ਸ਼੍ਰੀਨਗਰ: ਦੱਖਣੀ ਕਸ਼ਮੀਰ ਦੇ ਅੰਤਨਾਗ ਜ਼ਿਲ੍ਹੇ 'ਚ ਐਤਵਾਰ ਸ਼ਾਮ ਪ੍ਰਦਰਸ਼ਨਕਾਰੀਆਂ ਵੱਲੋਂ ਕੀਤੇ ਗਏ ਪੱਥਰਾਅ 'ਚ ਇੱਕ ਕਸ਼ਮੀਰੀ ਟਰੱਕ ਡਰਾਈਵਰ ਦੀ ਮੌਤ ਹੋ ਗਈ। ਇਸ ਘਟਨਾ ਦੀ ਜਾਣਕਾਰੀ ਪੁਲਿਸ ਨੇ ਦਿੱਤੀ ਹੈ। ਪੁਲਿਸ ਨੇ ਦੱਸਿਆ ਕਿ ਨੂਰ ਮੁਹੰਮਦ ਡਾਰ (42) ਜ਼ਿਲ੍ਹੇ ਦੇ ਜਰਾਦੀਪੁਰਾ ਉਰਾਨਹਾਲ ਇਲਾਕੇ ਦਾ ਰਹਿਣਾ ਵਾਲਾ ਸੀ। ਘਟਨਾ ਸਮੇਂ ਉਹ ਆਪਣੇ ਘਰ ਵਾਪਸੀ ਕਰ ਰਿਹਾ ਸੀ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਉਸ ਦੇ ਟੱਰਕ ਨੂੰ ਗਲਤੀ ਨਾਲ ਸੁਰੱਖਿਆ ਬਲਾਂ ਦੀ ਗੱਡੀ ਸਮਝ ਉਸ 'ਤੇ ਪੱਥਰਾਅ ਕਰ ਦਿੱਤਾ।
ਡਰਾਈਵਰ ਨੂੰ ਸਿਰ 'ਤੇ ਸੱਟ ਲੱਗਣ ਤੋਂ ਬਾਅਦ ਹਸਪਤਾਲ ਲੈ ਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਿਸ ਨੇ ਦੱਸਿਆ ਕਿ ਪ੍ਰਦਰਸ਼ਨਕਾਰੀ ਆਮ ਲੋਕਾਂ 'ਤੇ ਵੀ ਪੱਥਰਾਅ ਕਰਦੇ ਰਹੇ ਹਨ। ਇਸ ਮਹੀਨੇ ਦੀ ਸ਼ੁਰੂਆਤ 'ਚ ਸ਼੍ਰੀਨਗਰ ਸ਼ਹਿਰ 'ਚ ਪੱਥਰਾਅ 'ਚ 11 ਸਾਲਾਂ ਕੁੜੀ ਦੀ ਅੱਖਾਂ 'ਚ ਸੱਟਾਂ ਆਈਆਂ ਸੀ।
ਜੰਮੂ-ਕਸ਼ਮੀਰ ਪੁਲਿਸ ਦੇ ਡਾਇਰੈਕਟਰ ਦਿਲਬਾਗ ਸਿੰਘ ਨੇ ਅਧਿਕਾਰੀਆਂ ਨੂੰ ਮੁਲਜ਼ਮ ਫੜਨ ਤੇ ਉਨ੍ਹਾਂ ਖਿਲਾਫ ਸਖਤੀ ਕਰਨ ਦੇ ਹੁਕਮ ਦਿੱਤਾ ਹੈ।
ਜੰਮੂ-ਕਸ਼ਮੀਰ 'ਚ ਭੜਕੇ ਲੋਕਾਂ ਕੀਤਾ ਪੱਥਰਾਅ, ਟੱਰਕ ਡਰਾਈਵਰ ਦੀ ਮੌਤ
ਏਬੀਪੀ ਸਾਂਝਾ
Updated at:
26 Aug 2019 01:08 PM (IST)
ਦੱਖਣੀ ਕਸ਼ਮੀਰ ਦੇ ਅੰਤਨਾਗ ਜ਼ਿਲ੍ਹੇ 'ਚ ਐਤਵਾਰ ਸ਼ਾਮ ਪ੍ਰਦਰਸ਼ਨਕਾਰੀਆਂ ਵੱਲੋਂ ਕੀਤੇ ਗਏ ਪੱਥਰਾਅ 'ਚ ਇੱਕ ਕਸ਼ਮੀਰੀ ਟਰੱਕ ਡਰਾਈਵਰ ਦੀ ਮੌਤ ਹੋ ਗਈ। ਇਸ ਘਟਨਾ ਦੀ ਜਾਣਕਾਰੀ ਪੁਲਿਸ ਨੇ ਦਿੱਤੀ ਹੈ। ਪੁਲਿਸ ਨੇ ਦੱਸਿਆ ਕਿ ਨੂਰ ਮੁਹੰਮਦ ਡਾਰ (42) ਜ਼ਿਲ੍ਹੇ ਦੇ ਜਰਾਦੀਪੁਰਾ ਉਰਾਨਹਾਲ ਇਲਾਕੇ ਦਾ ਰਹਿਣਾ ਵਾਲਾ ਸੀ।
- - - - - - - - - Advertisement - - - - - - - - -