ਗਾਂਧੀਨਗਰ: ਗੁਜਰਾਤ ਦੇ ਰਾਜਕੋਟ ‘ਚ ਮੰਗਲਵਾਰ ਨੂੰ ਸਾਨ੍ਹ ਦੇ ਹਮਲੇ ‘ਚ ਦੋ ਲੋਕ ਜ਼ਖ਼ਮੀ ਹੋ ਗਏ ਹਨ। ਸਾਨ੍ਹ ਨੇ ਆਪਣੇ ਸਿੰਗਾਂ ਨਾਲ ਹਮਲਾ ਕੀਤਾ ਜਿਸ ਨਾਲ ਉਹ ਜ਼ਖ਼ਮੀ ਹੋ ਗਏ। ਬਾਅਦ ‘ਚ ਸਾਨ੍ਹ ਨੂੰ ਫੜ੍ਹ ਕੇ ਗਊਸ਼ਾਲਾ ਭੇਜਿਆ ਗਿਆ। ਇਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਇਸ ‘ਚ ਸਾਫ਼ ਨਜ਼ਰ ਆ ਰਿਹਾ ਹੈ ਕਿ ਇੱਕ ਵਿਅਕਤੀ ਸਾਈਕਲ ‘ਚ ਸਵਾਰ ਹੋ ਰਾਹ ‘ਚ ਜਾ ਰਿਹਾ ਹੈ। ਉਸੇ ਸਮੇਂ ਉੱਥੇ ਖੜ੍ਹਿਆ ਇੱਕ ਸਾਨ੍ਹ ਵਿਅਕਤੀ ‘ਤੇ ਹਮਲਾ ਕਰ ਦਿੰਦਾ ਹੈ। ਇਸ ਤੋਂ ਬਾਅਦ ਉਹ ਜ਼ਮੀਨ ‘ਤੇ ਡਿੱਗ ਜਾਂਦਾ ਹੈ ਤੇ ਜਦੋਂ ਉਹ ਸੰਭਲ ਕੇ ਅੱਗੇ ਵਧਦਾ ਹੈ ਤਾਂ ਸਾਨ੍ਹ ਉਸ ‘ਤੇ ਫੇਰ ਤੋਂ ਹਮਲਾ ਕਰ ਦਿੰਦਾ ਹੈ। ਇਸ ਤੋਂ ਬਾਅਦ ਵੀ ਵਿਅਕਤੀ ਆਪਣੀ ਜਾਨ ਬਚਾਉਣ ‘ਚ ਕਾਮਯਾਬ ਹੋ ਜਾਂਦਾ ਹੈ। ਇਸ ਤੋਂ ਬਾਅਦ ਵੀ ਸਾਨ੍ਹ ਨੇ ਉਸੇ ਰਸਤੇ ‘ਤੇ ਜਾ ਰਹੇ ਇੱਕ ਮੋਟਰਸਾਈਕਲ ਸਵਾਰ ਵਿਅਕਤੀ ਨੂੰ ਟੱਕਰ ਮਾਰ ਦਿੱਤੀ। ਉਹ ਵੀ ਡਿੱਗ ਗਿਆ ਤੇ ਕਿਸੇ ਤਰ੍ਹਾਂ ਆਪਣਾ ਜਾਨ ਬਚਾ ਭੱਜਿਆ। ਇਹ ਪੂਰੀ ਘਟਨਾ ਇੱਕ ਸੀਸੀਟੀਵੀ ‘ਚ ਕੈਦ ਹੋ ਗਈ।