ਡਾਕਟਰ ਦਾ ਨਰਸ ਨਾਲ ਵੀਡੀਓ ਵਾਇਰਲ, ਅਹੁਦੇ ਤੋਂ ਹਟਾਇਆ
ਏਬੀਪੀ ਸਾਂਝਾ | 14 Jan 2019 11:58 AM (IST)

ਨਵੀਂ ਦਿੱਲੀ: ਉਜੈਨ ਜ਼ਿਲ੍ਹੇ ਦੇ ਹਸਪਤਾਲ ਦੇ ਸਿਵਲ ਸਰਜਨ ਦਾ ਇੱਕ ਮਹਿਲਾ ਸਹਿਕਰਮੀ ਨੂੰ ‘ਕਿਸ’ ਕਰਨ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਇਸ ਤੋਂ ਬਾਅਦ ਡਾਕਟਰ ਨੂੰ ਉਸ ਦੇ ਅਹੁਦੇ ਤੋਂ ਐਤਵਾਰ ਨੂੰ ਹਟਾ ਦਿੱਤਾ ਗਿਆ। ਉਜੈਨ ਦੇ ਜ਼ਿਲ੍ਹਾ ਕਲੈਕਟਰ ਸ਼ਸ਼ਾਂਕ ਮਿਸ਼ਰਾ ਨੇ ਕਿਹਾ, ‘ਇਹ ਮਾਮਲਾ ਕਿਸੇ ਲਈ ਵੀ ਸਹੀ ਨਹੀਂ ਸੀ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਜ਼ਿਲ੍ਹਾ ਹਸਪਤਾਲ ਦੇ ਸਿਵਲ ਸਰਜਨ ਡਾਕਟਰ ਰਾਜੂ ਨਿਦਾਰਿਆ ਨੂੰ ਉਨ੍ਹਾਂ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ।” ਇਸ ਤੋਂ ਬਾਅਦ ਕਲੈਕਟਰ ਨੇ ਕਿਹਾ, “ਰਾਜੂ ਨਿਦਾਰਿਆ ਨੂੰ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ। ਉਹ ਪਿਛਲੇ ਦੋ ਦਿਨਾਂ ਤੋਂ ਛੁੱਟੀ ‘ਤੇ ਹਨ। ਉਨ੍ਹਾਂ ਦਾ ਜਵਾਬ ਆਉਣ ਤੋਂ ਬਾਅਦ ਮਾਮਲੇ ‘ਚ ਅੱਗੇ ਕਾਰਵਾਈ ਕੀਤੀ ਜਾਵੇਗੀ।” ਸੂਤਰਾਂ ਮੁਤਾਬਕ ਵੀਡੀਓ ‘ਚ ਨਜ਼ਰ ਆਉਣ ਵਾਲੀ ਮਹਿਲਾ ਹਸਪਤਾਲ ਦੀ ਨਰਸ ਹੈ ਤੇ ਵੀਡੀਓ ਜ਼ਿਲ੍ਹਾ ਹਸਪਤਾਲ ਦੇ ਆਪ੍ਰੇਸ਼ਨ ਥਿਏਟਰ ਦੀ ਹੈ। ਉਧਰ ਇਸ ਮਾਮਲੇ ਦੀ ਜਾਂਚ ਦੇ ਆਦੇਸ਼ ਦੇ ਦਿੱਤੇ ਗਏ ਹਨ। ਜਦੋਂਕਿ ਪੁਲਿਸ ਦਾ ਕਹਿਣਾ ਹੈ ਕਿ ਇਸ ਸਬੰਧ ‘ਚ ਹੁਣ ਤਕ ਕਿਸੇ ਨੇ ਕੋਈ ਸ਼ਿਕਾਇਤ ਦਰਜ ਨਹੀਂ ਕਰਵਾਈ ਹੈ।