ਨਵੀਂ ਦਿੱਲੀ: ਸ਼ੁੱਕਰਵਾਰ ਨੂੰ, ਅਮੂਲ ਦਾ ਟਵਿੱਟਰ ਅਕਾਊਂਟ ਮਾਈਕਰੋ-ਬਲੌਗਿੰਗ ਵੈਬਸਾਈਟ ਟਵਿੱਟਰ ਵਲੋਂ ਬਲਾਕ ਕੀਤਾ ਗਿਆ ਸੀ। ਹਾਲਾਂਕਿ, ਸ਼ਨੀਵਾਰ ਨੂੰ ਟਵਿੱਟਰ ਨੇ ਅਕਾਉਂਟ ਨੂੰ ਅਨਲਾਕ ਕਰ ਦਿੱਤਾ। ਅਮੂਲ ਲਗਾਤਾਰ ਆਪਣੇ ਕਾਰਟੂਨਜ਼ ਦੇ ਰਾਹੀਂ ਚੀਨ ਖਿਲਾਫ ਇੱਕ ਮੁਹਿੰਮ ਚੱਲਾ ਰਿਹਾ ਸੀ। ਟਵਿੱਟਰ ਨੇ ਸ਼ਨੀਵਾਰ ਨੂੰ ਕਿਹਾ ਕਿ ਮਾਈਕ੍ਰੋ ਬਲੌਗਿੰਗ ਪਲੇਟਫਾਰਮ ਦੀ ਸੁਰੱਖਿਆ ਪ੍ਰਕਿਰਿਆ ਵਿੱਚ ਫਸਣ ਤੋਂ ਬਾਅਦ ਖਾਤਾ ਪਾਬੰਦੀ ਲਗਾਈ ਗਈ ਸੀ।
ਜਥੇਦਾਰ ਵੱਲੋਂ ਖਾਲਿਸਤਾਨ ਦੀ ਮੰਗ ਜਾਇਜ਼ ਕਰਾਰ
ਦੇਸ਼ ਦੀ ਸਭ ਤੋਂ ਵੱਡੀ ਡੇਅਰੀ ਉਤਪਾਦ ਕੰਪਨੀ ਅਮੂਲ ਦਾ ਟਵਿੱਟਰ ਅਕਾਉਂਟ ਇੱਕ ਸੰਦੇਸ਼ ਦੇ ਨਾਲ ਦੇਖਿਆ ਗਿਆ ਸੀ। ਜਿਸ ਵਿੱਚ ਇੱਕ ਡਰੈਗੱਨ ਦਾ ਕਾਰਟੂਨ ਸੀ।ਦੇਸ਼ ਦਾ ਸਭ ਤੋਂ ਵੱਡੇ ਫੂਡ ਬ੍ਰਾਂਡ, ਅਮੂਲ ਦੀ ਮਾਰਕੀਟ ਗੁਜਰਾਤ ਕੋ-ਆਪਰੇਟਿਵ ਮਿਲਕ ਮਾਰਕੀਟਿੰਗ ਫੈਡਰੇਸ਼ਨ (ਜੀਸੀਐਮਐਮਐਫ) ਵਲੋਂ ਕੀਤੀ ਜਾਂਦੀ ਹੈ।
ਕੋਰੋਨਾ ਨੇ ਪਾਇਆ ਦਾਊਦ ਨੂੰ ਘੇਰਾ, ਖਬਰਾਂ 'ਚ ਮੌਤ ਦੀਆਂ ਅਟਕਲਾਂ
ਜਿਵੇਂ ਹੀ ਅਮੂਲ ਦਾ ਟਵਿੱਟਰ ਅਕਾਊਂਟ ਬਲੌਕ ਕੀਤਾ ਗਿਆ। ਇਹ ਟਵਿੱਟਰ ਉਪਭੋਗਤਾਵਾਂ ਵਿੱਚ ਇੱਕ ਵੱਡਾ ਮੁੱਦਾ ਬਣ ਗਿਆ।ਉਪਭੋਗਤਾਵਾਂ ਨੇ ਅਕਾਉਂਟ ਬਲੌਕ ਨੂੰ ਅਮੂਲ ਦੀ ਨਵੀਨਤਮ ਰਚਨਾਤਮਕ ਮੁਹਿੰਮ 'ਐਗਜਿਟ ਡ੍ਰੈਗਨ?' ਨਾਲ ਜੋੜਿਆ। ਇਹ ਮੁਹਿੰਮ ਅਮੂਲ ਵਲੋਂ ਚੀਨੀ ਉਤਪਾਦਾਂ ਦੇ ਬਾਈਕਾਟ ਦੇ ਸਮਰਥਨ ਲਈ ਚਲਾਈ ਗਈ ਸੀ।
ਕੇਜਰੀਵਾਲ ਦੇ ਬਿਆਨ ਪੰਜਾਬ ਦੀ ਸਿਆਸਤ ‘ਚ ਹਲਚਲ, ਕਾਂਗਰਸ ਦੇ ਕਈ ਵੱਡੇ ਨੇਤਾ ਕਰ ਸਕਦੇ ‘ਝਾੜੂ’ ਦਾ ਰੁਖ਼
ਇਹ ਵੀ ਪੜ੍ਹੋ: ਅਨਲੌਕ 1 ਨੂੰ ਲੈ ਕਿ ਤੁਹਾਡੇ ਮਨ 'ਚ ਉੱਠੇ ਸਾਰੇ ਸਵਾਲਾਂ ਦਾ ਜਵਾਬ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ