ਚੇਨਈ: ਤਮਿਲਨਾਡੂ ਵਿਧਾਨ ਸਭਾ ਲਈ ਆਉਂਦੀ ਛੇ ਅਪ੍ਰੈਲ ਨੂੰ ਵੋਟਾਂ ਪੈਣੀਆਂ ਹਨ। ਉਸ ਤੋਂ ਪਹਿਲਾਂ ਦੂਸ਼ਣਬਾਜ਼ੀਆਂ ਦਾ ਦੌਰ ਜਾਰੀ ਹੈ। ਵੋਟਿੰਗ ਤੋਂ ਪਹਿਲਾਂ ਡੀਐੱਮਕੇ (DMK) ਦੇ ਪ੍ਰਧਾਨ ਐਮ.ਕੇ. ਸਟਾਲਿਨ ਦੇ ਪੁੱਤਰ ਉਧੇਨਿਧੀ ਸਟਾਲਿਨ ਦੇ ਇੱਕ ਬਿਆਨ ਨੇ ਵਿਵਾਦ ਖੜ੍ਹਾ ਕਰ ਦਿੱਤਾ ਹੈ। ਉਧੇਨਿਧੀ ਨੇ ਸਾਬਕਾ ਕੇਂਦਰੀ ਮੰਤਰੀ ਸੁਸ਼ਮਾ ਸਵਰਾਜ ਤੇ ਅਰੁਣ ਜੇਟਲੀ ਦੀ ਮੌਤ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜ਼ਿੰਮੇਵਾਰ ਦੱਸਿਆ ਹੈ। ਇਸ ਵਿਵਾਦਗ੍ਰਸਤ ਬਿਆਨ ਤੋਂ ਬਾਅਦ ਸੁਸ਼ਮਾ ਦੀ ਧੀ ਤੇ ਜੇਟਲੀ ਦੀ ਧੀ ਨੇ ਮੋੜਵਾਂ ਵਾਰ ਵੀ ਕੀਤਾ ਹੈ।
ਕੱਲ੍ਹ ਹੋਈ ਇੱਕ ਰੈਲੀ ’ਚ ਉਧੇਨਿਧੀ ਸਟਾਲਿਨ ਨੇ ਦੋਸ਼ ਲਾਉਂਦਿਆਂ ਕਿਹਾ, ਸੁਸ਼ਮਾ ਸਵਰਾਜ ਨਾਂ ਦੀ ਇੱਕ ਸ਼ਖ਼ਸ ਸਨ। ਮੋਦੀ ਦੇ ਦਬਾਅ ਕਾਰਣ ਉਨ੍ਹਾਂ ਦੀ ਮੌਤ ਹੋ ਗਈ। ਇੰਝ ਹੀ ਅਰੁਣ ਜੇਟਲੀ ਨਾਂਅ ਦੇ ਸ਼ਖ਼ਸ ਦੀ ਮੌਤ ਵੀ ਮੋਦੀ ਦੇ ਤਸ਼ੱਦਦ ਕਾਰਨ ਹੋਈ। ਮੋਦੀ ਨੇ ਭਾਜਪਾ ਦੇ ਲਾਲ ਕ੍ਰਿਸ਼ਨ ਅਡਵਾਨੀ, ਮੁਰਲੀ ਮਨੋਹਰ ਜੋਸ਼ੀ, ਯਸ਼ਵੰਤ ਸਿਨਹਾ, ਸੁਸ਼ਮਾ ਸਵਰਾਜ ਤੇ ਅਰੁਣ ਜੇਟਲੀ ਜਿਹੇ ਲੋਕਾਂ ਨੂੰ ਸਾਈਡਲਾਈਨ ਕਰ ਦਿੱਤਾ। ਮੋਦੀ ਜੀ ਤੁਸੀਂ ਸਭ ਨੂੰ ਲਾਂਭੇ ਕਰ ਦਿੱਤਾ। ਮੈਂ ਤਮਿਲ ਨਾਡੂ ਦੇ ਮੁੱਖ ਮੰਤਰੀ ਈ. ਪਲਾਨੀਸਵਾਮੀ ਜਾਂ ਤੁਹਾਡੇ ਤੋਂ ਡਰਨ ਵਾਲਾ ਨਹੀਂ ਹਾਂ। ਮੈਂ ਕਲਈਗਲਰ ਦਾ ਪੋਤਰਾ ਉਧੇਨਿਧੀ ਸਟਾਲਿਨ ਹਾਂ।
ਉੱਧਰ ਅਰੁਣਾ ਜੇਟਲੀ ਤੇ ਸੁਸ਼ਮਾ ਸਵਰਾਜ ਦੀਆਂ ਧੀਆਂ ਨੇ ਜਵਾਬੀ ਹਮਲਾ ਕੀਤਾ ਹੈ। ਸੁਸ਼ਮਾ ਸਵਰਾਜ ਦੀ ਧੀ ਬਾਂਸੁਰੀ ਸਵਰਾਜ ਨੇ ਟਵੀਟ ਕਰ ਕੇ ਕਿਹਾ ਕਿ – ਮੇਰੀ ਮਾਂ ਦਾ ਨਾਂਅ ਵਰਤ ਕੇ ਚੋਣ ਪ੍ਰੋਪੇਗੰਡਾ ਨਾ ਕੀਤਾ ਜਾਵੇ। ਤੁਹਾਡੇ ਬਿਆਨ ਪੂਰੀ ਤਰ੍ਹਾਂ ਗ਼ਲਤ ਹਨ। ਪ੍ਰਧਾਨ ਮੰਤਰੀ ਮੋਦੀ ਮੇਰੀ ਮਾਤਾ ਦਾ ਬਹੁਤ ਆਦਰ ਕਰਦੇ ਸਨ। ਔਖੇ ਵੇਲੇ ਵੀ ਪ੍ਰਧਾਨ ਮੰਤਰੀ ਮੋਦੀ ਤੇ ਭਾਜਪਾ ਨੇ ਸਾਡਾ ਸਾਥ ਦਿੱਤਾ ਹੈ। ਤੁਹਾਡੇ ਬਿਆਨ ਨਾਲ ਸਾਨੂੰ ਠੇਸ ਪੁੱਜੀ ਹੈ।

@udhaystalin ji please do not use my Mother's memory for your poll propaganda! Your statements are false! PM @Narendramodi ji bestowed utmost respect and honour on my Mother. In our darkest hour PM and Party stood by us rock solid! Your statement has hurt us @mkstalin @BJP4India
— Bansuri Swaraj (@BansuriSwaraj) April 1, 2021

ਸਾਬਕਾ ਵਿੱਤ ਮੰਤਰੀ ਅਰੁਣ ਜੇਟਲੀ ਦੀ ਧੀ ਸੋਨਾਲੀ ਜੇਟਲੀ ਨੇ ਵੀ ਟਵੀਟ ਕਰ ਕੇ ਕਿਹਾ, ਜੇ ਤੁਸੀਂ ਮੇਰੇ ਪਿਤਾ ਦਾ ਅਪਮਾਨ ਕਰੋਗੇ, ਤਾਂ ਮੈਂ ਚੁੱਪ ਨਹੀਂ ਰਹਾਂਗੀ। ਮੇਰੇ ਪਿਤਾ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਚਾਲੇ ਬਹੁਤ ਵਧੀਆ ਸਬੰਧ ਸਨ। ਮੈਂ ਪ੍ਰਾਰਥਨਾ ਕਰਦੀ ਹਾਂ ਕਿ ਤੁਸੀਂ ਉਨ੍ਹਾਂ ਦੀ ਦੋਸਤੀ ਸਮਝ ਸਕੋ।

.@Udhaystalin ji, I know there is election pressure - but I won't stay silent when you lie & disrespect my father's memory.

Dad @arunjaitley & Shri @narendramodi ji shared a special bond that was beyond politics. I pray you are lucky enough to know such friendship...@BJP4India
— Sonali Jaitley Bakhshi (@sonalijaitley) April 1, 2021

ਦੱਸ ਦੇਈਏ ਕਿ ਤਮਿਲ ਨਾਡੂ ਵਿਧਾਨ ਸਭਾ ਦੀਆਂ 234 ਸੀਟਾਂ ਹਨ ਤੇ ਇੱਥੇ ਇਸ ਵੇਲੇ ਆਲ ਇੰਡੀਆ ਅੰਨਾ ਡੀਐੱਮਕੇ ਦੀ ਸਰਕਾਰ ਹੈ। ਪਿਛਲੀਆਂ ਚੋਣਾਂ ’ਚ ਇਸ ਸੱਤਾਧਾਰੀ ਪਾਰਟੀ ਨੇ 136 ਤੇ ਮੁੱਖ ਵਿਰੋਧੀ ਪਾਰਟੀ ਡੀਐੱਮਕੇ ਨ 89 ਸੀਟਾਂ ਜਿੱਤੀਆਂ ਸਨ। ਇੱਥੇ ਬਹੁਮਤ ਲਈ 118 ਸੀਟਾਂ ਚਾਹੀਦੀਆਂ ਹਨ।