- ਰਾਮ ਵਿਲਾਸ ਪਾਸਵਾਨ ਦਾ ਜਨਮ 5 ਜੁਲਾਈ 1946 ਨੂੰ ਬਿਹਾਰ ਦੇ ਖਗਰੀਆ ਜ਼ਿਲ੍ਹੇ ਦੇ ਇੱਕ ਗਰੀਬ ਅਤੇ ਦਲਿਤ ਪਰਿਵਾਰ ਵਿੱਚ ਹੋਇਆ ਸੀ।
- ਉਸਨੇ ਬੁੰਦੇਲਖੰਡ ਯੂਨੀਵਰਸਿਟੀ ਝਾਂਸੀ ਤੋਂ ਐਮਏ ਕੀਤੀ ਅਤੇ ਪਟਨਾ ਯੂਨੀਵਰਸਿਟੀ ਤੋਂ ਐਲਐਲਬੀ।
- ਸੰਨ 1969 'ਚ ਪਹਿਲੀ ਵਾਰ ਪਾਸਵਾਨ ਬਿਹਾਰ ਦੀਆਂ ਰਾਜ ਸਭਾ ਚੋਣਾਂ ਵਿੱਚ ਯੂਨਾਈਟਿਡ ਸੋਸ਼ਲਿਸਟ ਪਾਰਟੀ ਦੇ ਉਮੀਦਵਾਰ ਵਜੋਂ ਚੁਣੇ ਗਏ ਸੀ।
- 1977 ਵਿੱਚ, ਪਾਸਵਾਨ ਛੇਵੀਂ ਲੋਕ ਸਭਾ ਵਿੱਚ ਜਨਤਾ ਪਾਰਟੀ ਦੇ ਉਮੀਦਵਾਰ ਵਜੋਂ ਚੁਣੇ ਗਏ।
- ਪਾਸਵਾਨ ਦੂਜੀ ਵਾਰ 1982 ਦੀਆਂ ਲੋਕ ਸਭਾ ਚੋਣਾਂ ਵਿੱਚ ਜਿੱਤੇ ਸੀ।
- 1983 ਵਿੱਚ ਦਲਿਤ ਆਰਮੀ ਦਾ ਗਠਨ ਕੀਤਾ ਅਤੇ 1989 ਵਿੱਚ ਨੌਵੀਂ ਲੋਕ ਸਭਾ ਵਿੱਚ ਤੀਜੀ ਵਾਰ ਚੁਣੇ ਗਏ।
- ਉਹ 1996 'ਚ 10 ਵੀਂ ਲੋਕ ਸਭਾ ਲਈ ਵੀ ਚੁਣੇ ਗਏ ਸੀ।
- ਸਨ 2000 'ਚ ਪਾਸਵਾਨ ਜਨਤਾ ਦਲ ਯੂਨਾਈਟਿਡ ਤੋਂ ਵੱਖ ਹੋ ਗਏ ਅਤੇ ਲੋਕ ਜਨ ਸ਼ਕਤੀ ਪਾਰਟੀ ਬਣਾਈ।
- ਫਿਰ ਉਹ ਯੂਪੀਏ ਸਰਕਾਰ ਵਿੱਚ ਸ਼ਾਮਲ ਹੋਏ ਅਤੇ ਰਸਾਇਣ ਅਤੇ ਖੁਰਾਕ ਮੰਤਰੀ ਅਤੇ ਸਟੀਲ ਮੰਤਰੀ ਬਣੇ।
- ਪਾਸਵਾਨ ਨੇ 2004 ਵਿੱਚ ਲੋਕ ਸਭਾ ਚੋਣ ਜਿੱਤੀ, ਪਰ 2009 ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ।
- ਉਹ ਬਾਰ੍ਹਵੀਂ, ਤੇਰ੍ਹਵੀਂ ਅਤੇ ਚੌਦਵੀਂ ਲੋਕ ਸਭਾ ਵਿੱਚ ਵੀ ਜੇਤੂ ਰਹੇ।
- ਅਗਸਤ 2010 ਵਿਚ, ਉਹ ਬਿਹਾਰ ਰਾਜ ਸਭਾ ਦੇ ਮੈਂਬਰ ਚੁਣੇ ਗਏ ਅਤੇ ਉਨ੍ਹਾਂ ਨੂੰ ਕਰਮਚਾਰੀ ਅਤੇ ਪੈਨਸ਼ਨ ਮਾਮਲੇ ਅਤੇ ਪੇਂਡੂ ਵਿਕਾਸ ਕਮੇਟੀ ਦਾ ਮੈਂਬਰ ਬਣਾਇਆ ਗਿਆ।
Ram Vilas Paswan Death: ਨਹੀਂ ਰਹੇ ਕੇਂਦਰੀ ਮੰਤਰੀ ਰਾਮ ਵਿਲਾਸ ਪਾਸਵਾਨ, ਦਿੱਲੀ ਹਸਪਤਾਲ 'ਚ ਹੋਇਆ ਦਿਹਾਂਤ
ਏਬੀਪੀ ਸਾਂਝਾ | 08 Oct 2020 08:48 PM (IST)
Ram Vilas Paswan Death News: ਕੇਂਦਰੀ ਮੰਤਰੀ ਰਾਮ ਵਿਲਾਸ ਪਾਸਵਾਨ ਦਾ ਹੋਇਆ ਦਿਹਾਂਤ। ਲੰਮੇ ਸਮੇਂ ਤੋਂ ਬਿਮਾਰ ਚੱਲ ਰਹੇ ਸੀ
ਨਵੀਂ ਦਿੱਲੀ: ਕੇਂਦਰੀ ਮੰਤਰੀ ਰਾਮ ਵਿਲਾਸ ਪਾਸਵਾਨ ਦਾ ਹੋਇਆ ਦਿਹਾਂਤ। ਲੰਮੇ ਸਮੇਂ ਤੋਂ ਬਿਮਾਰ ਚੱਲ ਰਹੇ ਸੀ ਅਤੇ ਦਿੱਲੀ ਦੇ ਹਸਪਤਾਲ 'ਚ ਇਲਾਜ ਦੌਰਾਨ ਉਨ੍ਹਾਂ ਦਾ ਦਿਹਾਂਤ ਹੋ ਗਿਆ।ਉਨ੍ਹਾਂ ਦੇ ਬੇਟੇ ਚੀਰਾਗ ਨੇ ਟਵੀਟ ਕਰ ਇਸ ਦੀ ਪੁਸ਼ਟੀ ਕੀਤੀ ਹੈ। ਪਾਸਵਾਨ ਨੇ74 ਸਾਲਾ ਦੀ ਉਮਰ 'ਚ ਆਪਣੇ ਆਖਰੀ ਸਾਹ ਲਏ। ਹਾਲਹੀ 'ਚ ਦਿੱਲੀ ਦੇ ਇੱਕ ਹਸਪਤਾਲ ਵਿੱਚ ਉਨ੍ਹਾਂ ਦੀ ਦਿਲ ਦੀ ਸਰਜਰੀ ਹੋਈ ਸੀ। ਪਾਸਵਾਨ ਪਿਛਲੇ ਪੰਜ ਦਹਾਕਿਆਂ ਤੋਂ ਵੀ ਵੱਧ ਸਮੇਂ ਤੋਂ ਸਰਗਰਮ ਰਾਜਨੀਤੀ ਵਿੱਚ ਰਹੇ ਅਤੇ ਦੇਸ਼ ਦੇ ਸਭ ਤੋਂ ਮਸ਼ਹੂਰ ਦਲਿਤ ਨੇਤਾਵਾਂ ਵਿੱਚੋਂ ਇੱਕ ਸੀ। 1969 'ਚ ਲੜੀ ਸੀ ਪਾਸਵਾਨ ਨੇ ਪਹਿਲੀ ਚੋਣ