ਨਵੀਂ ਦਿੱਲੀ: ਖੇਤੀ ਕਾਨੂੰਨਾਂ ਵਿਰੁੱਧ ਡਟੇ ਕਿਸਾਨਾਂ ਦੇ ਅੰਦੋਲਨ ਬਾਰੇ ਕੇਂਦਰ ਸਰਕਾਰ ਦੇ ਨੁਮਾਇੰਦਿਆਂ ਵੱਲੋਂ ਤਰ੍ਹਾਂ ਤਰ੍ਹਾਂ ਦੀਆਂ ਟਿੱਪਣੀਆਂ ਦਾ ਦੌਰ ਜਾਰੀ ਹੈ। ਅਜਿਹੇ 'ਚ ਹੁਣ ਕੇਂਦਰੀ ਜਲਸ਼ਕਤੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਕਿਸਾਨ ਅੰਦੋਲਨ ਨੂੰ ਵੀਆਈਪੀ ਅੰਦੋਲਨ ਦੱਸਿਆ ਹੈ।


ਗਜੇਂਦਰ ਸ਼ੇਖਾਵਤ ਨੇ ਕਿਹਾ 'ਰਾਜਸਥਾਨ ਦੇ ਲੋਕਾਂ ਨੇ ਕਿਸਾਨ ਅੰਦੋਲਨ ਨੂੰ ਠੇਂਗਾ ਦੱਸ ਦਿੱਤਾ ਹੈ। ਅਜੇ ਮੈਂ ਪਿਛਲੇ ਦਿਨਾਂ 'ਚ ਆਪਣੇ ਪਿੰਡ ਜਾ ਰਿਹਾ ਸੀ ਤਾਂ ਵਿਚ ਰੁਕ ਕੇ ਮੈਂ ਦੇਖਿਆ ਕਿਸਾਨ ਅੰਦੋਲਨ ਕਰ ਰਹੇ ਹਨ। ਮੈਂ ਉਨ੍ਹਾਂ ਦੇ ਕੈਂਪ 'ਚ ਜਾਕੇ ਦੇਖਿਆ ਉਹ ਕਿਹੋ ਜਿਹੇ ਕਿਸਾਨ ਹਨ ਤੇ ਕੀ-ਕੀ ਵਿਵਸਥਾ ਹੈ। ਉੱਥੇ ਦੇਖਿਆ ਕਿ ਰਾਊਟਰ ਲੱਗੇ ਹੋਏ ਹਨ। ਵੱਡੀ ਸਾਰੀ ਐਲਈਡੀ ਲੱਗੀ ਹੋਈ ਹੈ। ਗਰਮ ਪਾਣੀ ਦੀਆਂ ਮਸ਼ੀਨਾਂ ਲੱਗੀਆਂ ਹੋਈਆਂ ਹਨ। ਇਹ ਤਾਂ ਵੀਆਈਪੀ ਅੰਦੋਲਨ ਹੈ।'


ਉਨ੍ਹਾਂ ਕਿਹਾ ਟੈਂਟ 'ਚ ਹਰ ਥਾਂ ਕਮਿਊਨਿਸਟਾਂ ਦੇ ਝੰਡੇ ਲੱਗੇ ਹੋਏ ਹਨ। ਇਸ ਤੋਂ ਪਹਿਲਾਂ ਅਸੀਂ ਵੀ ਕਿਸਾਨ ਅੰਦੋਲਨ ਕੀਤੇ ਸਨ ਤਾਂ ਸਾਡੇ ਸਾਹਮਣੇ ਕਈ ਵੱਡੀਆਂ ਸਮੱਸਿਆਵਾਂ ਰਹਿੰਦੀਆਂ ਸਨ। ਖਾਣ ਲਈ ਰੋਟੀ ਵੀ ਨਹੀਂ ਮਿਲਦੀ ਸੀ ਪਰ ਇੱਥੇ ਤਾਂ ਰਸੋਈਆਂ ਚੱਲ ਰਹੀਆਂ ਹਨ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ