ਵਾਸ਼ਿੰਗਟਨ: ਵ੍ਹਾਈਟ ਹਾਊਸ ਦੇ ਸੀਨੀਅਰ ਅਧਿਕਾਰੀ ਨੇ ਸੋਮਵਾਰ ਨੂੰ ਕਿਹਾ ਕਿ ਭਾਰਤ ਅਤੇ ਚੀਨ ਵਿਚਾਲੇ ਜਾਂ ਹੋਰ ਕਿਤੇ ਵੀ ਟਕਰਾਅ ਦੇ ਸਬੰਧ ਵਿਚ ਅਮਰੀਕੀ ਫੌਜ ਇਸ ਦੇ ਨਾਲ ਦ੍ਰਿੜਤਾ ਨਾਲ ਖੜੇ ਹੋਏਗੀ। ਅਧਿਕਾਰੀ ਦਾ ਇਹ ਬਿਆਨ ਉਸ ਸਮੇਂ ਆਇਆ ਹੈ ਜਦੋਂ ਨੇਵੀ ਵਲੋਂ ਖੇਤਰ ਵਿਚ ਆਪਣੀ ਮੌਜੂਦਗੀ ਵਧਾਉਣ ਲਈ ਦੱਖਣੀ ਚੀਨ ਸਾਗਰ ਵਿਚ ਦੋ ਜਹਾਜ਼ਾਂ ਨੂੰ ਤਾਇਨਾਤ ਕੀਤਾ ਗਿਆ।

ਵ੍ਹਾਈਟ ਹਾਊਸ ਦੇ ਚੀਫ ਆਫ਼ ਸਟਾਫ ਮਾਰਕ ਮੈਡੋਜ਼ ਨੇ ਇੱਕ ਸਵਾਲ ਦੇ ਜਵਾਬ ਵਿਚ ਕਿਹਾ, “ਸੁਨੇਹਾ ਸਾਫ ਹੈ। ਅਸੀਂ ਖੜ੍ਹੇ ਹੋ ਕੇ ਚੀਨ ਜਾਂ ਕਿਸੇ ਹੋਰ ਸਭ ਤੋਂ ਸ਼ਕਤੀਸ਼ਾਲੀ ਜਾਂ ਪ੍ਰਭਾਵਸ਼ਾਲੀ ਤਾਕਤ ਹੋਣ ਦੇ ਬਾਵਜੂਦ ਕਮਾਂਡ ਸੰਭਾਲਣ ਨਹੀਂ ਦੇ ਸਕਦੇ, ਫੇਰ ਚਾਹੇ ਉਹ ਉਸ ਖੇਤਰ ਵਿਚ ਹੋਵੇ ਜਾਂ ਇੱਥੇ।”

ਮੀਡੋਜ਼ ਨੇ ਕਿਹਾ ਕਿ ਅਮਰੀਕਾ ਨੇ ਦੱਖਣੀ ਚੀਨ ਸਾਗਰ ਲਈ ਦੋ ਹਵਾਈ ਜਹਾਜ਼ ਕੈਰੀਅਰ ਭੇਜੇ ਹਨ। ਉਨ੍ਹਾਂ ਨੇ ਕਿਹਾ, "ਸਾਡਾ ਮਿਸ਼ਨ ਇਹ ਸੁਨਿਸ਼ਚਿਤ ਕਰਨਾ ਹੈ ਕਿ ਦੁਨੀਆ ਇਹ ਜਾਣੇ ਕਿ ਸਾਡੇ ਕੋਲ ਅਜੇ ਵੀ ਵਿਸ਼ਵ ਦੀ ਸਭ ਤੋਂ ਵਧੀਆ ਤਾਕਤ ਹੈ।"

ਦੱਸ ਦਈਏ ਕਿ ਚੀਨ, ਦੱਖਣੀ ਚੀਨ ਸਾਗਰ ਅਤੇ ਪੂਰਬੀ ਚੀਨ ਸਾਗਰ ਵਿੱਚ ਖੇਤਰੀ ਵਿਵਾਦਾਂ ਵਿੱਚ ਸ਼ਾਮਲ ਹੈ। ਚੀਨ ਲਗਪਗ ਪੂਰੇ ਦੱਖਣੀ ਚੀਨ ਸਾਗਰ ਦਾ ਦਾਅਵਾ ਕਰਦਾ ਹੈ। ਵੀਅਤਨਾਮ, ਫਿਲੀਪੀਨਜ਼, ਮਲੇਸ਼ੀਆ, ਬ੍ਰੂਨੇਈ ਅਤੇ ਤਾਈਵਾਨ ਦੇ ਵੀ ਇਸ ਖੇਤਰ ‘ਤੇ ਦਾਅਵੇ ਕਰਦੇ ਹਨ।

ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904