ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਆਮ ਆਦਮੀ ਨੂੰ ਮਹਿੰਗਾਈ ਦਾ ਇੱਕ ਹੋਰ ਝਟਕਾ ਦਿੱਤਾ ਹੈ। ਤੇਲ ਦੀਆਂ ਕੀਮਤਾਂ 'ਚ ਜਾਰੀ ਵਾਧੇ ਦੇ ਵਿਚ ਸਰਕਾਰ ਨੇ ਘਰੇਲੂ ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ 'ਚ ਇਜ਼ਾਫਾ ਕਰ ਦਿੱਤਾ ਹੈ। ਸਰਕਾਰੀ ਤੇਲ ਕੰਪਨੀਆਂ ਨੇ ਘਰੇਲੂ ਗੈਸ ਸਿਲੰਡਰ 'ਤੇ 25 ਰੁਪਏ ਦਾ ਵਾਧਾ ਕੀਤਾ ਹੈ।


ਉੱਥੇ ਹੀ ਕਮਰਸ਼ੀਅਲ ਸਿਲੰਡਰਾਂ ਦੇ ਭਾਅ 6 ਰੁਪਏ ਘਟਾਏ ਗਏ ਹਨ। ਨਵੀਆਂ ਦਰਾਂ ਅੱਜ ਤੋਂ ਹੀ ਲਾਗੂ ਹੋ ਜਾਣਗੀਆਂ। ਭਾਅ ਵਧਣ ਤੋਂ ਬਾਅਦ ਉੱਤਰ ਪ੍ਰਦੇਸ਼ ਦੇ ਆਗਰਾ 'ਚ 14 ਕਿਲੋਗ੍ਰਾਮ ਘਰੇਲੂ ਗੈਸ ਸਿਲੰਡਰ ਦੇ ਭਾਅ 732 ਰੁਪਏ ਹੋ ਗਿਆ ਹੈ। ਜਦਕਿ ਪਹਿਲਾਂ ਇਸ ਦੀ ਕੀਮਤ 707 ਰੁਪਏ ਸੀ। ਉੱਥੇ ਹੀ ਪਟਨਾ 'ਚ ਇਸ ਸਿਲੰਡਰ ਦੇ ਭਾਅ ਹੁਣ 817.50 ਰੁਪਏ ਹੋ ਗਿਆ ਹੈ।


ਇਸ ਤੋਂ ਪਹਿਲਾਂ ਤੇਲ ਕੰਪਨੀਆਂ ਨੇ ਇਕ ਫਰਵਰੀ ਨੂੰ ਕਮਰਸ਼ੀਅਲ ਐਲਪੀਜੀ ਸਿਲੰਡਰ ਦੇ ਭਾਅ 190 ਰੁਪਏ ਪ੍ਰਤੀ ਸਲੰਡਰ ਵਧਾ ਦਿੱਤੇ ਸਨ। ਜਿਸ ਦਿਨ ਕਮਰਸ਼ੀਅਲ ਸਿਲੰਡਰ ਦੇ ਭਾਅ ਵਧਾਏ ਗਏ ਸਨ। ਉਸ ਦਿਨ ਘਰੇਲੂ ਸਿਲੰਡਰਾਂ ਦੇ ਭਾਅ 'ਚ ਕੋਈ ਛੇੜਛਾੜ ਨਹੀਂ ਕੀਤੀ ਗਈ ਸੀ।


ਦਸੰਬਰ 'ਚ ਦੋ ਵਾਰ ਵਧੀਆਂ ਕੀਮਤਾਂ


ਦਸੰਬਰ 'ਚ ਤੇਲ ਕੰਪਨੀਆਂ ਨੇ ਘਰੇਲੂ ਰਸੋਈ ਗੈਸ ਦੇ ਭਾਅ ਦੋ ਵਾਰ ਵਧਾਏ ਸਨ। ਕੰਪਨੀ ਨੇ ਪਹਿਲਾਂ ਦੋ ਦਸੰਬਰ ਨੂੰ 50 ਰੁਪਏ ਦਾ ਵਾਧਾ ਕੀਤਾ ਸੀ। ਇਸ ਤੋਂ ਬਾਅਦ ਫਿਰ ਤੋਂ 15 ਦਸੰਬਰ ਨੂੰ 50 ਰੁਪਏ ਫਿਰ ਵਧਾਏ ਗਏ ਸਨ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ