ਲੁਧਿਆਣਾ: ਆਪਰੇਸ਼ਨ ਬਲੂ ਸਟਾਰ ਦੀ ਬਰਸੀ ਨੂੰ ਲੈ ਕੇ ਤਿਆਰੀਆਂ ਤੇਜ਼ ਹੋ ਗਈਆਂ ਹਨ। ਛੇ ਜੂਨ ਨੂੰ ਮਨਾਈ ਜਾਣ ਵਾਲੀ ਬਰਸੀ ਤੋਂ ਪਹਿਲਾਂ ਪੁਲਿਸ ਸਾਵਧਾਨ ਹੋ ਗਈ ਹੈ, ਤਾਂ ਕਿ ਕਿਸੇ ਤਰ੍ਹਾਂ ਦਾ ਕੋਈ ਵਿਵਾਦ ਜਾਂ ਹੰਗਾਮਾ ਨਾ ਹੋਵੇ। ਪੁਲਿਸ ਨੇ ਆਨਲਾਈਨ ਤੇ ਆਫਲਾਈਨ ਦੋਵੇਂ ਤਰ੍ਹਾਂ ਨਾਲ ਚੌਕਸੀ ਵਧਾ ਦਿੱਤੀ ਹੈ।


ਕਿਸੇ ਤਰ੍ਹਾਂ ਦਾ ਭੜਕਾਊ ਭਾਸ਼ਨ ਜਾਂ ਪੋਸਟ ਜ਼ਰੀਏ ਮਾਹੌਲ ਵਿਗਾੜਨ ਦੇ ਖਦਸ਼ੇ ਤਹਿਤ ਕਈਆਂ ਦੇ ਸੋਸ਼ਲ ਮੀਡੀਆ ਅਕਾਊਂਟਸ 'ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ। ਸੂਤਰਾਂ ਮੁਤਾਬਕ ਪੁਲਿਸ ਨੇ ਧਾਰਮਿਕ ਲੀਡਰਾਂ ਨੂੰ ਬੁਲਾ ਕੇ ਉਨ੍ਹਾਂ ਨਾਲ ਮੀਟਿੰਗ ਕਰਕੇ ਛੇ ਜੂਨ ਨੂੰ ਆਪਣੇ ਘਰਾਂ 'ਚ ਰਹਿਣ ਦੀ ਸਲਾਹ ਦਿੱਤੀ ਹੈ।


ਪੁਲਿਸ ਵੱਲੋਂ ਧਾਰਮਿਕ ਲੀਡਰਾਂ ਨੂੰ ਕਿਹਾ ਗਿਆ ਕਿ ਉਹ ਸ਼ਾਂਤੀ ਬਣਾਈ ਰੱਖਣ ਤਾਂ ਜੋ ਸ਼ਹਿਰ ਦਾ ਮਾਹੌਲ ਕਿਸੇ ਵੀ ਤਰ੍ਹਾਂ ਖਰਾਬ ਨਾ ਹੋਵੇ। ਇਸ ਤੋਂ ਇਲਾਵਾ ਸ਼ਹਿਰ 'ਚ ਸ਼ਾਂਤੀ ਬਣਾਈ ਰੱਖਣ ਲਈ ਪੁਲਿਸ ਵੱਲੋਂ ਫਲੈਗ ਮਾਰਚ ਵੀ ਕੱਢਿਆ ਗਿਆ।


ਇਹ ਵੀ ਪੜ੍ਹੋ: ਪੰਜਾਬ ਦੀ ਸਿਆਸਤ 'ਚ ਵੱਡੇ ਧਮਾਕੇ ਦੇ ਆਸਾਰ, ਨਵਜੋਤ ਸਿੱਧੂ ਬਦਲਣਗੇ ਸਿਆਸੀ ਸਮੀਕਰਨਾਂ ?


ਉਧਰ, ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਵੀ ਇਸ ਵਾਰ ਕੋਰੋਨਾ ਵਾਇਰਸ ਕਾਰਨ ਛੇ ਜੂਨ ਨੂੰ ਇਕੱਠ ਨਹੀਂ ਹੋਵੇਗਾ। ਸੰਗਤ ਨੂੰ ਘਰਾਂ 'ਚ ਸ਼ਾਂਤੀਪੂਰਵਕ ਇਹ ਦਿਹਾੜਾ ਮਨਾਉਣ ਦੀ ਅਪੀਲ ਕੀਤੀ ਗਈ ਹੈ।


ਇਹ ਵੀ ਪੜ੍ਹੋ: ਧੋਨੀ ਨੇ ਕ੍ਰਿਕਟ ਛੱਡ ਸ਼ੁਰੂ ਕੀਤੀ ਖੇਤੀ, ਖੁਦ ਟਰੈਕਟਰ ਚਲਾਉਣਾ ਵੀ ਸਿੱਖਿਆ


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ