Farmers on Hunger Strike: ਖੇਤੀ ਕਾਨੂੰਨਾਂ ਖਿਲਾਫ ਅੰਦੋਲਨ ਤੇਜ਼, ਨੋਇਡਾ ਵਿੱਚ 15 ਕਿਸਾਨ ਭੁੱਖ ਹੜਤਾਲ 'ਤੇ
ਏਬੀਪੀ ਸਾਂਝਾ | 08 Jan 2021 07:59 AM (IST)
ਖੇਤੀਬਾੜੀ ਕਾਨੂੰਨਾਂ ਵਿਰੁੱਧ ਅੰਦੋਲਨ ਤੇਜ਼ ਹੋ ਗਿਆ ਹੈ। ਕਿਸਾਨ ਭੁੱਖ ਹੜਤਾਲ 'ਤੇ ਬੈਠੇ ਹਨ। ਇਹ ਪ੍ਰਦਰਸ਼ਨਕਾਰੀ ਗੌਤਮ ਬੁੱਧ ਨਗਰ, ਬੁਲੰਦਸ਼ਹਿਰ, ਫਿਰੋਜ਼ਾਬਾਦ, ਅਲੀਗੜ੍ਹ, ਕਾਸਗੰਜ ਸਮੇਤ ਕਈ ਜ਼ਿਲ੍ਹਿਆਂ ਦੇ ਹਨ।
ਨੋਇਡਾ: ਕੇਂਦਰ ਦੇ ਨਵੇਂ ਖੇਤੀਬਾੜੀ ਕਾਨੂੰਨਾਂ (Farm Laws) ਵਿਰੁੱਧ ਆਪਣੇ ਅੰਦੋਲਨ ਨੂੰ ਹੋਰ ਵਧਾਉਂਦਿਆਂ ਪੱਛਮੀ ਉੱਤਰ ਪ੍ਰਦੇਸ਼ (UP Farmers) ਦੇ ਵੱਖ-ਵੱਖ ਜ਼ਿਲ੍ਹਿਆਂ ਦੇ 15 ਕਿਸਾਨ ਵੀਰਵਾਰ ਨੂੰ ਭੁੱਖ ਹੜਤਾਲ (Hunger Strike) ’ਤੇ ਬੈਠੇ, ਜਦੋਂ ਕਿ ਸੰਯੁਕਤ ਕਿਸਾਨ ਮੋਰਚੇ ਦੀ “ਟਰੈਕਟਰ ਰੈਲੀ” ਵਿੱਚ ਵੀ ਗੌਤਮ ਬੁੱਧ ਨਗਰ ਦੇ ਹਜ਼ਾਰਾਂ ਪ੍ਰਦਰਸ਼ਨਕਾਰੀਆਂ ਨੇ ਹਿੱਸਾ ਲਿਆ। ਇਹ 15 ਮੁਜ਼ਾਹਰਾਕਾਰੀ ਕਿਸਾਨ ਭਾਰਤੀ ਕਿਸਾਨ ਯੂਨੀਅਨ (ਲੋਕ ਸ਼ਕਤੀ) ਨਾਲ ਸਬੰਧਤ ਹਨ, ਜੋ ਇੱਥੇ ਦਲਿਤ ਪ੍ਰੇਰਨਾ ਸਥਲ ਵਿਖੇ ਡੇਰਾ ਲਾ ਕੇ ਬੈਠੇ ਹਨ, ਜਦੋਂਕਿ ਭਾਰਤੀ ਕਿਸਾਨ ਯੂਨੀਅਨ (ਭਾਨੂ) ਨਾਲ ਸਬੰਧਤ 11 ਕਿਸਾਨ ਪਹਿਲਾਂ ਹੀ ਚਿੱਲਾ ਸਰਹੱਦ ‘ਤੇ ਹੌਲੀ-ਹੌਲੀ ਭੁੱਖ ਹੜਤਾਲ ਕਰ ਰਹੇ ਹਨ। ਭਾਰਤੀ ਕਿਸਾਨ ਯੂਨੀਅਨ (ਲੋਕ ਸ਼ਕਤੀ) ਦੇ ਬੁਲਾਰੇ ਸ਼ੈਲੇਸ਼ ਕੁਮਾਰ ਗਿਰੀ ਨੇ ਕਿਹਾ, "ਬੀ ਕੇਯੂ (ਲੋਕ ਸ਼ਕਤੀ) ਨਾਲ ਸਬੰਧਤ 15 ਕਿਸਾਨ ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਨ ਅਤੇ ਫਸਲਾਂ ਦੇ ਘੱਟੋ ਘੱਟ ਸਮਰਥਨ ਮੁੱਲ (ਐਮਐਸਪੀ) ਉੱਤੇ ਕਾਨੂੰਨ ਬਣਾਉਣ ਦੀ ਮੰਗ ਨੂੰ ਲੈ ਕੇ ਭੁੱਖ ਹੜਤਾਲ 'ਤੇ ਬੈਠੇ ਹਨ।” ਉਨ੍ਹਾਂ ਕਿਹਾ ਕਿ ਇਹ ਪ੍ਰਦਰਸ਼ਨਕਾਰੀ ਗੌਤਮ ਬੁੱਧ ਨਗਰ, ਬੁਲੰਦਸ਼ਹਿਰ, ਫਿਰੋਜ਼ਾਬਾਦ, ਅਲੀਗੜ, ਕਾਸਗੰਜ ਸਮੇਤ ਕਈ ਜ਼ਿਲ੍ਹਿਆਂ ਨਾਲ ਸਬੰਧਤ ਹਨ। ਨੋਇਡਾ-ਦਿੱਲੀ ਲਿੰਕ ਸੜਕ ਬੰਦ ਚਿੱਲਾ ਸਰਹੱਦ 'ਤੇ ਬੀਕੇਯੂ (ਭਾਨੂ) ਦੇ 11 ਪ੍ਰਦਰਸ਼ਨਕਾਰੀਆਂ ਦੀ ਭੁੱਖ ਹੜਤਾਲ ਵੀਰਵਾਰ ਨੂੰ ਵੀ ਜਾਰੀ ਰਹੀ, ਜਿੱਥੇ ਅੰਦੋਲਨ ਕਾਰਨ ਨੋਇਡਾ-ਦਿੱਲੀ ਲਿੰਕ ਰੋੜ ਬੰਦ ਕਰ ਦਿੱਤਾ ਗਿਆ। ਇਹ ਵੀ ਪੜ੍ਹੋ: World’s Richest Man: ਜੈੱਫ ਬੇਜੋਸ ਨਹੀਂ ਰਹੇ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ, ਜਾਣੋ ਕਿਸਨੇ ਖੋਹੀ ਕੁਰਸੀ ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904