ਲੌਕਡਾਊਨ ਦੌਰਾਨ ਵਿਆਹ 'ਚ ਜ਼ਿਆਦਾ ਮਹਿਮਾਨ ਬੁਲਾਉਣ ਦਾ ਲੱਭਿਆ ਜੁਗਾੜ
ਏਬੀਪੀ ਸਾਂਝਾ | 08 Oct 2020 05:49 PM (IST)
ਕੋਰੋਨਾਵਾਇਰਸ ਲੌਕਡਾਊਨ ਦੇ ਸਖਤ ਨਿਯਮਾਂ ਦੇ ਵਿਚਕਾਰ ਬ੍ਰਿਟੇਨ ਵਿੱਚ ਭਾਰਤੀ ਮੂਲ ਦੇ ਜੋੜੇ ਨੇ ਵਿਲੱਖਣ ਢੰਗ ਨਾਲ ਵਿਆਹ ਕੀਤਾ। ਕੱਪਲ ਲੌਕਡਾਊਨ ਨਿਯਮਾਂ ਤਹਿਤ ਮਹਿਮਾਨਾਂ ਦੀ ਗਿਣਤੀ 'ਤੇ ਸਖਤ ਪਾਬੰਦੀਆਂ ਦੇ ਬਾਵਜੂਦ ਆਪਣੇ ਵਿਆਹ ਦੀਆਂ ਯੋਜਨਾਵਾਂ 'ਚ ਦੇਰੀ ਨਹੀਂ ਕਰਨਾ ਚਾਹੁੰਦਾ ਸੀ।
ਲੰਡਨ: ਕੋਰੋਨਾਵਾਇਰਸ ਲੌਕਡਾਊਨ ਦੇ ਸਖਤ ਨਿਯਮਾਂ ਦੇ ਵਿਚਕਾਰ ਬ੍ਰਿਟੇਨ ਵਿੱਚ ਭਾਰਤੀ ਮੂਲ ਦੇ ਜੋੜੇ ਨੇ ਵਿਲੱਖਣ ਢੰਗ ਨਾਲ ਵਿਆਹ ਕੀਤਾ। ਕੱਪਲ ਲੌਕਡਾਊਨ ਨਿਯਮਾਂ ਤਹਿਤ ਮਹਿਮਾਨਾਂ ਦੀ ਗਿਣਤੀ 'ਤੇ ਸਖਤ ਪਾਬੰਦੀਆਂ ਦੇ ਬਾਵਜੂਦ ਆਪਣੇ ਵਿਆਹ ਦੀਆਂ ਯੋਜਨਾਵਾਂ 'ਚ ਦੇਰੀ ਨਹੀਂ ਕਰਨਾ ਚਾਹੁੰਦਾ ਸੀ। ਯੂਕੇ ਵਿੱਚ ਵਿਆਹ ਦੇ ਸਮਾਰੋਹ ਵਿੱਚ ਵੱਧ ਤੋਂ ਵੱਧ 15 ਲੋਕਾਂ ਨੂੰ ਸ਼ਾਮਲ ਹੋਣ ਦੀ ਆਗਿਆ ਹੈ, ਪਰ ਭਾਰਤੀ ਕੱਪਲ ਨੇ ਆਪਣੇ ਡਰਾਈਵ ਇਨ ਵੈਡਿੰਗ ਰਾਹੀਂ ਆਪਣੇ ਅਜ਼ੀਜ਼ਾਂ ਨੂੰ ਸ਼ਾਮਲ ਕੀਤਾ। ਭਾਰਤੀ ਮੂਲ ਦੇ ਜੋੜੇ ਨੇ ਆਪਣੇ ਤਾਲਾਬੰਦੀ ਨਿਯਮਾਂ ਦਾ ਤੋੜ ਕੱਢਦਿਆਂ ਖੁੱਲ੍ਹੇ ਮੈਦਾਨ 'ਚ ਕਾਰ 'ਤੇ ਆਪਣਾ ਵਿਆਹ ਕੀਤਾ। ਪਿਛਲੇ ਸ਼ੁੱਕਰਵਾਰ ਉਨ੍ਹਾਂ ਨੇ ਚੇਲਸਫੋਰਡ ਦੇ ਬ੍ਰੈਕਸਟਡ ਪਾਰਕ ਵਿੱਚ ਡ੍ਰਾਈਵ ਇਨ ਵੈਡਿੰਗ ਕੀਤੀ। ਇਸ ਦੌਰਾਨ 100 ਕਾਰਾਂ ਵਿੱਚ ਸੈਂਕੜੇ ਲੋਕ ਵਿਆਹ 'ਚ ਪਹੁੰਚੇ। ਵੱਡੀ ਸਕ੍ਰੀਨ 'ਤੇ ਦੋਸਤ ਤੇ ਪਰਿਵਾਰਕ ਮੈਂਬਰ ਉਨ੍ਹਾਂ ਦੇ ਵਿਆਹ ਦੇ ਜਸ਼ਨਾਂ ਵਿੱਚ ਸ਼ਾਮਲ ਹੋਏ। ਵਿਆਹ ਤੋਂ ਬਾਅਦ, ਜੋੜੇ ਨੇ ਗੋਲਫ ਫੀਲਡ 'ਚ ਯੂਜ਼ ਹੋਣ ਵਾਲੀ ਇੱਕ ਕਾਰ 'ਤੇ ਬੈਠ ਸਾਰੀ ਗਰਾਉਂਡ ਦਾ ਚੱਕਰ ਕੱਢਿਆ ਤੇ ਮਹਿਮਾਨਾਂ ਦਾ ਧੰਨਵਾਦ ਕੀਤਾ। ਜਾਗਰੂਕ ਹੋਇਆ ਪੰਜਾਬ ਦਾ ਕਿਸਾਨ, ਹੁਣ ਨਹੀਂ ਕਰਦਾ ਇਹ ਗਲਤੀ ਲੰਡਨ ਦੀ ਰੋਮਾ ਪੋਪਾਟ ਤੇ ਵਿਨਲ ਪਟੇਲ ਦਾ ਵਿਆਹ 20 ਅਪ੍ਰੈਲ ਨੂੰ ਹੋਣਾ ਸੀ, ਪਰ ਲੌਕਡਾਊਨ ਹੋਣ ਨਾਲ ਉਨ੍ਹਾਂ ਦੀਆਂ ਯੋਜਨਾਵਾਂ 'ਚ ਵਿਘਨ ਪੈ ਗਿਆ, ਤਾਂ ਉਨ੍ਹਾਂ ਸਹੇਲੀ ਈਵੈਂਟਸ ਨਾਲ ਡ੍ਰਾਈਵ-ਇਨ ਵਿਆਹ ਬਾਰੇ ਗੱਲਬਾਤ ਕੀਤੀ, ਜਿਸ ਨੇ ਉਨ੍ਹਾਂ ਦੇ ਵਿਆਹ ਦਾ ਕੀਤਾ। ਕੈਪਟਨ ਦਾ ਫਾਰਮ ਹਾਉਸ ਘੇਰਨ 'ਤੇ AAP ਵਰਕਰਾਂ ਨੂੰ ਪੁਲਿਸ ਨੇ ਚੁੱਕਿਆ ਯੂਕੇ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਿਰਫ 15 ਲੋਕਾਂ ਨੂੰ ਵਿਆਹ ਦੇ ਸਮਾਰੋਹਾਂ ਦਾ ਹਿੱਸਾ ਬਣਨ ਦੀ ਆਗਿਆ ਹੈ, ਨਤੀਜੇ ਵਜੋਂ ਕਈ ਵਿਆਹਾਂ ਨੂੰ ਮੁਲਤਵੀ ਕਰ ਦਿੱਤਾ ਗਿਆ ਜਾਂ ਜੋੜੇ ਆਪਣੇ ਦੋਸਤਾਂ ਤੇ ਪਰਿਵਾਰ ਨੂੰ ਸ਼ਾਮਲ ਕਰਨ ਲਈ ਹੋਰ ਵਿਕਲਪ ਲੱਭਣ ਦੀ ਕੋਸ਼ਿਸ਼ ਕਰ ਰਹੇ ਹਨ। ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ