ਸਰਕਾਰੀ ਜ਼ਮੀਨ 'ਤੇ ਨਹੀਂ ਬਣੇਗੀ ਮਸਜਿਦ, ਸੁੰਨੀ ਵਕਫ ਬੋਰਡ ਨੇ ਬੁਲਾਈ ਬੈਠਕ
ਏਬੀਪੀ ਸਾਂਝਾ | 19 Nov 2019 03:39 PM (IST)
ਆਲ ਇੰਡੀਆ ਮੁਸਲਿਮ ਪਰਸਨਲ ਲਾਅ ਬੋਰਡ ਤੋਂ ਬਾਅਦ ਹੁਣ ਸੁੰਨੀ ਵਕਫ ਬੋਰਡ ਅੱਯੁਧਿਆ ‘ਚ ਪੰਜ ਏਕੜ ਜ਼ਮੀਨ ਲੈਣ ਜਾਂ ਨਹੀਂ ਲੈਣ ‘ਤੇ ਫੈਸਲਾ ਲਵੇਗਾ। ਸੁੰਨੀ ਵਕਫ ਬੋਰਡ 26 ਨਵੰਬਰ ਨੂੰ ਬੈਠਕ ਕਰੇਗਾ ਜਿਸ ‘ਚ ਫੈਸਲਾ ਲਿਆ ਜਾਵੇਗਾ।
ਲਖਨਊ: ਆਲ ਇੰਡੀਆ ਮੁਸਲਿਮ ਪਰਸਨਲ ਲਾਅ ਬੋਰਡ ਤੋਂ ਬਾਅਦ ਹੁਣ ਸੁੰਨੀ ਵਕਫ ਬੋਰਡ ਅੱਯੁਧਿਆ ‘ਚ ਪੰਜ ਏਕੜ ਜ਼ਮੀਨ ਲੈਣ ਜਾਂ ਨਹੀਂ ਲੈਣ ‘ਤੇ ਫੈਸਲਾ ਲਵੇਗਾ। ਸੁੰਨੀ ਵਕਫ ਬੋਰਡ 26 ਨਵੰਬਰ ਨੂੰ ਬੈਠਕ ਕਰੇਗਾ ਜਿਸ ‘ਚ ਫੈਸਲਾ ਲਿਆ ਜਾਵੇਗਾ। ਸੂਤਰਾਂ ਮੁਤਾਬਕ ਸੁੰਨੀ ਵਕਫ ਬੋਰਡ ਬਾਬਰੀ ਮਸਜਿਦ ਦੇ ਬਦਲੇ ਸਰਕਾਰ ਵੱਲੋਂ ਦਿੱਤੀ ਜ਼ਮੀਨ ‘ਤੇ ਮਸਜਿਦ ਨਹੀਂ ਬਣਾਵੇਗਾ। ਸੂਤਰਾਂ ਮੁਤਾਬਕ ਜ਼ਮੀਨ ਦਾ ਪ੍ਰਸਤਾਵ ਪੂਰੀ ਤਰ੍ਹਾਂ ਠੁਕਰਾਉਣ ਦੀ ਥਾਂ 5 ਏਕੜ ਜ਼ਮੀਨ ‘ਤੇ ਹਸਪਤਾਲ ਜਾਂ ਐਜ਼ੂਕੇਸ਼ਨ ਇੰਸਟੀਚਿਊਟ ਬਣਾਉਣ ਨੂੰ ਲੈ ਕੇ ਮਿਲੇ ਸੁਝਾਵਾਂ ‘ਤੇ ਵਿਚਾਰ ਕਰ ਰਹੀ ਹੈ। ਆਲ ਇੰਡੀਆ ਮੁਸਲਿਮ ਪਰਸਨਲ ਲਾਅ ਬੋਰਡ ਤੋਂ ਇਲਾਵਾ ਅਸਦੂਦੀਨ ਓਵੈਸੀ ਤੇ ਮੌਲਾਨਾ ਮਹਿਮੂਦ ਮਦਨੀ ਨੇ ਵੀ 5 ਏਕੜ ਜ਼ਮੀਨ ‘ਤੇ ਮਸਜਿਦ ਬਣਾਉਣ ਨੂੰ ਸ਼ਰੀਅਤ ਖਿਲਾਫ ਦੱਸਿਆ ਸੀ। ਇਸ ਦੇ ਨਾਲ ਹੀ ਬੋਰਡ ਨੇ ਕਿਹਾ ਕਿ ਅਸੀਂ 30 ਦਿਨਾਂ ‘ਚ ਅੱਯੁਧਿਆ ਮਾਮਲੇ ‘ਤੇ ਸੁਰੀਮ ਕੋਰਟ ਦੇ ਫੈਸਲੇ ਨੂੰ ਚੁਣੌਤੀ ਦੇਣਗੇ। ਸੁਪਰੀਮ ਕੋਰਟ ਨੇ 9 ਨਵੰਬਰ ਨੂੰ ਬਾਬਰੀ ਮਸਜਿਦ-ਰਾਮ ਮੰਦਰ ਦੇ ਆਪਣੇ ਫੈਸਲੇ ‘ਚ ਕਿਹਾ ਸੀ ਕਿ 2.77 ਏਕੜ ਵਿਵਾਦਤ ਜ਼ਮੀਨ ਰਾਮਲੱਲਾ ਨੂੰ ਸੌਂਪੀ ਜਾਣੀ ਚਾਹੀਦੀ ਹੈ।