Advisory to Channels:  ਯੂਕਰੇਨ-ਰੂਸ ਸੰਘਰਸ਼ ਅਤੇ ਦਿੱਲੀ ਦੰਗਿਆਂ ਦੀ ਟੈਲੀਵਿਜ਼ਨ ਕਵਰੇਜ 'ਤੇ ਇਤਰਾਜ਼ ਜਤਾਉਂਦੇ ਹੋਏ, ਸਰਕਾਰ ਨੇ ਸ਼ਨੀਵਾਰ ਨੂੰ ਨਿਊਜ਼ ਚੈਨਲਾਂ ਨੂੰ ਸਖਤ ਸਲਾਹ ਜਾਰੀ ਕੀਤੀ, ਉਨ੍ਹਾਂ ਨੂੰ ਸਬੰਧਤ ਕਾਨੂੰਨਾਂ ਦੁਆਰਾ ਨਿਰਧਾਰਤ ਪ੍ਰੋਗਰਾਮ ਕੋਡ ਦੀ ਪਾਲਣਾ ਕਰਨ ਲਈ ਕਿਹਾ ਗਿਆ ਹੈ।


ਸਰਕਾਰ ਨੇ ਯੂਕਰੇਨ-ਰੂਸ ਸੰਘਰਸ਼ ਦੀ ਰਿਪੋਰਟ ਕਰਨ ਵਾਲੇ ਨਿਊਜ਼ ਐਂਕਰਾਂ ਦੇ "ਅਤਿਕਥਨੀ" ਬਿਆਨਾਂ ਅਤੇ "ਸਨਸਨੀਖੇਜ਼ ਸੁਰਖੀਆਂ/ਟੈਗਲਾਈਨਾਂ" ਅਤੇ "ਅਪੁਸ਼ਟ ਸੀਸੀਟੀਵੀ ਫੁਟੇਜ" ਦਾ ਪ੍ਰਸਾਰਣ ਕਰਕੇ ਉੱਤਰ ਪੱਛਮੀ ਦਿੱਲੀ 'ਚ ਹੋਈਆਂ "ਘਟਨਾਵਾਂ" ਦੀ ਜਾਂਚ ਪ੍ਰਕਿਰਿਆ ਵਿੱਚ ਰੁਕਾਵਟ ਪਾਉਣ ਵਾਲੀਆ ਕੁਝ ਘਟਨਾਵਾਂ ਦਾ ਹਵਾਲਾ ਦਿੱਤਾ ਹੈ। 


ਸਰਕਾਰ ਨੇ ਇਹ ਵੀ ਕਿਹਾ ਕਿ ਉੱਤਰ-ਪੱਛਮੀ ਦਿੱਲੀ ਦੀਆਂ ਘਟਨਾਵਾਂ 'ਤੇ ਟੈਲੀਵਿਜ਼ਨ ਚੈਨਲਾਂ 'ਤੇ ਕੁਝ ਚਰਚਾਵਾਂ "ਗੈਰ-ਸੰਸਦੀ, ਭੜਕਾਊ ਅਤੇ ਸਮਾਜਿਕ ਤੌਰ 'ਤੇ ਅਸਵੀਕਾਰਨਯੋਗ ਭਾਸ਼ਾ" ਵਿੱਚ ਸਨ।







ਦੋ ਭਾਈਚਾਰਿਆਂ ਵਿਚਾਲੇ ਝੜਪ


ਜ਼ਿਕਰਯੋਗ ਹੈ ਕਿ ਪਿਛਲੇ ਹਫਤੇ ਉੱਤਰ ਪੱਛਮੀ ਦਿੱਲੀ ਦੇ ਜਹਾਂਗੀਰਪੁਰੀ ਵਿਖੇ ਹਨੂੰਮਾਨ ਜੈਅੰਤੀ ਮੌਕੇ ਕੱਢੇ ਜਾ ਰਹੇ ਜਲੂਸ ਦੌਰਾਨ ਦੋ ਭਾਈਚਾਰਿਆਂ ਵਿਚਾਲੇ ਝੜਪ ਹੋ ਗਈ ਸੀ। ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਵੱਲੋਂ ਜਾਰੀ ਐਡਵਾਈਜ਼ਰੀ ਵਿੱਚ ਕਿਹਾ ਗਿਆ ਹੈ, "ਉਪਰੋਕਤ ਦੇ ਸਬੰਧ ਵਿੱਚ, ਸਰਕਾਰ ਟੈਲੀਵਿਜ਼ਨ ਚੈਨਲਾਂ ਵੱਲੋਂ ਆਪਣੀ ਸਮੱਗਰੀ ਨੂੰ ਪ੍ਰਸਾਰਿਤ ਕਰਨ ਦੇ ਤਰੀਕੇ 'ਤੇ ਗੰਭੀਰ ਚਿੰਤਾ ਪ੍ਰਗਟ ਕਰਦੀ ਹੈ।"