ਲਖਨਉ: ਉਨਾਵ ਰੇਪ ਕੇਸ ‘ਚ ਪੀੜਤਾ ਦੇ ਸੜਕ ਹਾਦਸੇ ਤੋਂ ਬਾਅਦ ਦਿੱਲੀ ਤੋਂ ਲੈ ਕੇ ਲਖਨਊ ਤਕ ਰਾਜਨੀਤੀ ਗਰਮਾ ਗਈ ਹੈ। ਪੀੜਤਾ ਨੂੰ ਇਨਸਾਫ ਦਵਾਉਣ ਲਈ ਯੋਗੀ ਸਰਕਾਰ ਖਿਲਾਫ ਖੂਬ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਇਸ ਮਾਮਲੇ ਨੂੰ ਲੈ ਕੇ ਬੀਜੇਪੀ ਸਰਕਾਰ ਖਿਲਾਫ ਵਿਰੋਧੀ ਧਿਰਾਂ ਨੇ ਮੋਰਚਾ ਖੋਲ੍ਹ ਲਿਆ ਹੈ। ਬੀਜੇਪੀ ਨੂੰ ਇਸ ਕੇਸ ਵਿੱਚ ਘਿਰੇ ਆਪਣੇ ਵਿਧਾਇਕ ਕੁਲਦੀਪ ਸੇਂਗਰ ਕਰਕੇ ਨਿਮੋਸ਼ੀ ਸਹਿਣੀ ਪੈ ਰਹੀ ਹੈ।
ਅੱਜ ਉਨਾਵ ਕੇਸ ਦੀ ਪੀੜਤਾ ਦੇ ਚਾਚਾ ਨੂੰ ਇੱਕ ਦਿਨ ਦੀ ਸ਼ੋਰਟ ਟਰਮ ਬੇਲ ਮਿਲ ਗਈ ਹੈ। ਹਾਈਕੋਰਟ ਦੀ ਲਖਨਊ ਬੈਂਚ ਦੇ ਜਸਟਿਸ ਅਹਿਮਦ ਨੇ ਪੀੜਤਾ ਦੇ ਚਾਚਾ ਨੂੰ ਆਪਣੀ ਪਤਨੀ ਤੇ ਸਾਲੀ ਦੇ ਅੰਤਮ ਸਸਕਾਰ ਲਈ ਇੱਕ ਦਿਨ ਦੀ ਬੇਲ ਦਿੱਤੀ ਹੈ। ਬੁੱਧਵਾਰ ਸਵੇਰੇ ਤੋਂ ਸ਼ਾਮ ਤਕ ਉਹ ਬੇਲ ‘ਤੇ ਰਹੇਗਾ ਤੇ ਸ਼ਾਮ ਨੂੰ ਫੇਰ ਤੋਂ ਰਾਏਬਰੇਲੀ ਜੇਲ੍ਹ ਪਹੁੰਚ ਜਾਵੇਗਾ।
ਦੱਸ ਦਈਏ ਕਿ ਬਲਾਤਕਾਰ ਪੀੜਤਾ ਦੀ ਰਾਏਬਰੇਲੀ ਗਾਦਸੇ ਤੋਂ ਬਾਅਦ ਹਾਲਤ ਗੰਭੀਰ ਬਣੀ ਹੋਈ ਹੈ। ਉਸ ਦੀ ਛਾਤੀ ਤੇ ਸਿਰ ‘ਚ ਸੱਟਾਂ ਲੱਗੀਆਂ ਹਨ, ਜਦਕਿ ਪੀੜਤਾ ਦੇ ਵਕੀਲ ਨੂੰ ਕਈ ਫੈਕਚਰ ਤੇ ਹੈਡ ਇੰਜਰੀ ਹੋਈ ਹੈ। ਉਧਰ ਪੀੜਤਾ ਦੀ ਭੈਣ ਤੇ ਪਰਿਵਾਰਕ ਮੈਂਬਰਾਂ ਦੀ ਮੰਗ ਸੀ ਕਿ ਜਦੋਂ ਤਕ ਉਸ ਦੇ ਚਾਚਾ ਨੂੰ ਬੇਲ ਨਹੀ ਦਿੱਤੀ ਜਾਵੇਗੀ, ਉਹ ਹਾਦਸੇ ‘ਚ ਮਰਨ ਵਾਲਿਆਂ ਦਾ ਸਸਕਾਰ ਨਹੀਂ ਕਰਨਗੇ।
ਇਸ ਸੜਕ ਹਾਦਸੇ ਤੋਂ ਬਾਅਦ ਉੱਠੇ ਸਿਆਸੀ ਹੰਗਾਮੇ ‘ਚ ਯੂਪੀ ਪੁਲਿਸ ਨੇ ਵੱਡੀ ਕਾਰਵਾਈ ਕੀਤੀ। ਉਨ੍ਹਾਂ ਨੇ ਬੀਜੇਪੀ ਵਿਧਾਇਕ ਕੁਲਦੀਪ ਸੇਂਗਰ ਖਿਲਾਫ ਕਤਲ ਦਾ ਮਾਮਲਾ ਦਰਜ ਕੀਤਾ ਹੈ। ਉਧਰ, ਮਾਮਲੇ ‘ਚ ਨਿਰਪੱਖ ਜਾਂਚ ਤੇ ਪੀੜਤਾ ਨੂੰ ਨਿਆ ਲਈ ਅੱਜ ਕਾਂਗਰਸ, ਸਪਾ, ਬਸਪਾ ਸਮੇਤ ਕਈ ਪਾਰਟੀਆਂ ਨੇ ਸੰਸਦ ਭਵਨ ‘ਚ ਧਰਨਾ ਦਿੱਤਾ।
ਉਨਾਵ ਬਲਾਤਕਾਰ ਮਾਮਲਾ 'ਤੇ ਕਸੂਤੀ ਘਿਰੀ ਬੀਜੇਪੀ, ਦਿੱਲੀ ਤੋਂ ਲਖਨਊ ਤਕ ਚੜ੍ਹਿਆ ਪਾਰਾ
ਏਬੀਪੀ ਸਾਂਝਾ
Updated at:
30 Jul 2019 05:06 PM (IST)
ਉਨਾਵ ਰੇਪ ਕੇਸ ‘ਚ ਪੀੜਤਾ ਦੇ ਸੜਕ ਹਾਦਸੇ ਤੋਂ ਬਾਅਦ ਦਿੱਲੀ ਤੋਂ ਲੈ ਕੇ ਲਖਨਊ ਤਕ ਰਾਜਨੀਤੀ ਗਰਮਾ ਗਈ ਹੈ। ਪੀੜਤਾ ਨੂੰ ਇਨਸਾਫ ਦਵਾਉਣ ਲਈ ਯੋਗੀ ਸਰਕਾਰ ਖਿਲਾਫ ਖੂਬ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਇਸ ਮਾਮਲੇ ਨੂੰ ਲੈ ਕੇ ਬੀਜੇਪੀ ਸਰਕਾਰ ਖਿਲਾਫ ਵਿਰੋਧੀ ਧਿਰਾਂ ਨੇ ਮੋਰਚਾ ਖੋਲ੍ਹ ਲਿਆ ਹੈ।
- - - - - - - - - Advertisement - - - - - - - - -