ਨਵੀਂ ਦਿੱਲੀ: ਜਿਸ ਸਮੇਂ ਸੜਕਾਂ 'ਤੇ ਸਭ ਤੋਂ ਵੱਧ ਹਾਦਸੇ ਵਾਪਰਦੇ ਹਨ, ਇਸ ਦਾ ਜਵਾਬ ਭਾਲਣ ਵਾਲੀਆਂ ਏਜੰਸੀਆਂ ਵਲੋਂ ਸਭ ਤੋਂ ਖਤਰਨਾਕ ਸਮੇਂ ਦੇ ਅੰਕੜੇ ਸੌਂਪੇ ਗਏ ਹਨ। ਦੱਸ ਦਈਏ ਕਿ ਇਸ 'ਚ ਦੇਰ ਰਾਤ ਤੋਂ ਸਵੇਰ ਤੱਕ ਦਾ ਸਮਾਂ ਦਰਜ ਕੀਤਾ ਗਿਆ ਹੈ। ਇਹ ਉਹ ਸਮਾਂ ਹੈ ਜਿਸ ਵਿੱਚ ਸਭ ਤੋਂ ਵੱਧ ਹਾਦਸੇ ਅਤੇ ਮੌਤਾਂ ਹੋਈਆਂ। ਰਿਪੋਰਟ ਮੁਤਾਬਕ ਰਾਤ 12 ਵਜੇ ਤੋਂ ਸਵੇਰੇ 6 ਵਜੇ ਤੱਕ ਯਾਤਰਾ ਲਈ ਸਹੀ ਨਹੀਂ ਹੈ। ਇਸ ਦੌਰਾਨ ਸਭ ਤੋਂ ਵਧ ਹਾਦਸੇ ਅਤੇ ਮੌਤਾਂ ਹੋਈਆਂ।
ਰਿਪੋਰਟ 'ਚ ਦੇਰ ਰਾਤ ਤੋਂ ਸਵੇਰੇ ਦੇ ਸਮੇਂ ਨੂੰ ਹਾਦਸੇ ਦਾ ਸਭ ਤੋਂ ਖਤਰਨਾਕ ਸਮਾਂ ਮੰਨਿਆ ਹੈ। ਇਨ੍ਹਾਂ ਛੇ ਘੰਟਿਆਂ ਦੌਰਾਨ ਡਰਾਈਵਰ ਨੂੰ ਸਭ ਤੋਂ ਵਧ ਨੀਂਦ ਆਉਂਦੀ ਹੈ। ਇਹੀ ਕਾਰਨ ਹੈ ਕਿ ਇਸ ਦੌਰਾਨ ਜ਼ਿਆਦਾਤਰ ਘਟਨਾਵਾਂ ਅਤੇ ਮੌਤਾਂ ਹੁੰਦੀਆਂ ਹਨ। ਤਕਰੀਬਨ 7,580 ਘਟਨਾਵਾਂ ਵਿੱਚ 4,115 ਲੋਕਾਂ ਨੇ ਆਪਣੀਆਂ ਜਾਨਾਂ ਇਸ ਲਾਪ੍ਰਵਾਹੀ ਕਾਰਨ ਗੁਆ ਦਿੱਤੀਆਂ। ਇਸ ਦੀ ਪ੍ਰਤੀਸ਼ਤਤਾ 17.8 ਫੀਸਦ ਰਹੀ।
ਭਾਰਤ ਖਰੀਦ ਰਿਹਾ ਹੈ ਖੂਬ ਹਥਿਆਰ, ਰਿਪੋਰਟ 'ਚ ਖੁਲਾਸਾ ਰੂਸ ਤੋਂ ਵੱਧ ਤੋਂ ਵੱਧ ਹਥਿਆਰ ਖਰੀਦਦਾ ਹੈ ਭਾਰਤ
ਹਾਦਸਿਆਂ ਅਤੇ ਮੌਤਾਂ ਦੀ ਗਿਣਤੀ ਨੂੰ ਰਿਪੋਰਟ 'ਚ ਤਿੰਨ ਘੰਟਿਆਂ ਵਿੱਚ ਵੰਡਿਆ ਗਿਆ ਹੈ, ਜੋ ਇਸ ਤਰ੍ਹਾਂ ਹੈ:-
ਸਮਾਂ ਹਾਦਸੇ ਮੌਤ ਪ੍ਰਤੀਸ਼ਤਤਾ
00.00 ਤੋਂ 3.00 ਦੇਰ ਰਾਤ 3,516 -1,900 8.3
03.00 ਤੋਂ 6.00 ਸਵੇਰ 4,064 -2,215 9.5
06.00 ਤੋਂ 9.00 ਦਿਨ 5,818 -3,006 13.7
9:00 ਤੋਂ 12:00 ਦਿਨ 5,933 -3,120 13.9
12.00 ਤੋਂ 15.00 ਦਿਨ 5,312 -2,816 12.5
15.00 ਤੋਂ 18.00 ਦਿਨ 5,681 -3,085 13.3
18.00 ਤੋਂ 21.00 ਰਾਤ 5,685 -2,975 13.4
21.00 ਤੋਂ 24.00 ਰਾਤ 5,240 -2,856 12.3
ਸਮੇਂ ਦੀ ਜਾਣਕਾਰੀ ਨਹੀਂ 1,323 -682 3.1
ਕੁੱਲ- 41,572-22,655
ਸੰਘਰਸ਼ ਵਾਲੀ ਸੱਥ 'ਤੇ ਬਾਜ ਦੀ ਅੱਖ, ਕਿਸਾਨ ਅੰਦੋਲਨ 'ਤੇ ਰੱਖ ਰਿਹਾ ਨਜ਼ਰ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਸਾਵਧਾਨ! ਸਫ਼ਰ ਕਰਨ ਲਈ ਰਾਤ 12 ਤੋਂ 6 ਵਜੇ ਦਾ ਸਮਾਂ ਹੁੰਦਾ ਹੈ ਬੇਹੱਦ ਖ਼ਤਰਨਾਕ, ਮੌਤਾਂ ਦੇ ਇਹ ਅੰਕੜੇ ਕਰ ਦੇਣਗੇ ਹੈਰਾਨ
ਏਬੀਪੀ ਸਾਂਝਾ
Updated at:
12 Dec 2020 07:10 AM (IST)
ਦੱਸ ਦਈਏ ਕਿ ਪਿਛਲੇ ਸਾਲ ਤਕਰੀਬਨ 7580 ਹਾਦਸਿਆਂ ਵਿਚ 4115 ਵਿਅਕਤੀਆਂ ਨੇ ਆਪਣੀ ਅਚਾਨਕ ਜਾਨ ਗੁਆਈ, ਇਹ ਬਿਹਤਰ ਹੋਵੇਗਾ ਕਿ ਡਰਾਈਵਰ ਵਾਹਨ ਚਲਾਉਂਦੇ ਸਮੇਂ ਸਾਵਧਾਨ ਰਹਿਣ।
ਸੰਕੇਤਕ ਤਸਵੀਰ
- - - - - - - - - Advertisement - - - - - - - - -