ਕੋਲਕਾਤਾ: ਅੱਜ ਸਵੇਰੇ ਪੱਛਮੀ ਬੰਗਾਲ ਵਿੱਚ ਐਨਐਚ-10 ‘ਤੇ ਹਾਦਸਾ ਹੋ ਗਿਆ ਜਿਸ ‘ਚ ਦੋ ਨੌਜਵਾਨਾਂ ਦੀ ਮੌਤ ਹੋ ਗਈ। ਇਹ ਦੋਵੇਂ ਨੌਜਵਾਨ ਪੰਜਾਬ ਦੇ ਰਹਿਣ ਵਾਲੇ ਸੀ ਜਿਨ੍ਹਾਂ ਦੀ ਪਛਾਣ ਹਰਿੰਦਰ ਸਿੰਘ ਸਿੱਧੂ ਤੇ ਗੁਰਪ੍ਰੀਤ ਸਿੰਘ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਦੋਵੇਂ ਸਿੱਕਮ ਜਾ ਰਹੇ ਸੀ ਤੇ ਇਨ੍ਹਾਂ ਨੂੰ ਆਲਟੋ ਕਾਰ ਨੇ ਟੱਕਰ ਮਾਰ ਦਿੱਤੀ।

ਮਿਲੀ ਜਾਣਕਾਰੀ ਮੁਤਾਬਕ ਸਿਲੀਗੁੜੀ ਤੋਂ wb74A T -4549 ਨੰਬਰ ਦੀ ਇੰਫੀਲਡ ‘ਤੇ ਸਵਾਰ ਦੋਵੇਂ ਨੌਜਵਾਨ ਸਿੱਕਮ ਜਾ ਰਹੇ ਸੀ। ਜਿਵੇਂ ਹੀ ਉਹ ਨੈਸ਼ਨਲ ਹਾਈਵੇਅ ਦੇ ਲਾਬਰਬੋਟੇ ਨਾਂ ਦੀ ਥਾਂ ‘ਤੇ ਪਹੁੰਚੇ ਤਾਂ ਦੂਜੇ ਪਾਸਿਓਂ ਆ ਰਹੀ ਆਲਟੋ WB 06F 5564 ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ।

ਹਾਦਸੇ ‘ਚ ਦੋਵਾਂ ਦੇ ਸਿਰ ‘ਤੇ ਸੱਟ ਲੱਗੀ ਸੀ। ਸਥਾਨਕ ਲੋਕਾਂ ਨੇ ਚੁੱਕ ਕੇ ਉਨ੍ਹਾਂ ਨੂੰ ਕਾਲੰਪੋਡ ਹਸਪਤਾਲ ‘ਚ ਪਹੁੰਚਾਇਆ ਪਰ ਉਦੋਂ ਤਕ ਦੋਵਾਂ ਦੀ ਮੌਤ ਹੋ ਚੁੱਕੀ ਸੀ।