ਨਵੀਂ ਦਿੱਲੀ: ਮੰਦੀ ਦੇ ਮੌਜੂਦਾ ਮਾਹੌਲ 'ਚ ਲਗਾਤਾਰ ਨੌਕਰੀ ਮਿਲਣ ਦੀਆਂ ਖਬਰਾਂ ਆ ਰਹੀਆਂ ਹਨ। ਪਰ ਅਜਿਹੀ ਸਥਿਤੀ ਵਿੱਚ ਟੈਲੀਕਾਮ ਸੈਕਟਰ ਤੋਂ ਇੱਕ ਚੰਗੀ ਖ਼ਬਰ ਆ ਰਹੀ ਹੈ। ਆਉਣ ਵਾਲੇ ਦਿਨਾਂ ਵਿੱਚ ਇੱਕ ਵੱਡੀ ਕੰਪਨੀ ਵਿੱਚ 60 ਹਜ਼ਾਰ ਲੋਕਾਂ ਲਈ ਰੁਜ਼ਗਾਰ ਦੇ ਉਪਲੱਬਧ ਹੋਣਗੇ। ਤਕਰੀਬਨ ਇੱਕ ਦਹਾਕੇ ਤੋਂ ਬੰਦ ਪਈ ਨੋਕੀਆ ਦੀ ਐਸਆਈਜ਼ੈਡ ਯੂਨਿਟ ਫਿਰ ਤੋਂ ਸ਼ੁਰੂ ਹੋਣ ਜਾ ਰਹੀ ਹੈ। ਇਸ ਵਿੱਚ ਲੋਕਾਂ ਨੂੰ ਸਿੱਧੇ ਤੌਰ 'ਤੇ 10 ਹਜ਼ਾਰ ਨੌਕਰੀਆਂ ਮਿਲਣਗੀਆਂ, ਜਦਕਿ 50 ਹਜ਼ਾਰ ਲੋਕਾਂ ਨੂੰ ਅਸਿੱਧੇ ਤੌਰ 'ਤੇ ਰੁਜ਼ਗਾਰ ਮਿਲੇਗਾ।


ਕੇਂਦਰੀ ਦੂਰਸੰਚਾਰ ਤੇ ਆਈਟੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਦੱਸਿਆ, 'ਚੇਨਈ ਨੇੜੇ ਨੋਕੀਆ ਦੀ ਐਸਈਜ਼ੈਡ ਯੂਨਿਟ ਤਕਰੀਬਨ 10 ਸਾਲਾਂ ਤੋਂ ਬੰਦ ਸੀ। ਪਰ ਹੁਣ ਇਹ ਇਕਾਈ ਦੁਬਾਰਾ ਸ਼ੁਰੂ ਹੋਣ ਜਾ ਰਹੀ ਹੈ।' ਪ੍ਰਸਾਦ ਨੇ ਦੱਸਿਆ ਕਿ ਦੁਨੀਆ ਦੀ ਸਭ ਤੋਂ ਵੱਡੀ ਚਾਰਜਰ ਤੇ ਅਡੈਪਟਰ ਨਿਰਮਾਤਾ ਸੈਲਕੌਮਪ ਨੇ ਨੋਕੀਆ ਤੋਂ ਇਸ ਬੰਦ ਯੂਨਿਟ ਨੂੰ ਖਰੀਦਿਆ ਹੈ। ਕੰਪਨੀ ਜਲਦੀ ਹੀ ਇੱਥੇ ਉਤਪਾਦਨ ਸ਼ੁਰੂ ਕਰਨ ਜਾ ਰਹੀ ਹੈ।


ਇਸ ਦੇ ਨਾਲ ਹੀ ਪ੍ਰਸਾਦ ਨੇ ਕਿਹਾ, 'ਕੰਪਨੀ ਇਸ ਯੂਨਿਟ ਵਿੱਚ ਨਾ ਸਿਰਫ ਭਾਰਤੀ ਬਾਜ਼ਾਰ ਲਈ ਆਪਣੇ ਉਤਪਾਦ ਤਿਆਰ ਕਰੇਗੀ, ਬਲਕਿ ਇੱਥੋਂ ਵੱਡੇ ਪੱਧਰ 'ਤੇ ਨਿਰਯਾਤ ਵੀ ਕਰੇਗੀ।'


ਰਵੀ ਸ਼ੰਕਰ ਪ੍ਰਸਾਦ ਨੇ ਕਿਹਾ ਕਿ ਕੰਪਨੀ ਇਥੇ ਬਣੇ 70 ਫੀਸਦੀ ਉਤਪਾਦਾਂ ਦੀ ਬਰਾਮਦ ਕਰੇਗੀ। ਨਿਰਯਾਤ ਦਾ ਸਭ ਤੋਂ ਵੱਡਾ ਹਿੱਸਾ ਚੀਨ ਦਾ ਹੋਵੇਗਾ। ਪ੍ਰਸਾਦ ਨੇ ਕਿਹਾ ਕਿ ਸੈਲਕੌਮ ਅਗਲੇ 5 ਸਾਲਾਂ ਵਿੱਚ ਇਸ ਯੂਨਿਟ ਨੂੰ ਵਿਕਸਤ ਕਰਨ ਲਈ ਲਗਪਗ 2000 ਕਰੋੜ ਰੁਪਏ ਦਾ ਨਿਵੇਸ਼ ਕਰੇਗੀ।


Education Loan Information:

Calculate Education Loan EMI