Pakistan families lives in India: ਪਾਕਿਸਤਾਨ 'ਚ ਮਹਿੰਗਾਈ ਦੀ ਮਾਰ ਝੱਲ ਰਹੇ ਦੋ ਹਿੰਦੂ ਪਰਿਵਾਰ ਪਾਕਿਸਤਾਨ ਤੋਂ ਭਾਰਤ ਆ ਗਏ ਹਨ, ਜਿਸ ਤੋਂ ਬਾਅਦ ਦੋਵਾਂ ਪਰਿਵਾਰਾਂ ਦੇ 14 ਮੈਂਬਰਾਂ ਨੇ ਦਿੱਲੀ ਤੋਂ ਚਿਤਰਕੂਟ 'ਚ ਸ਼ਰਨ ਲੈ ਲਈ ਹੈ, ਜਦਕਿ ਦੋਹਾਂ ਪਰਿਵਾਰਾਂ ਦਾ ਵੀਜ਼ਾ ਖ਼ਤਮ ਹੋ ਗਿਆ ਹੈ।


ਇਸ ਦੇ ਬਾਵਜੂਦ ਇਹ ਦੋਵੇਂ ਪਰਿਵਾਰ ਚਿਤਰਕੂਟ ਦੇ ਸਮਾਜ ਸੇਵੀ ਦੇ ਜ਼ਰੀਏ ਲੁਕ-ਛਿਪ ਕੇ ਚਿਤਰਕੂਟ 'ਚ ਸ਼ਰਨ ਲੈ ਰਹੇ ਹਨ, ਜਿਸ ਬਾਰੇ ਚਿਤਰਕੂਟ ਦੀ ਪੁਲਿਸ ਅਤੇ LIU ਨੂੰ ਨਹੀਂ ਪਤਾ ਲੱਗਿਆ ਹੈ।            


ਦੱਸ ਦੇਈਏ ਕਿ ਇਹ ਪਰਿਵਾਰ ਸ਼ਹਿਰ ਦੇ ਕੋਤਵਾਲੀ ਇਲਾਕੇ ਦੇ ਪਿੰਡ ਸੰਗਰਾਮਪੁਰ ਵਿੱਚ ਸਮਾਜ ਸੇਵੀ ਕਮਲੇਸ਼ ਦੇ ਘਰ ਰਹਿ ਰਿਹਾ ਹੈ ਅਤੇ ਇਸ ਪਾਕਿਸਤਾਨੀ ਨਾਗਰਿਕ ਹਿੰਦੂ ਪਰਿਵਾਰ ਦਾ ਕਹਿਣਾ ਹੈ ਕਿ ਉਹ ਪਾਕਿਸਤਾਨ ਦੇ ਕਰਾਚੀ ਦੇ ਵਸਨੀਕ ਹਨ। ਪਾਕਿਸਤਾਨ 'ਚ ਮਹਿੰਗਾਈ ਕਰਕੇ ਉਨ੍ਹਾਂ ਨੂੰ ਰੁਜ਼ਗਾਰ ਵੀ ਨਹੀਂ ਮਿਲ ਰਿਹਾ ਹੈ। ਇਸ ਦੇ ਨਾਲ ਹੀ ਪਾਕਿਸਤਾਨ ਵਿੱਚ ਹਿੰਦੂ ਪਰਿਵਾਰਾਂ ਨੂੰ ਹਮੇਸ਼ਾ ਪ੍ਰੇਸ਼ਾਨ ਕੀਤਾ ਜਾਂਦਾ ਹੈ।


ਪਾਕਿਸਤਾਨ ਵਿੱਚ ਹਿੰਦੂ ਪਰਿਵਾਰਾਂ ਦੇ ਪ੍ਰਤੀ ਮਾਹੌਲ ਨੂੰ ਦੇਖਦੇ ਹੋਏ ਉਨ੍ਹਾਂ ਨੇ ਪਾਕਿਸਤਾਨ ਤੋਂ ਭਾਰਤ ਆਉਣ ਦਾ ਫੈਸਲਾ ਕੀਤਾ, ਜਿਸ ਤੋਂ ਬਾਅਦ ਦੋਵੇਂ ਹਿੰਦੂ ਪਰਿਵਾਰ ਰਾਕੇਸ਼ ਕੁਮਾਰ ਅਤੇ ਮੰਗਲ ਰਾਜਪੂਤ ਆਪਣੇ 14 ਲੋਕਾਂ ਸਮੇਤ ਪਾਕਿਸਤਾਨ ਤੋਂ ਵੀਜ਼ਾ ਲੈ ਕੇ ਭਾਰਤ ਆ ਗਏ। ਉਹ ਪਾਕਿਸਤਾਨ ਦੇ ਕਰਾਚੀ ਦੇ ਕੁਰੰਗੀ ਕਸਬੇ ਵਿੱਚ ਰਹਿੰਦੇ ਸੀ ਜਿੱਥੇ ਉਹ ਇੱਕ ਗਾਰਮੈਂਟਸ ਫੈਕਟਰੀ ਵਿੱਚ ਕੰਮ ਕਰਦੇ ਸੀ।


ਦੱਸਣਯੋਗ ਹੈ ਕਿ ਉਨ੍ਹਾਂ ਨੇ ਜੂਨ ਮਹੀਨੇ ਵਿੱਚ ਪਾਕਿਸਤਾਨ ਛੱਡ ਦਿੱਤਾ ਸੀ ਅਤੇ ਰੇਲ ਗੱਡੀ ਰਾਹੀਂ ਲਾਹੌਰ ਪਹੁੰਚੇ ਅਤੇ ਉੱਥੋਂ ਟੈਕਸੀ ਰਾਹੀਂ ਵਾਹਗਾ ਬਾਰਡਰ ਪਾਰ ਕਰਕੇ ਭਾਰਤ ਬਾਰਡਰ 'ਤੇ ਪਹੁੰਚੇ ਸਨ। ਇੱਥੇ ਉਹ ਆਪਣੇ ਪਰਿਵਾਰ ਸਮੇਤ ਭਾਟੀ ਮਾਈਨਜ਼, ਦਿੱਲੀ ਵਿਖੇ ਆਪਣੇ ਰਿਸ਼ਤੇਦਾਰ ਦੇ ਘਰ ਠਹਿਰੇ ਹੋਏ ਸਨ, ਹੁਣ ਉਨ੍ਹਾਂ ਦੇ 45 ਦਿਨਾਂ ਦੇ ਵੀਜ਼ੇ ਦੀ ਮਿਆਦ ਪੁੱਗ ਗਈ ਹੈ, ਜਿਸ ਤੋਂ ਬਾਅਦ ਉਨ੍ਹਾਂ ਨੇ ਦਿੱਲੀ ਪਰਤ ਕੇ ਵੀਜ਼ੇ ਦੇ ਨਵੀਨੀਕਰਨ ਲਈ ਅਪਲਾਈ ਕੀਤਾ ਹੈ।


ਇਹ ਵੀ ਪੜ੍ਹੋ: Indian Railways: ਪੰਜਾਬ ਸਮੇਤ ਇੰਨੇ ਸੂਬਿਆਂ ਦੇ ਸਟੇਸ਼ਨਾਂ ਦਾ ਹੋਵੇਗਾ ਮੁੜ ਵਿਕਾਸ, PM ਮੋਦੀ 6 ਅਗਸਤ ਨੂੰ ਰੱਖਣਗੇ ਨੀਂਹ ਪੱਥਰ, ਜਾਣੋ ਪੂਰੀ ਲਿਸਟ


ਇਸ ਤੋਂ ਬਾਅਦ ਜਦੋਂ ਚਿਤਰਕੂਟ ਦੇ ਰਹਿਣ ਵਾਲੇ ਸਮਾਜ ਸੇਵਕ ਕਮਲੇਸ਼ ਨੇ ਉਨ੍ਹਾਂ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਦੇਖੀ, ਤਾਂ ਉਨ੍ਹਾਂ ਨੇ ਹਿੰਦੂ ਪਰਿਵਾਰ ਨੇ ਨਾਲ ਸੰਪਰਕ ਕੀਤਾ ਅਤੇ ਉਨ੍ਹਾਂ ਦੀ ਮਦਦ ਲਈ ਸਮਾਜ ਸੇਵੀ ਕਮਲੇਸ਼ ਨੇ ਦਿੱਲੀ ਪਹੁੰਚ ਕੇ ਬੀਤੀ ਰਾਤ MBC 'ਚ ਆਪਣਾ ਹਲਫੀਆ ਬਿਆਨ ਪਾਕਿਸਤਾਨੀ ਨਾਗਰਿਕ ਹਿੰਦੂ ਪਰਿਵਾਰ ਨੂੰ ਚਿਤਰਕੂਟ ਲਿਆਉਣ ਲਈ ਦਿੱਤਾ।


ਸਾਰੀ ਕਾਰਵਾਈ ਤੋਂ ਬਾਅਦ ਸਮਾਜਸੇਵੀ ਉਨ੍ਹਾਂ ਪਰਿਵਾਰਾਂ ਨੂੰ ਚਿਤਰਕੂਟ ਲੈ ਆਏ, ਜਿੱਥੇ ਉਨ੍ਹਾਂ ਨੂੰ ਇੱਥੇ ਪਨਾਹ ਦੇ ਕੇ ਵਸਾਉਣ ਦੀ ਯੋਜਨਾ ਬਣਾਈ ਹੈ। ਉੱਥੇ ਹੀ ਪਾਕਿਸਤਾਨ ਦੇ ਹਿੰਦੂ ਪਰਿਵਾਰ ਸੀਐਮ ਯੋਗੀ ਤੋਂ ਉਨ੍ਹਾਂ ਨੂੰ ਨਾਗਰਿਕਤਾ ਦੇਣ ਅਤੇ ਇੱਥੇ ਵਸਣ ਦੀ ਮੰਗ ਕਰ ਰਹੇ ਹਨ। ਦੂਜੇ ਪਾਸੇ ਸਮਾਜ ਸੇਵੀ ਕਮਲੇਸ਼ ਦਾ ਕਹਿਣਾ ਹੈ ਕਿ ਪਾਕਿਸਤਾਨ ਵਿੱਚ ਹਿੰਦੂ ਪਰਿਵਾਰਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ, ਉਨ੍ਹਾਂ ਦੀਆਂ ਭੈਣਾਂ ਅਤੇ ਧੀਆਂ ਨੂੰ ਅਗਵਾ ਕੀਤਾ ਜਾ ਰਿਹਾ ਹੈ।  


ਪਾਕਿਸਤਾਨ ਵਿੱਚ ਹਿੰਦੂ ਪਰਿਵਾਰ ਨਾਲ ਬਦਸਲੂਕੀ ਹੋ ਰਹੀ ਹੈ ਅਤੇ ਇਹ ਪਰਿਵਾਰ ਵੀ ਉਥੋਂ ਦੁਖੀ ਹੋ ਕੇ ਭਾਰਤ ਆਏ ਹਨ, ਮੈਂ ਇਸ ਪਰਿਵਾਰ ਨੂੰ ਆਪਣੇ ਨਾਲ ਇੱਥੇ ਰਹਿਣ ਲਈ ਲੈ ਕੇ ਆਇਆ ਹਾਂ। ਮੈਂ ਪਾਕਿਸਤਾਨ ਵਿੱਚ ਰਹਿੰਦੇ ਅਜਿਹੇ ਹੋਰ ਹਿੰਦੂ ਪਰਿਵਾਰਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਲੋਕ ਵੀ ਪਾਕਿਸਤਾਨ ਛੱਡ ਕੇ ਆਉਣ। ਭਾਰਤ ਆ ਕੇ ਇੱਥੇ ਵੱਸਣ, ਉਨ੍ਹਾਂ ਨੂੰ ਇੱਥੇ ਰੁਜ਼ਗਾਰ ਦਿੱਤਾ ਜਾਵੇਗਾ।


ਇੱਥੇ ਆਉਣ 'ਤੇ ਉਨ੍ਹਾਂ ਦਾ ਸਵਾਗਤ ਕੀਤਾ ਜਾਵੇਗਾ। ਫਿਲਹਾਲ ਇਸ ਮਾਮਲੇ ਸਬੰਧੀ ਚਿਤਰਕੂਟ ਪੁਲਿਸ ਅਤੇ ਐਲ.ਆਈ.ਯੂ ਨੂੰ ਨਹੀਂ ਪਤਾ ਹੈ ਅਤੇ ਮੀਡੀਆ 'ਚ ਖ਼ਬਰ ਆਉਣ ਤੋਂ ਬਾਅਦ ਚੌਕੀ ਦੇ ਦੋ ਪੁਲਿਸ ਕਰਮਚਾਰੀ ਮੌਕੇ 'ਤੇ ਪਹੁੰਚ ਗਏ ਅਤੇ ਪਾਕਿਸਤਾਨੀ ਨਾਗਰਿਕਾਂ ਤੋਂ ਪੁੱਛਗਿੱਛ ਕਰਨੀ ਸ਼ੁਰੂ ਕਰ ਦਿੱਤੀ।


ਇਹ ਵੀ ਪੜ੍ਹੋ: Defamation Case : ਸੁਪਰੀਮ ਕੋਰਟ ਤੋਂ ਰਾਹਤ ਮਿਲਣ 'ਤੇ ਰਾਹੁਲ ਗਾਂਧੀ ਦੀ ਪਹਿਲੀ ਪ੍ਰਤੀਕਿਰਿਆ, 'ਚਾਹੇ ਕੁੱਝ ਵੀ ਹੋਵੇ...'