ਸ਼ਿਵਪੁਰੀ: ਮੱਧ ਪ੍ਰਦੇਸ਼ ਦੇ ਸ਼ਿਵਪੁਰੀ ਜ਼ਿਲ੍ਹੇ ਦੇ ਭਾਵਖੇੜੀ ਪਿੰਡ ਵਿੱਚ ਦੋ ਦਲਿਤ ਬੱਚਿਆਂ ਨੂੰ ਪੰਚਾਇਤ ਭਵਨ ਦੇ ਸਾਹਮਣੇ ਪਖਾਨਾ ਕਰਨਾ ਮਹਿੰਗਾ ਪੈ ਗਿਆ। ਦੋ ਵਿਅਕਤੀਆਂ ਨੇ ਕਥਿਤ ਤੌਰ 'ਤੇ ਇਨ੍ਹਾਂ ਬੱਚਿਆਂ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ। ਸਿਰਸੌਦ ਥਾਣੇ ਦੇ ਇੰਚਾਰਜ ਇੰਸਪੈਕਟਰ ਆਰਐਸ ਧਾਕੜ ਮੁਤਾਬਕ ਭਾਵਖੇੜੀ ਪਿੰਡ ਵਿੱਚ ਸਵੇਰੇ ਇਹ ਘਟਨਾ ਵਾਪਰੀ।


ਧਾਕੜ ਨੇ ਦੱਸਿਆ ਕਿ ਦੋਵੇਂ ਬੱਚਿਆਂ ਰੋਸ਼ਨੀ (12) ਤੇ ਅਵਿਨਾਸ਼ (10) ਨੂੰ ਗੰਭੀਰ ਸੱਟਾਂ ਲੱਗੀਆਂ ਸੀ। ਉਨ੍ਹਾਂ ਨੂੰ ਤੁਰੰਤ ਜ਼ਿਲ੍ਹਾ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਧਾਕੜ ਨੇ ਦੱਸਿਆ ਕਿ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ।