UP Election 2022: ਉੱਤਰ ਪ੍ਰਦੇਸ਼ (Uttar Pradesh) 'ਚ ਵੀ ਚੋਣ ਬਿਗੁਲ ਵਜ ਗਿਆ ਹੈ ਪਰ ਹਾਲੇ ਰੈਲੀਆਂ ਅਤੇ ਸਭਾਵਾਂ 'ਤੇ ਪਾਬੰਦੀ ਲਗਾਈ ਗਈ ਹੈ। ਅਜਿਹੇ 'ਚ ਸਿਆਸੀ ਪਾਰਟੀਆਂ, ਜਨਤਾ ਨੂੰ ਆਪਣੇ ਵੱਲ ਖਿੱਚਣ ਲਈ ਇੰਟਰਨੈੱਟ ਦਾ ਸਹਾਰਾ ਲੈ ਰਹੀਆਂ ਹਨ। ਭਾਰਤੀ ਜਨਤਾ ਪਾਰਟੀ (BJP) ਤੇ ਸਮਾਜਵਾਦੀ ਪਾਰਟੀ (Samajwadi Party) ਨੇ ਵੀ ਚੁਣਾਵੀਂ ਗਾਣੇ ਲਾਂਚ ਕੀਤੇ ਹਨ। 


ਭਾਜਪਾ ਨੇ ਗੋਰਖਪੁਰ ਦੇ ਸਾਂਸਦ ਰਵੀਕਿਸ਼ਨ ਸ਼ੁਕਲਾ (Ravikishan Shukla) ਦੀ ਆਵਾਜ਼ 'ਯੂਪੀ 'ਚ ਸਬ ਬਾ' (UP mein Sab ba) ਗਾਣਾ ਰੀਲੀਜ਼ ਕੀਤਾ ਤਾਂ ਉੱਥੇ ਹੀ ਸਮਾਜਵਾਦੀ ਪਾਰਟੀ ਨੇ 'ਜਨਤਾ ਪੁਕਾਰਦੀ ਹੈ, ਅਖੀਲੇਸ਼ ਆਈਏ' (Janata Pukarti Hai Akhilesh Aaiye) ਗਾਣਾ ਲਾਂਚ ਕੀਤਾ। 


ਇਸ ਸਭ ਵਿਚਾਲੇ ਇੱਕ ਭੋਜਪੁਰੀ ਟ੍ਰੈਕ ਵੀ ਲੋਕਾਂ ਦੀ ਜ਼ੁਬਾਨ 'ਤੇ ਚੜ੍ਹ ਗਿਆ ਹੈ ਜਿਸ ਨੂੰ ਗਾਇਆ ਹੈ ਨੇਹਾ ਸਿੰਘ ਰਾਠੋਰ (Neha Singh Rathore) ਨੇ ਅਤੇ ਬੋਲ ਹਨ- UP Mein Ka Ba' ਰਾਠੋਰ ਦੇ ਇਸ ਗਾਣੇ ਨੂੰ, ਗੋਰਖਪੁਰ ਦੇ ਸਾਂਸਦ ਦੇ ਗਾਣੇ ਦਾ ਜਵਾਬ ਮੰਨਿਆ ਜਾ ਰਿਹਾ ਹੈ।  ਰਾਠੋਰ ਨੇ ਬਿਹਾਰ ਚੋਣਾਂ 'ਚ ਇੱਕ ਗਾਣਾ ਵੀ ਜਾਰੀ ਕੀਤਾ ਗਿਆ ਸੀ, ਜਿਸ 'ਤੇ ਕਾਫੀ ਸਵਾਲ ਉੱਠੇ ਸਨ। 


 



ਇਹ ਵੀ ਪੜ੍ਹੋ: PM ਮੋਦੀ ਨੂੰ ਟਾਰਗੇਟ ਕਰਕੇ ਸਾਜ਼ਿਸ਼ ਰਚ ਰਹੇ ਅੱਤਵਾਦੀ, ਖੁਫੀਆ ਏਜੰਸੀਆਂ ਨੂੰ ਮਿਲਿਆ ਅਲਰਟ


ਰਾਠੋਰ ਨੇ ਯੂਟਿਊਬ 'ਤੇ ਇਹ ਗਾਣਾ ਐਤਵਾਰ ਸਵੇਰੀ ਅਪਲੋਡ ਕੀਤਾ ਸੀ. ਖਬਰ ਲਿਖੇ ਜਾਣ ਤੱਕ ਇਸ ਗਾਣੇ ਨੂੰ ਯੁਟਿਊਬ 'ਤੇ 3 ਲੱਖ 60 ਹਜ਼ਾਰ ਵਾਰ ਦੇਖਿਆ ਜਾ ਚੁੱਕਿਆ ਹੈ। ਸੋਸ਼ਲ ਮੀਡੀਆ 'ਤੇ ਇਹ ਗਾਣਾ ਕਾਫੀ ਵਾਇਰਲ ਹੋ ਰਿਹਾ ਹੈ। ਬਿਹਾਰ ਸਥਿਤ ਕੈਮੂਰ ਵਾਸੀ ਰਾਠੌਰ ਨੇ ਯੂਪੀ ਦੇ ਕਾਨਪੁਰ ਤੋਂ ਪੜ੍ਹਾਈ ਕੀਤੀ ਹੈ। ਉਹ ਸੋਸ਼ਲ ਮੀਡੀਆ ਤੇ ਵੀਡੀਓ ਪਲੈਟਫਾਰਮ ਯੂ ਟਿਊਬ 'ਤੇ ਲੋਕ ਗੀਤ ਗਾਉਂਦੀ ਰਹਿੰਦੀ ਹੈ।


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904