ਲੰਡਨ: ਭਗੌੜੇ ਹੀਰਾ ਵਪਾਰੀ ਨੀਰਵ ਮੋਦੀ ਦੀ ਵਕੀਲ ਨੇ ਭਾਰਤ ਹਵਾਲਗੀ ਰੋਕਣ ਲਈ ਜੂਲੀਅਨ ਅਸਾਂਜੇ ਦੇ ਮਾਮਲੇ ਦਾ ਹਵਾਲਾ ਦਿੱਤਾ। ਜਿਸ ਵਿੱਚ ਇੱਕ ਬ੍ਰਿਟਿਸ਼ ਅਦਾਲਤ ਨੇ ਮਾਨਸਿਕ ਸਿਹਤ ਦੇ ਮੁੱਦੇ ਦੇ ਅਧਾਰ ਤੇ ਵਿਕੀਲਿਕਸ ਦੇ ਸੰਸਥਾਪਕ ਦੀ ਅਮਰੀਕਾ ਹਵਾਲਗੀ ਰੋਕ ਦਿੱਤੀ ਸੀ।
ਨੀਰਵ ਆਪਣੀ ਹਵਾਲਗੀ ਵਿਰੁੱਧ ਕਾਨੂੰਨੀ ਲੜਾਈ ਵਿੱਚ ਦੋ ਦਿਨ ਚੱਲੀ ਆਖ਼ਰੀ ਦਲੀਲਾਂ ਲਈ ਵੀਡੀਓ ਲਿੰਕ ਰਾਹੀਂ ਵੀਰਵਾਰ ਨੂੰ ਅਦਾਲਤ ਵਿੱਚ ਪੇਸ਼ ਹੋਇਆ।ਉਸ ਉੱਤੇ ਪੰਜਾਬ ਨੈਸ਼ਨਲ ਬੈਂਕ ਨਾਲ ਜੁੜੇ ਕਰੀਬ ਦੋ ਅਰਬ ਡਾਲਰ ਘੁਟਾਲੇ ਦੇ ਕੇਸ ਵਿੱਚ ਜਾਅਲਸਾਜ਼ੀ, ਮਨੀ ਲਾਂਡਰਿੰਗ ਅਤੇ ਗਵਾਹਾਂ ਨੂੰ ਡਰਾਉਣ ਦੇ ਦੋਸ਼ ਹਨ।
ਉਸ ਦੇ ਵਕੀਲ ਨੇ ਸੋਮਵਾਰ ਨੂੰ ਉਸ ਆਦੇਸ਼ ਦਾ ਹਵਾਲਾ ਦਿੱਤਾ ਜਿਸ ਵਿੱਚ ਮਾਨਸਿਕ ਸਿਹਤ ਦੇ ਅਧਾਰ ਤੇ ਅਸਾਂਜ ਦੀ ਅਮਰੀਕਾ ਹਵਾਲਗੀ ਰੋਕ ਦਿੱਤੀ ਗਈ ਸੀ। ਜ਼ਿਲ੍ਹਾ ਜੱਜ ਨੇ ਅਸਾਂਜੇ ਦੇ ਕੇਸ ਵਿਚ ਕਿਹਾ ਕਿ ਦੀ ਮਾਨਸਿਕ ਸਿਹਤ ਠੀਕ ਨਹੀਂ ਹੈ ਅਤੇ ਹਵਾਲਗੀ ਕਰਨ ਤੇ ਦੋਸ਼ੀ ਆਤਮ ਹੱਤਿਆ ਕਰ ਸਕਦਾ ਹੈ।
ਨੀਰਵ ਦੇ ਵਕੀਲ ਕਲੇਰ ਮੋਂਟਗੋਮਰੀ ਨੇ ਕਿਹਾ ਕਿ ਅਸਾਂਜੇ ਵਾਂਗ ਉਸ ਦੇ ਮੁਵੱਕਿਲ ਦਾ ਵੀ ਕੇਸ ਹੈ ਅਤੇ ਮਾਰਚ 2019 ਤੋਂ ਉਸਦੀ ਮਾਨਸਿਕ ਸਥਿਤੀ ਵਿਗੜ ਰਹੀ ਹੈ। ਕ੍ਰਾਊਨ ਪ੍ਰੌਸੀਕਿਊਸ਼ਨ ਸਰਵਿਸ (ਸੀਪੀਐਸ) ਨੇ ਭਾਰਤ ਦੀ ਤਰਫੋਂ ਲੋਬਿੰਗ ਕਰਦਿਆਂ, ਕਾਰਵਾਈ ਮੁਲਤਵੀ ਕਰਨ ਦੀ ਅਪੀਲ ਕੀਤੀ ਤਾਂ ਜੋ ਉਸਦੀ ਮਾਨਸਿਕ ਸਥਿਤੀ ਦਾ ਮੁਲਾਂਕਣ ਇੱਕ ਸੁਤੰਤਰ ਮਨੋਵਿਗਿਆਨਕ ਡਾਕਟਰ ਵਲੋਂ ਕੀਤਾ ਜਾਵੇ।
ਹਾਲਾਂਕਿ, ਜ਼ਿਲ੍ਹਾ ਜੱਜ ਸੈਮੂਅਲ ਗੂਜ ਨੇ ਇਸ ਪਟੀਸ਼ਨ ਨੂੰ ਸਵੀਕਾਰ ਨਹੀਂ ਕੀਤਾ ਅਤੇ ਕਿਹਾ ਕਿ ਭਾਰਤ ਸਰਕਾਰ ਕੋਲ ਫੋਰੈਂਸਿਕ ਮਨੋਵਿਗਿਆਨੀ, ਡਾਕਟਰ ਐਂਡਰਿਊ ਫੋਰਸਟਰ ਦੀਆਂ ਪੰਜ ਰਿਪੋਰਟਾਂ ਦਾ "ਜਵਾਬ ਦੇਣ ਲਈ ਕਾਫ਼ੀ ਸਮਾਂ ਸੀ", ਜਿਸਨੇ ਕਈ ਮੌਕਿਆਂ 'ਤੇ ਗਵਾਹ ਅਤੇ ਨੀਰਵ ਦੀ ਮਾਨਸਿਕ ਸਥਿਤੀ ਦੀ ਜਾਂਚ ਕੀਤੀ ਸੀ।
ਭਗੌੜੇ ਨੀਰਵ ਮੋਦੀ ਦੀ ਹਵਾਲਗੀ ਰੋਕਣ ਦੀ ਕੋਸ਼ਿਸ਼
ਏਬੀਪੀ ਸਾਂਝਾ
Updated at:
08 Jan 2021 10:26 AM (IST)
ਭਗੌੜੇ ਹੀਰਾ ਵਪਾਰੀ ਨੀਰਵ ਮੋਦੀ ਦੀ ਵਕੀਲ ਨੇ ਭਾਰਤ ਹਵਾਲਗੀ ਰੋਕਣ ਲਈ ਜੂਲੀਅਨ ਅਸਾਂਜੇ ਦੇ ਮਾਮਲੇ ਦਾ ਹਵਾਲਾ ਦਿੱਤਾ। ਜਿਸ ਵਿੱਚ ਇੱਕ ਬ੍ਰਿਟਿਸ਼ ਅਦਾਲਤ ਨੇ ਮਾਨਸਿਕ ਸਿਹਤ ਦੇ ਮੁੱਦੇ ਦੇ ਅਧਾਰ ਤੇ ਵਿਕੀਲਿਕਸ ਦੇ ਸੰਸਥਾਪਕ ਦੀ ਅਮਰੀਕਾ ਹਵਾਲਗੀ ਰੋਕ ਦਿੱਤੀ ਸੀ।
- - - - - - - - - Advertisement - - - - - - - - -