ਨਵੀਂ ਦਿੱਲੀ: ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਟੇਨੀ ਨੇ ਦਾਅਵਾ ਕੀਤਾ ਕਿ ਕਾਂਗਰਸ ਬਗੈਰ ਡਰਾਈਵਰ ਦੀ ਗੱਡੀ ਬਣ ਗਈ ਹੈ ਜਾਂ ਜੋ ਡਰਾਈਵਰ ਖੁਦ ਬੈਠਾ ਹੈ, ਉਹ ਇਹ ਨਹੀਂ ਸੋਚ ਰਿਹਾ ਕਿ ਕਾਰ ਕਿੱਧਰ ਲੈ ਕੈ ਜਾਣੀ ਹੈ। ਇਸ ਲੜੀ 'ਚ ਉਨ੍ਹਾਂ (ਕਾਂਗਰਸ) ਨੇ ਕੈਪਟਨ ਅਮਰਿੰਦਰ ਨੂੰ ਜ਼ਲੀਲ ਕੀਤਾ ਤੇ ਫਿਰ ਨਵਜੋਤ ਸਿੱਧੂ ਨੂੰ ਸੂਬਾ ਪ੍ਰਧਾਨ ਬਣਾਇਆ।
ਅਜੈ ਮਿਸ਼ਰਾ ਨੇ ਕਿਹਾ ਕਿ ਸਿੱਧੂ ਅਜਿਹੀ ਮਾਨਸਿਕਤਾ ਦੇ ਵਿਅਕਤੀ ਰਹੇ ਹਨ। ਉਸ ਦੀ ਕੰਮ ਕਰਨ ਦੀ ਸ਼ੈਲੀ ਅਸੰਤੁਲਿਤ ਆਦਮੀ ਦੀ ਹੈ। ਉਹ ਇਸ ਗੱਲ ਦੀ ਚਿੰਤਾ ਨਹੀਂ ਕਰਦੇ ਕਿ ਅਭਿਲਾਸ਼ਾ ਲਈ ਦੇਸ਼ ਦੀ ਹਾਲਤ ਕੀ ਹੋਵੇਗੀ, ਦੇਸ਼ ਦੀ ਸੁਰੱਖਿਆ 'ਤੇ ਕੀ ਪ੍ਰਭਾਵ ਪਏਗਾ। ਕੈਪਟਨ ਨੇ ਸਹੀ ਕਿਹਾ ਸੀ ਕਿ ਇਹ ਵਿਅਕਤੀ ਭਰੋਸੇਯੋਗ ਨਹੀਂ।
ਪੰਜਾਬ ਕਾਂਗਰਸ ਵਿੱਚ ਹਲਚਲ
ਦੱਸ ਦੇਈਏ ਕਿ ਨਵਜੋਤ ਸਿੰਘ ਸਿੱਧੂ ਨੇ ਮੰਗਲਵਾਰ ਨੂੰ ਕਾਂਗਰਸ ਦੀ ਪੰਜਾਬ ਇਕਾਈ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਲਿਖੇ ਪੱਤਰ ਵਿੱਚ ਸਿੱਧੂ ਨੇ ਕਿਹਾ ਹੈ ਕਿ ਉਹ ਪਾਰਟੀ ਦੀ ਸੇਵਾ ਕਰਦੇ ਰਹਿਣਗੇ। ਸਿੱਧੂ ਨੇ ਇਸ ਸਾਲ ਜੁਲਾਈ ਵਿੱਚ ਪਾਰਟੀ ਦੀ ਸੂਬਾ ਇਕਾਈ ਦੇ ਪ੍ਰਧਾਨ ਦਾ ਅਹੁਦਾ ਸੰਭਾਲਿਆ ਸੀ।
ਉਨ੍ਹਾਂ ਨੇ ਚਿੱਠੀ ਵਿੱਚ ਲਿਖਿਆ, "ਕਿਸੇ ਵੀ ਵਿਅਕਤੀ ਦੀ ਸ਼ਖਸੀਅਤ 'ਚ ਗਿਰਾਵਟ ਸਮਝੌਤੇ ਨਾਲ ਸ਼ੁਰੂ ਹੁੰਦੀ ਹੈ, ਮੈਂ ਪੰਜਾਬ ਦੇ ਭਵਿੱਖ ਤੇ ਪੰਜਾਬ ਦੀ ਭਲਾਈ ਦੇ ਏਜੰਡੇ ਨਾਲ ਸਮਝੌਤਾ ਨਹੀਂ ਕਰ ਸਕਦਾ। ਮੈਂ ਸੂਬਾ ਕਾਂਗਰਸ ਕਮੇਟੀ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੰਦਾ ਹਾਂ। ਕਾਂਗਰਸ ਦੀ ਸੇਵਾ ਕਰਦੇ ਰਹਿਣਗੇ।"
ਨਵਜੋਤ ਸਿੰਘ ਸਿੱਧੂ ਦੇ ਪੰਜਾਬ ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਦੇਰ ਰਾਤ ਤੱਕ ਉਨ੍ਹਾਂ ਦੇ ਪਟਿਆਲਾ ਸਥਿਤ ਘਰ 'ਤੇ ਹਲਚਲ ਜਾਰੀ ਰਹੀ। ਸਿੱਧੂ ਦੇ ਘਰ ਇੱਕ ਮੀਟਿੰਗ ਹੋਈ, ਜਿਸ ਵਿੱਚ ਕੈਬਨਿਟ ਮੰਤਰੀ ਪ੍ਰਗਟ ਸਿੰਘ, ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਕਈ ਵਿਧਾਇਕ ਮੌਜੂਦ ਰਹੇ। ਮੀਟਿੰਗ ਤੋਂ ਬਾਅਦ ਵਿਧਾਇਕਾਂ ਨੇ ਕਿਹਾ ਕਿ ਇਸ ਮਾਮਲੇ ਨੂੰ ਜਲਦੀ ਹੀ ਸੁਲਝਾ ਲਿਆ ਜਾਵੇਗਾ।
ਇਹ ਵੀ ਪੜ੍ਹੋ: ਕੀ ਤੁਹਾਡੇ WhatsApp 'ਤੇ ਆ ਰਿਹਾ ਵਾਰ-ਵਾਰ ਇਹ ਮੈਸਿਜ? ਤੁਰੰਤ ਕਰੋ ਇਹ ਕੰਮ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904