ਨਵੀਂ ਦਿੱਲੀ: ਦੇਸ਼ ਚ ਠੰਡ ਚ ਲਗਾਤਾਰ ਇਜ਼ਾਫਾ ਦੇਖਣ ਨੂੰ ਮਿਲ ਰਿਹਾ ਹੈ। ਉੱਥੇ ਹੀ ਠੰਡ ਕਾਰਨ ਕਈ ਇਲਾਕਿਆਂ 'ਚ ਸੰਘਣੀ ਧੁੰਦ ਛਾਈ ਰਹਿਣ ਨਾਲ ਵਿਜ਼ੀਬਿਲਿਟੀ ਵੀ ਕਾਫੀ ਘੱਟ ਹੋ ਗਈ ਹੈ। ਘੱਟ ਵਿਜ਼ੀਬਿਲਿਟੀ ਤੇ ਖਰਾਬ ਮੌਸਮ ਕਾਰਨ ਆਵਾਜਾਈ 'ਤੇ ਵੀ ਕਾਫੀ ਅਸਰ ਦੇਖਣ ਨੂੰ ਮਿਲਿਆ ਹੈ। ਉੱਥੇ ਹੀ ਕਈ ਰੇਲਾਂ ਨੂੰ ਖਰਾਬ ਮੌਸਮ ਤੇ ਹੋਰ ਕਾਰਨਾਂ ਦੇ ਚੱਲਦਿਆ ਡਾਇਵਰਟ ਕੀਤਾ ਗਿਆ ਹੈ।
ਖਰਾਬ ਮੌਸਮ ਦੇ ਕਾਰਨ ਉਡਾਣਾਂ 'ਤੇ ਵੀ ਕਾਫੀ ਅਸਰ ਦੇਖਣ ਨੂੰ ਮਿਲ ਰਿਹਾ ਹੈ। ਇਸ ਤੋਂ ਇਲਾਵਾ ਕੜਾਕੇ ਦੀ ਠੰਡ ਤੇ ਬਰਫਬਾਰੀ ਕਾਰਨ ਸੜਕੀ ਆਵਾਜਾਈ ਵੀ ਕਾਫੀ ਪ੍ਰਭਾਵਿਤ ਹੋਈ ਹੈ। ਪਹਾੜੀ ਇਲਾਕਿਆਂ 'ਚ ਬਰਫਬਾਰੀ ਕਾਰਨ ਸੜਕਾਂ 'ਤੇ ਆਵਾਜਾਈ ਹੌਲੀ ਹੋ ਗਈ ਹੈ। ਉੱਥੇ ਹੀ ਅੱਜ 14 ਰੇਲਾਂ ਦਾ ਰੂਟ ਬਦਲਿਆ ਗਿਆ ਹੈ। ਜਿਹੜੀਆਂ ਟਰੇਨਾਂ ਦੇ ਰੂਟ ਬਦਲੇ ਹਨ ਉਹ ਇਸ ਤਰ੍ਹਾਂ ਹਨ: 00761, 00762, 02432, 02617, 02618, 02625, 02626, 02780, 02904, 02925, 02926, 04650, 06527 ਅਤੇ 30361 ਹਨ।
ਇਸ ਤੋਂ ਇਲਾਵਾ ਹਵਾਈ ਕੰਪਨੀ ਸਪਾਇਸਜੈਟ ਨੇ ਕਿਹਾ ਕਿ ਘੱਟ ਵਿਜ਼ੀਬਿਲਿਟੀ ਕਾਰਨ ਅੰਮ੍ਰਿਤਸਰ, ਦਰਭੰਗਾ, ਧਰਮਸ਼ਾਲਾ ਤੇ ਜਬਲਪੁਰ ਦੀਆਂ ਉਡਾਣਾਂ ਪ੍ਰਭਾਵਿਤ ਹੋ ਸਕਦੀਆਂ ਹਨ। ਉੱਥੇ ਹੀ ਦੇਸ਼ ਦੀ ਰਾਜਧਾਨੀ ਦਿੱਲੀ 'ਚ ਵੀ ਧੁੰਦ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਇਸ ਦਰਮਿਆਨ ਦਿੱਲੀ ਏਅਰਪੋਰਟ ਦਾ ਕਹਿਣਾ ਹੈ ਕਿ ਧੁੰਦ ਕਾਰਨ ਘੱਟ ਹੋਈ ਵਿਜ਼ੀਬਿਲਿਟੀ ਨਾਲ ਹਵਾਈ ਅੱਡਿਆਂ 'ਤੇ ਅਸਰ ਦੇਖਿਆ ਜਾ ਸਕਦਾ ਹੈ।
ਦਿੱਲੀ ਹਵਾਈ ਅੱਡੇ ਨੇ ਖਿੱਚੀ ਤਿਆਰੀ
ਦਿੱਲੀ ਅੰਤਰ ਰਾਸ਼ਟਰੀ ਹਵਾਈ ਅੱਡੇ ਨੇ ਵਧਦੇ ਕੋਰੇ ਦੇ ਵਿਚ ਸੁਰੱਖਿਅਤ ਉਡਾਣ ਆਵਾਜਾਈ ਯਕੀਨੀ ਬਣਾਉਣ ਲਈ ਕਮਰ ਕੱਸ ਲਈ ਹੈ। ਏਅਰਪੋਰਟ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਦੋਂ ਕੋਰੇ ਕਾਰਨ ਵਿਜੀਬਿਲਿਟੀ ਘਟ ਜਾਂਦੀ ਹੈ ਤਾਂ ਹਵਾਈ ਅੱਡਾ ਏਅਰਪੋਰਟ ਕੋਲੈਬੋਰੇਟਿਵ ਡਿਸੀਜ਼ਨ ਮੇਕਿੰਗ ਇਕਾਈ ਦਾ ਇਸਤੇਮਾਲ ਕਰਦਾ ਹੈ। ਜਿਸ 'ਚ ਘਰੇਲੂ ਏਅਰਲਾਇਨ, ਜਹਾਜ਼ ਆਵਾਜਾਈ ਕੰਟੋਰਲ ਤੇ ਦਿੱਲੀ ਅੰਤਰ ਰਾਸ਼ਟਰੀ ਏਅਰਪੋਰਟ ਲਿਮਿਟਡ ਦੇ ਪ੍ਰਤਨਿਧੀ ਹੈ।
ਏਅਰਪੋਰਟ ਵੱਲੋਂ ਕਿਹਾ ਗਿਆਕਿ ਹਵਾਈ ਅੱਡੇ 'ਤੇ ਤਿੰਨ ਰਨਵੇਅ ਹਨ ਤੇ ਉਹ ਲੈਂਡਿੰਗ ਸੁਵਿਧਾ ਨਾਲ ਲੈਸ ਹਨ ਤੇ ਇਹ ਸੁਵਿਧਾ ਕੈਟ III ਬੀ ਆਵਾਜਾਈ ਦੀ ਇਜਾਜ਼ਤ ਦਿੰਦੀ ਹੈ। ਏ ਕੈਟ III ਬੀ ਅਨੁਪਾਲਨ ਬੁਨਿਆਦੀ ਢਾਂਚਾ ਜਹਾਜ਼ ਨੂੰ 50 ਮੀਟਰ ਦੀ ਘੱਟ ਵਿਜ਼ੀਬਿਲਿਟੀ ਤੇ ਵੀ ਉੱਤਰਣ ਦੀ ਇਜਾਜ਼ਤ ਦਿੰਦਾ ਹੈ। ਇੰਦਰਾ ਗਾਂਧੀ ਅੰਤਰ ਰਾਸ਼ਟਰੀ ਹਵਾਈ ਅੱਡੇ ਤੇ ਕੋਈ ਵੀ ਜਹਾਜ਼ 125 ਮੀਟਰ ਦੀ ਵਿਜ਼ੀਬਿਲਿਟੀ ਦੇ ਨਾਲ ਉਡਾਣ ਭਰ ਸਕਦਾ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ