ਅਲਮੋੜਾ: ਉੱਤਰਾਖੰਡ ਦੇ ਇੱਕ ਕਿਸਾਨ ਦਾ ਗਿੰਨੀਜ਼ ਵਰਲਡ ਰਿਕਾਰਡ 'ਚ ਨਾਂ ਦਰਜ ਹੋ ਗਿਆ ਹੈ। ਅਲਮੋੜਾ ਜ਼ਿਲ੍ਹੇ 'ਚ ਆਰਗੈਨਿਕ ਵਿਧੀ ਨਾਲ 7.1 ਫੁੱਟ ਖੜ੍ਹਾ ਧਨੀਆ ਉਗਾਉਣ ਵਾਲੇ ਇਸ ਕਿਸਾਨ ਦਾ ਨਾਂ ਗੋਪਾਲ ਉਪ੍ਰੇਤੀ ਹੈ ਜਿਨ੍ਹਾਂ ਨੇ ਜੀਐਸ ਆਰਗੈਨਿਕ ਐਪਲ ਫਾਰਮ 'ਚ ਬਿਨਾਂ ਪਾਲੀਹਾਊਸ ਦੇ ਜੈਵਿਕ ਧਨੀਏ ਦੀ ਫ਼ਸਲ ਉਗਾਈ ਹੈ। ਇਸ 'ਚ ਬੂਟੇ ਦੀ ਲੰਬਾਈ 7 ਫੁੱਟ ਇਕ ਇੰਚ ਰਿਕਾਰਡ ਕੀਤੀ ਗਈ।
ਗੋਪਾਲ ਦੇ ਖੇਤ 'ਚ 7 ਫੁੱਟ ਦੇ ਕਈ ਪੌਦੇ ਉੱਗੇ ਹਨ। ਉਨ੍ਹਾਂ ਦੱਸਿਆ ਕਿ ਧਨੀਏ ਦੀ ਫ਼ਸਲ ਦੇ ਸਾਰੇ ਬੂਟਿਆਂ ਦੀ ਲੰਬਾਈ ਪੰਜ ਫੁੱਟ ਤੋਂ ਜ਼ਿਆਦਾ ਹੈ। ਬੂਟੇ ਦੇ ਤਣੇ ਦੀ ਔਸਤ ਗੋਲਾਈ 5 ਤੋਂ 10 ਫੁੱਟ ਤਕ ਦੇਖੀ ਗਈ। ਬੂਟੇ ਦੇ ਤਣੇ ਦੀ ਮੋਟਾਈ ਅੱਧੇ ਇੰਚ ਤੋਂ ਲੈਕੇ ਇਕ ਇੰਚ ਤਕ ਨੋਟ ਕੀਤੀ ਗਈ। ਗੋਪਾਲ ਨੇ ਦੱਸਿਆ ਕਿ ਉਨ੍ਹਾਂ ਇਹ ਫ਼ਸਲ ਬਿਲਕੁਲ ਰਵਾਇਤੀ ਤਰੀਕੇ ਨਾਲ ਉਗਾਈ ਹੈ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਬਗੀਚੇ 'ਚ ਸੇਬ, ਆੜੂ, ਖੁਮਾਨੀ, ਪਲਮ ਦੇ ਨਾਲ-ਨਾਲ ਸਾਰੇ ਤਰ੍ਹਾਂ ਦੀਆਂ ਸਬਜ਼ੀਆਂ ਦਾ ਉਤਪਾਦਨ ਵੀ ਜੈਵਿਕ ਤਰੀਕੇ ਨਾਲ ਕੀਤਾ ਜਾਂਦਾ ਹੈ। ਗੋਪਾਲ ਨੇ 21 ਅਪ੍ਰੈਲ, 2020 ਨੂੰ ਗਿੰਨੀਜ਼ ਵਰਲਡ ਰਿਕਾਰਡ 'ਚ ਵਿਸ਼ਵ ਦੇ ਸਭ ਤੋਂ ਉੱਚੇ ਧਨੀਏ ਦੇ ਬੂਟੇ ਦਾ ਰਿਕਾਰਡ ਬਣਾਉਣ ਲਈ ਬਿਨੈ ਕੀਤਾ ਸੀ। ਹੁਣ ਉਨ੍ਹਾਂ ਦਾ ਨਾਂਅ ਗਿੰਨੀਜ਼ ਵਰਲਡ ਰਿਕਾਰਡ 'ਚ ਦਰਜ ਹੋ ਗਿਆ ਹੈ। ਇਸ ਤੋਂ ਪਹਿਲਾਂ ਰਿਕਾਰਡ ਪੰਜ ਫੁੱਟ 11 ਇੰਚ ਦਾ ਸੀ।
ਇਹ ਵੀ ਪੜ੍ਹੋ: