੀਆਂ ਦੀ ਗਿਣਤੀ 1,830 ਹੈ।
ਇਸ ਲਿਸਟ ਵਿੱਚ ਭਾਰਤ ਵੀ 200 ਅਰਬਪਤੀਆਂ ਨਾਲ 11 ਵੇਂ ਸਥਾਨ 'ਤੇ ਹੈ। ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਭਾਰਤ ਦੇ ਸਭ ਤੋਂ ਅਮੀਰ ਆਦਮੀ ਹਨ। ਸਾਲ 2016 ਤੋਂ 2017 ਤਕ, ਹੋਂਗ ਕਾਂਗ ਵਿੱਚ ਅਰਬਪਤੀਆਂ ਦੀ ਗਿਣਤੀ ਸਭ ਤੋਂ ਜ਼ਿਆਦਾ (23 ਪ੍ਰਤੀਸ਼ਤ) ਵਧੀ। ਇਸ ਦੇ ਨਾਲ ਹੀ ਬ੍ਰਿਟੇਨ ਵਿੱਚ 4 ਫੀਸਦੀ ਅਰਬਪਤੀ ਘੱਟ ਵੀ ਹੋਏ। 2016 ਅਤੇ 2017 ਵਿਚਕਾਰ, ਭਾਰਤ ਵਿੱਚ 18 ਫੀਸਦੀ ਅਰਬਪਤੀ ਵਧੇ ਹਨ।