ਨਵੀਂ ਦਿੱਲੀ : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਬਿਹਾਰ ਦੇ ਇੱਕ ਦਿਨਾਂ ਦੌਰੇ 'ਤੇ ਹਨ। ਇਸ ਦੌਰਾਨ ਅਮਿਤ ਸ਼ਾਹ ਨੇ ਪਟਨਾ 'ਚ ਮੁੱਖ ਮੰਤਰੀ ਨਿਤੀਸ਼ ਕੁਮਾਰ ਨਾਲ ਮੁਲਾਕਾਤ ਕੀਤੀ ਹੈ। ਸੂਤਰਾਂ ਮੁਤਾਬਕ ਅਮਿਤ ਸ਼ਾਹ ਮੁੱਖ ਮੰਤਰੀ ਨੂੰ ਮਿਲੇ ਬਿਨਾਂ ਹੀ ਵਾਪਸ ਦਿੱਲੀ ਜਾਣ ਵਾਲੇ ਸਨ ਪਰ ਹੁਣ ਤਾਜ਼ਾ ਜਾਣਕਾਰੀ ਮੁਤਾਬਕ ਅਮਿਤ ਸ਼ਾਹ ਅਤੇ ਨਿਤੀਸ਼ ਕੁਮਾਰ ਵਿਚਾਲੇ ਮੁਲਾਕਾਤ ਹੋ ਗਈ ਹੈ।

ਦੱਸ ਦਈਏ ਕਿ ਅਮਿਤ ਸ਼ਾਹ ਭੋਜਪੁਰ ਜ਼ਿਲੇ ਦੇ ਜਗਦੀਸ਼ਪੁਰ 'ਚ ਵੀਰ ਕੁੰਵਰ ਸਿੰਘ ਦੇ ਜਨਮ ਦਿਨ ਦੇ ਮੌਕੇ 'ਤੇ ਇਕ ਪ੍ਰੋਗਰਾਮ 'ਚ ਸ਼ਿਰਕਤ ਕਰਨਗੇ। ਇਸ ਦੇ ਨਾਲ ਹੀ ਪ੍ਰੋਗਰਾਮ 'ਚ ਸ਼ਿਰਕਤ ਕਰਨ ਤੋਂ ਬਾਅਦ ਅਮਿਤ ਸ਼ਾਹ ਸਾਸਾਰਾਮ 'ਚ ਗੋਪਾਲ ਨਰਾਇਣ ਸਿੰਘ ਯੂਨੀਵਰਸਿਟੀ ਦੇ ਕਨਵੋਕੇਸ਼ਨ ਸਮਾਰੋਹ 'ਚ ਸ਼ਿਰਕਤ ਕਰਨਗੇ ਅਤੇ ਸਾਸਾਰਾਮ ਮੈਡੀਕਲ ਅਤੇ ਮੈਨੇਜਮੈਂਟ ਅਤੇ ਹੋਰ ਕੋਰਸਾਂ ਦੇ 700 ਤੋਂ ਵੱਧ ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਦਾਨ ਕਰਨਗੇ।

ਇਹ ਵੱਡੇ ਚਿਹਰੇ ਹੋਣਗੇ ਸ਼ਾਮਲ 


ਜਾਣਕਾਰੀ ਮੁਤਾਬਕ ਗੋਪਾਲ ਨਰਾਇਣ ਸਿੰਘ ਯੂਨੀਵਰਸਿਟੀ ਦੇ ਇਸ ਪਹਿਲੇ ਕਨਵੋਕੇਸ਼ਨ ਪ੍ਰੋਗਰਾਮ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਇਲਾਵਾ ਕਈ ਹੋਰ ਨੇਤਾ ਵੀ ਸ਼ਿਰਕਤ ਕਰਨਗੇ। ਇਸ ਵਿੱਚ ਕੇਂਦਰੀ ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ, ਬਿਹਾਰ ਸਰਕਾਰ ਦੇ ਉਪ ਮੁੱਖ ਮੰਤਰੀ ਤਰਕਿਸ਼ੋਰ ਪ੍ਰਸਾਦ, ਲੋਕ ਸਭਾ ਮੈਂਬਰ ਮਨੋਜ ਤਿਵਾੜੀ ਅਤੇ ਹੋਰ ਲੋਕ ਸਭਾ ਮੈਂਬਰ ਡਾ: ਸੰਜੇ ਜੈਸਵਾਲ ਸ਼ਾਮਲ ਹੋਣਗੇ।