ਮੁੰਬਈ: ਆਪਣੇ ਵਿਵਾਦਤ ਬਿਆਨਾਂ ਨਾਲ ਪ੍ਰਸਿੱਧ ਟੀਵੀ ਐਕਟਰਸ ਮਾਹਿਕਾ ਸ਼ਰਮਾ ਨੇ ਇੱਕ ਵਾਰ ਫੇਰ ਬਿਆਨ ਦਿੱਤਾ ਹੈ। ਮਾਹਿਕਾ ਨੇ ਕਿਹਾ ਕਿ ਉਹ ਚੇਤ ਮਹੀਨੇ ਦੇ ਨਵਰਾਤਰੇ ਮਾਂ ਦੁਰਗਾ ਨੂੰ ਇਸ ਲਈ ਖੁਸ਼ ਕਰਨ ਲਈ ਰੱਖ ਰਹੀ ਹੈ ਤਾਂ ਜੋ ਰਾਹੁਲ ਗਾਂਧੀ ਇਨ੍ਹਾਂ ਚੋਣਾਂ ‘ਚ ਜਿੱਤ ਸਕਣ। ਮਾਹਿਕਾ ਨੇ ਕਿਹਾ ਕਿ ਉਹ ਇਸ ਮਨੋਕਾਮਨਾ ਲਈ ਪੂਰੇ ਦੇ ਪੂਰੇ ਨੌਂ ਵਰਤ ਰੱਖੇਗੀ।
ਲੋਕ ਸਭਾ ਚੋਣਾਂ ਦੌਰਾਨ ਐਕਟਰ ਮਾਹਿਕਾ ਨੇ ਕਿਹਾ, “ਮੈਂ ਭਾਰਤ ਦੇ ਉਜੱਵਲ ਭਵਿੱਖ ਲਈ ਵਰਤ ਰੱਖ ਰਹੀ ਹਾਂ ਜੋ ਸਿਰਫ ਰਾਹੁਲ ਗਾਂਧੀ ਦੇ ਹੱਥਾਂ ‘ਚ ਹੈ। ਰਾਹੁਲ ਨੇ ਹੁਣ ਤਕ ਸਾਡੇ ਲਈ ਵਿਆਹ ਨਹੀਂ ਕੀਤਾ ਤੇ ਆਪਣੀ ਸਾਰੀ ਜ਼ਿੰਦਗੀ ਦੇਸ਼ ਦੀ ਸੇਵਾ ਲਈ ਲਾ ਦਿੱਤੀ।”
ਇਸ ਤੋਂ ਪਹਿਲਾਂ ਮਾਹਿਕਾ ਵਿੰਗ ਕਮਾਂਡਰ ਅਭਿਨੰਦਨ ਦੀ ਪਾਕਿਸਤਾਨ ਵਾਪਸੀ ਮੌਕੇ ਉਨ੍ਹਾਂ ਦੇ ਸਵਾਗਤ ‘ਚ ਆਪਣੀ ਬਿਕਨੀ ਤਸਵੀਰ ਨੂੰ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰ ਚੁੱਕੀ ਹੈ। ਉਸ ਨੇ ਖ਼ਤਰੋਂ ਕੇ ਖਿਲਾੜੀ ਦੀ ਟ੍ਰਾਫੀ ਵੀ ਅਭਿਨੰਦਨ ਨੂੰ ਦੇਣ ਦੀ ਅਪੀਲ ਕੀਤੀ ਸੀ।
ਅਦਾਕਾਰਾ ਨੇ ਰੱਖਿਆ ਰਾਹੁਲ ਗਾਂਧੀ ਲਈ ਵਰਤ, ਮਾਂ ਦੁਰਗਾ ਤੋਂ ਮਨੋਕਾਮਨਾ
ਏਬੀਪੀ ਸਾਂਝਾ
Updated at:
11 Apr 2019 01:46 PM (IST)
ਪ੍ਰਸਿੱਧ ਟੀਵੀ ਐਕਟਰਸ ਮਾਹਿਕਾ ਸ਼ਰਮਾ ਨੇ ਇੱਕ ਵਾਰ ਫੇਰ ਬਿਆਨ ਦਿੱਤਾ ਹੈ। ਮਾਹਿਕਾ ਨੇ ਕਿਹਾ ਕਿ ਉਹ ਚੇਤ ਮਹੀਨੇ ਦੇ ਨਵਰਾਤਰੇ ਮਾਂ ਦੁਰਗਾ ਨੂੰ ਇਸ ਲਈ ਖੁਸ਼ ਕਰਨ ਲਈ ਰੱਖ ਰਹੀ ਹੈ ਤਾਂ ਜੋ ਰਾਹੁਲ ਗਾਂਧੀ ਇਨ੍ਹਾਂ ਚੋਣਾਂ ‘ਚ ਜਿੱਤ ਸਕਣ।
- - - - - - - - - Advertisement - - - - - - - - -