ਸ਼ਿਮਲਾ: ਸ਼ਿਮਲਾ ਦੇ ਨਾਰਕੰਡਾ ਦੇ ਪਿੰਡ ਕੰਡਿਆਲੀ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਫਾਰਮ ਹਾਊਸ ਵਿੱਚ ਦੋ ਨੇਪਾਲੀ ਮਜ਼ਦੂਰਾਂ ਦੀ ਸ਼ੱਕੀ ਹਾਲਾਤਾਂ 'ਚ ਮੌਤ ਹੋ ਗਈ। ਪੁਲਿਸ 3 ਦਿਨਾਂ ਬਾਅਦ ਵੀ ਪਤਾ ਨਹੀਂ ਲਾ ਸਕੀ ਕਿ ਮੌਤ ਕਿਵੇਂ ਹੋਈ। ਲਾਸ਼ਾਂ ਦੀ ਮੈਡੀਕਲ ਰਿਪੋਰਟ ਆਉਣ ਬਾਅਦ ਹੀ ਪਤਾ ਲੱਗ ਸਕੇਗਾ।

ਦੱਸ ਦੇਈਏ 2 ਦਿਨ ਪਹਿਲਾਂ ਕੈਪਟਨ ਦੇ ਫਾਰਮ ਹਾਊਸ ਵਿੱਚ ਮਜ਼ਦੂਰ ਦੇਵ ਬਹਾਦੁਰ ਦੀ ਸ਼ੱਕੀ ਹਾਲਾਤ ਵਿੱਚ ਮੌਤ ਹੋ ਗਈ ਸੀ। ਪੁਲਿਸ ਨੇ ਜਾਂਚ ਸ਼ੁਰੂ ਕੀਤੀ ਤਾਂ ਦੂਜੇ ਮਜ਼ਦੂਰ ਦੀ ਵੀ ਹਾਲਤ ਖ਼ਰਾਬ ਹੋ ਗਈ। ਥੋੜੀ ਦੇਰ ਬਾਅਦ ਉਸ ਨੇ ਵੀ ਦਮ ਤੋੜ ਦਿੱਤਾ।