ਨਵੀਂ ਦਿੱਲੀ: ਭਾਰਤ (India) ਦੁਨੀਆ ਵਿਚ ਸਭ ਤੋਂ ਵੱਧ ਹਥਿਆਰ (1990-2019)  ਖਰੀਦਦਾ ਹੈ। ਹਥਿਆਰਾਂ ਦੀ ਖਰੀਦ ਦੇ ਮਾਮਲੇ ਵਿੱਚ ਚੀਨ ਦੂਜੇ ਨੰਬਰ ‘ਤੇ ਹੈ, ਇਸ ਤੋਂ ਬਾਅਦ ਸਾਊਦੀ ਅਰਬ ਹੈ। ਇਸ ਦੇ ਨਾਲ ਹੀ ਹਥਿਆਰਾਂ ਦੀ ਬਰਾਮਦ ਦੇ ਮਾਮਲੇ ਵਿਚ ਭਾਰਤ 38ਵੇਂ ਨੰਬਰ 'ਤੇ ਹੈ। ਮਿਆਂਮਾਰ, ਸ਼੍ਰੀਲੰਕਾ ਅਤੇ ਮਾਰੀਸ਼ਸ ਵਰਗੇ ਦੇਸ਼ ਭਾਰਤ ਤੋਂ ਹਥਿਆਰ ਖਰੀਦਦੇ ਹਨ। ਉਧਰ ਅਮਰੀਕਾ (America) ਵਿਸ਼ਵ ਨੂੰ ਸਭ ਤੋਂ ਵੱਧ ਹਥਿਆਰ ਸਪਲਾਈ (Arms Supply) ਕਰਦਾ ਹੈ। ਹਥਿਆਰਾਂ ਦੀ ਬਰਾਮਦ ਦੇ ਮਾਮਲੇ ਵਿਚ ਰੂਸ ਦੂਜੇ ਨੰਬਰ 'ਤੇ ਹੈ। ਸਟਾਕਹੋਮ ਇੰਟਰਨੈਸ਼ਨਲ ਪੀਸ ਰਿਸਰਚ ਇੰਸਟੀਚਿਊਟ (SIPRI) ਦੀ ਰਿਪੋਰਟ ਨੇ ਇਨ੍ਹਾਂ ਗੱਲਾਂ ਦਾ ਖੁਲਾਸਾ ਕੀਤਾ ਹੈ।

ਭਾਰਤ ਨੇ ਰੂਸ ਤੋਂ 58 ਪ੍ਰਤੀਸ਼ਤ ਹਥਿਆਰ ਦਰਾਮਦ ਕੀਤੇ

ਰੂਸ ਨੇ 2015-2019 ਦਰਮਿਆਨ ਭਾਰਤ ਦੀਆਂ ਰੱਖਿਆ ਜ਼ਰੂਰਤਾਂ ਦੀ ਪੂਰਤੀ ਲਈ ਵੱਡੀ ਭੂਮਿਕਾ ਨਿਭਾਈ। ਰੂਸ ਨੇ ਆਪਣੇ 58 ਪ੍ਰਤੀਸ਼ਤ ਹਥਿਆਰਾਂ ਦੀ ਬਰਾਮਦ ਭਾਰਤ ਨੂੰ ਕੀਤੀ, ਜਦੋਂ ਕਿ ਇਹ ਸਾਲ 2010- 14 ਦੇ ਵਿੱਚ 72 ਪ੍ਰਤੀਸ਼ਤ ਸੀ। 2014 ਅਤੇ 2019 ਦੇ ਵਿਚਕਾਰ ਇਜ਼ਰਾਈਲ ਅਤੇ ਫਰਾਂਸ ਨੇ ਸਾਰੇ ਭਾਰਤ ਵਿੱਚ ਆਪਣੇ ਹਥਿਆਰਾਂ ਦੇ ਨਿਰਯਾਤ ਵਿੱਚ ਵਾਧਾ ਕੀਤਾ। ਹਾਲਾਂਕਿ, ਅਗਲੇ ਪੰਜ ਸਾਲਾਂ 'ਚ ਭਾਰਤ 'ਚ ਰੂਸ ਦੀ ਹਿੱਸੇਦਾਰੀ ਤੇਜ਼ੀ ਨਾਲ ਵਧ ਸਕਦੀ ਹੈ, ਕਿਉਂਕਿ ਭਾਰਤ ਨੇ ਹਾਲ ਹੀ ਵਿੱਚ ਕਈ ਵੱਡੇ ਰੱਖਿਆ ਸੌਦਿਆਂ 'ਤੇ ਦਸਤਖਤ ਕੀਤੇ ਹਨ ਅਤੇ ਕਈ ਪਾਈਪ ਲਾਈਨ ਵਿੱਚ ਹਨ।

Security Alert for Farmers Protest: ਕਿਸਾਨਾਂ ਵਲੋਂ ਜਾਮ ਕੀਤੇ ਜਾਣਗੇ ਹਾਈਵੇਅ, ਸੁਰੱਖਿਆ ਦੇ ਕੀਤੇ ਗਏ ਨੇ ਖਾਸ ਇੰਤਜ਼ਾਮ, ਪੜ੍ਹੋ ਪੂਰੀ ਰਿਪੋਰਟ

ਦੁਨੀਆ 'ਚ ਨਿਰਯਾਤ ਦੇ ਮਾਮਲੇ 'ਚ ਅਮਰੀਕਾ ਦਾ 36ਫੀਸਦ ਹਿੱਸਾ

ਸੰਯੁਕਤ ਰਾਜ ਅਮਰੀਕਾ ਦੁਨੀਆ ਭਰ ਵਿਚ ਹਥਿਆਰਾਂ ਦੀ ਬਰਾਮਦ ਦਾ 36 ਪ੍ਰਤੀਸ਼ਤ ਹੈ। ਸਾਲ 2015 ਤੋਂ 2019 ਦੌਰਾਨ ਅਮਰੀਕਾ ਨੇ 96 ਦੇਸ਼ਾਂ ਨੂੰ ਹਥਿਆਰ ਭੇਜੇ। ਅਮਰੀਕਾ ਦੇ ਅੱਧੇ ਤੋਂ ਵੱਧ ਹਥਿਆਰ ਕੇਂਦਰੀ ਏਸ਼ੀਆ ਅਤੇ ਖਾੜੀ ਦੇਸ਼ਾਂ ਨੂੰ ਨਿਰਯਾਤ ਕੀਤੇ ਗਏ।

ਭਾਰਤ ਅਤੇ ਚੀਨ ਦਾ ਸਭ ਤੋਂ ਵੱਧ ਫੌਜੀ ਖ਼ਰਚਾ

ਭਾਰਤ ਅਤੇ ਚੀਨ ਨੇ ਸਾਲ 2019 ਵਿਚ ਏਸ਼ੀਆ ਵਿਚ ਸਭ ਤੋਂ ਵੱਧ ਫੌਜੀ ਖ਼ਰਚੇ ਕੀਤੇ। ਦੁਨੀਆ ਵਿਚ ਫੌਜੀ ਖ਼ਰਚਿਆਂ ਦੇ ਮਾਮਲੇ ਵਿਚ ਇਹ ਦੋਵੇਂ ਕ੍ਰਮਵਾਰ ਦੂਜੇ ਅਤੇ ਤੀਜੇ ਨੰਬਰ 'ਤੇ ਹਨ। ਸਾਲ 2019 ਵਿਚ ਚੀਨ ਦਾ ਫੌਜੀ ਖ਼ਰਚ 261 ਬਿਲੀਅਨ ਡਾਲਰ 'ਤੇ ਪਹੁੰਚ ਗਿਆ। ਇਹ 2018 ਦੇ ਮੁਕਾਬਲੇ 5.1 ਪ੍ਰਤੀਸ਼ਤ ਵਧਿਆ ਹੈ।

ਇਸ ਦੇ ਨਾਲ ਹੀ ਸਾਲ 2019 ਵਿਚ ਭਾਰਤ ਦਾ ਫੌਜੀ ਖ਼ਰਚ ਵਧ ਕੇ 71.1 ਬਿਲੀਅਨ ਡਾਲਰ ਹੋ ਗਿਆ, ਜੋ ਕਿ 2018 ਦੇ ਮੁਕਾਬਲੇ 6.8 ਪ੍ਰਤੀਸ਼ਤ ਵੱਧ ਹੈ। ਰਿਪੋਰਟ ਮੁਤਾਬਕ ਭਾਰਤ, ਫਰਾਂਸ ਅਤੇ ਰੂਸ ਲੜਾਕੂ ਜਹਾਜ਼ਾਂ, ਇਜ਼ਰਾਈਲ ਤੋਂ ਗਾਈਡੇਡ ਬੰਬ ਅਤੇ ਸਵੀਡਨ ਤੋਂ ਤੋਪਖਾਨੇ  ਦੀ ਵਰਤੋਂ ਕਰਦੇ ਹਨ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904