Man enter Ajit Doval house: ਰਾਸ਼ਟਰੀ ਸੁਰੱਖਿਆ ਸਲਾਹਕਾਰ (ਐੱਨ.ਐੱਸ.ਏ.) ਅਜੀਤ ਡੋਵਾਲ (Ajit Doval) ਦੇ ਘਰ 'ਚ ਇਕ ਸ਼ਖਸ ਨੇ ਕਾਰ ਲੈ ਕੇ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਹੈ। ਹਾਲਾਂਕਿ ਇਸ ਤੋਂ ਪਹਿਲਾਂ ਕਿ ਕੋਈ ਘਟਨਾ ਵਾਪਰਦੀ, ਸੁਰੱਖਿਆ ਕਰਮਚਾਰੀਆਂ ਨੇ ਉਸ ਨੂੰ ਕਾਬੂ ਕਰ ਲਿਆ। ਇਹ ਵਿਅਕਤੀ ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਦੀ ਟੀਮ ਦੀ ਹਿਰਾਸਤ ਵਿੱਚ ਹੈ ਅਤੇ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਫਿਲਹਾਲ ਵਿਅਕਤੀ ਗਲਤੀ ਨਾਲ ਗੱਡੀ 'ਚ ਦਾਖਲ ਹੋਇਆ ਜਾਂ ਇਸ ਪਿੱਛੇ ਕੋਈ ਸਾਜ਼ਿਸ਼ ਹੈ, ਇਹ ਸਪੱਸ਼ਟ ਨਹੀਂ ਹੈ।
ਮਾਨਸਿਕ ਤੌਰ 'ਤੇ ਠੀਕ ਨਹੀਂ ਵਿਅਕਤੀ - ਦਿੱਲੀ ਪੁਲਿਸ
ਦਿੱਲੀ ਪੁਲਸ ਦੇ ਸੂਤਰਾਂ ਨੇ ਕਿਹਾ, ''ਇਕ ਅਣਪਛਾਤੇ ਵਿਅਕਤੀ ਨੇ NSA ਅਜੀਤ ਡੋਵਾਲ ਦੇ ਘਰ 'ਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਹੈ। ਵਿਅਕਤੀ ਨੂੰ ਸੁਰੱਖਿਆ ਬਲਾਂ ਨੇ ਰੋਕ ਕੇ ਹਿਰਾਸਤ 'ਚ ਲੈ ਲਿਆ ਹੈ। ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।” ਪੁਲਿਸ ਦਾ ਕਹਿਣਾ ਹੈ ਕਿ ਮੁੱਢਲੀ ਜਾਂਚ ਅਨੁਸਾਰ ਵਿਅਕਤੀ ਮਾਨਸਿਕ ਤੌਰ 'ਤੇ ਠੀਕ ਨਹੀਂ ਹੈ। ਵਿਅਕਤੀ ਕਿਰਾਏ ਦੀ ਕਾਰ ਚਲਾ ਰਿਹਾ ਸੀ।
ਅੱਤਵਾਦੀ ਸੰਗਠਨਾਂ ਦੇ ਨਿਸ਼ਾਨੇ 'ਤੇ ਹਨ ਅਜੀਤ ਡੋਵਾਲ-
ਦੱਸ ਦਈਏ ਕਿ ਅਜੀਤ ਡੋਵਾਲ ਨੂੰ ਭਾਰਤ ਦਾ ਜੇਮਸ ਬਾਂਡ ਵੀ ਕਿਹਾ ਜਾਂਦਾ ਹੈ। ਉਹ ਅੱਤਵਾਦੀ ਸੰਗਠਨਾਂ ਦੇ ਵੀ ਨਿਸ਼ਾਨੇ 'ਤੇ ਰਹਿੰਦੇ ਹਨ । ਪਿਛਲੇ ਦਿਨੀਂ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਨੇ ਅਜੀਤ ਡੋਵਾਲ ਦੇ ਘਰ ਅਤੇ ਦਫਤਰ ਦੀ ਰੇਕੀ ਕੀਤੀ ਸੀ। ਇਹ ਖੁਲਾਸਾ ਜੰਮੂ-ਕਸ਼ਮੀਰ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਜੈਸ਼ ਦੇ ਅੱਤਵਾਦੀ ਹਿਦਾਇਤੁੱਲਾ ਨੇ ਖੁਦ ਕੀਤਾ ਹੈ। ਅਜੀਤ ਡੋਵਾਲ ਮੂਲ ਰੂਪ ਤੋਂ ਉੱਤਰਾਖੰਡ ਦੇ ਰਹਿਣ ਵਾਲੇ ਹਨ।
ਉੜੀ ਅਤੇ ਬਾਲਾਕੋਟ ਵਿੱਚ ਭਾਰਤੀ ਹਮਲਿਆਂ ਦੇ ਬਾਅਦ ਤੋਂ ਪਾਕਿਸਤਾਨੀ ਅੱਤਵਾਦੀ ਸਮੂਹ ਲਗਾਤਾਰ ਅਜੀਤ ਡੋਵਾਲ ਖਿਲਾਫ ਸਾਜ਼ਿਸ਼ ਰਚ ਰਹੇ ਹਨ।
ਇਹ ਵੀ ਪੜ੍ਹੋ: ਸੰਤ ਰਵਿਦਾਸ ਜੈਅੰਤੀ ਮੌਕੇ ਭੱਖਿਆ ਸਿਆਸੀ ਪਾਰਾ, ਮੋਦੀ, ਯੋਗੀ, ਰਾਹੁਲ, ਪ੍ਰਿਅੰਕਾ ਤੇ ਚੰਨੀ ਪਹੁੰਚਣਗੇ ਮੰਦਰ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904