UP Police Recruitment Exam: ਉੱਤਰ ਪ੍ਰਦੇਸ਼ ਵਿੱਚ ਪੁਲਿਸ ਭਰਤੀ ਵਿੱਚ ਕਥਿਤ ਤੌਰ 'ਤੇ ਪੇਪਰ ਲੀਕ ਹੋਣ ਦੀਆਂ ਸ਼ਿਕਾਇਤਾਂ ਆਉਣ ਤੋਂ ਬਾਅਦ ਇਸ ਭਰਤੀ ਪ੍ਰਕੀਰਿਆ ਨੂੰ ਰੱਦ ਕਰ ਦਿੱਤਾ ਗਿਆ ਹੈ। ਯੂਪੀ ਪੁਲਿਸ ਭਰਤੀ ਪ੍ਰੀਖਿਆ ਰੱਦ ਕਰ ਦਿੱਤੀ ਗਈ ਹੈ। ਪੇਪਰ ਲੀਕ ਹੋਣ ਦਾ ਦੋਸ਼ ਲਗਾਉਂਦੇ ਹੋਏ ਸੂਬੇ ਭਰ 'ਚ ਵਿਦਿਆਰਥੀ ਪ੍ਰਦਰਸ਼ਨ ਕਰ ਰਹੇ ਸਨ। ਇਸ ਤੋਂ ਬਾਅਦ ਯੂਪੀ ਸਰਕਾਰ ਨੇ ਸ਼ਨੀਵਾਰ ਨੂੰ ਇਹ ਫੈਸਲਾ ਲਿਆ। 


ਇਸ ਤੋ਼ਂ ਬਾਅਦ ਹੁਣ 6 ਮਹੀਨਿਆਂ ਵਿੱਚ ਮੁੜ ਇਹ ਪ੍ਰੀਖਿਆ ਹੋਵੇਗੀ। ਇਸ ਦੀ ਜਾਣਕਾਰੀ ਮੁੱਖ ਮੰਤਰੀ ਯੋਗੀ ਨੇ ਟਵੀਟ ਕਰਕੇ ਦਿੱਤੀ ਹੈ। ਪਹਿਲਾਂ ਇਹ ਪ੍ਰੀਖਿਆ ਯੂਪੀ ਦੇ 75 ਜ਼ਿਲ੍ਹਿਆਂ ਵਿੱਚ 17 ਅਤੇ 18 ਫਰਵਰੀ ਨੂੰ ਹੋਈ ਸੀ। ਇਸ ਵਿੱਚ 48 ਲੱਖ ਤੋਂ ਵੱਧ ਵਿਦਿਆਰਥੀਆਂ ਨੇ ਭਾਗ ਲਿਆ। ਪੁਲਿਸ ਭਰਤੀ ਵਿੱਚ 60244 ਅਸਾਮੀਆਂ ਸਨ। 


ਜਾਂਚ ਦੌਰਾਨ 287 ਸੋਲਵਰ ਅਤੇ ਉਸ ਦੇ ਗਰੋਹ ਨਾਲ ਜੁੜੇ ਲੋਕ ਫੜੇ ਗਏ। ਵਿਦਿਆਰਥੀਆਂ ਨੇ ਦੋਸ਼ ਲਾਇਆ ਕਿ ਪ੍ਰੀਖਿਆ ਤੋਂ ਇੱਕ ਦਿਨ ਪਹਿਲਾਂ ਇਹ ਪੇਪਰ ਵਟਸਐਪ ਅਤੇ ਟੈਲੀਗ੍ਰਾਮ ਗਰੁੱਪਾਂ ਵਿੱਚ ਘੁੰਮ ਰਿਹਾ ਸੀ। ਇਲਜ਼ਾਮ ਸੀ ਕਿ ਟੈਲੀਗ੍ਰਾਮ 'ਤੇ ਪ੍ਰੀਖਿਆ ਦੇ ਪੇਪਰ 100 ਰੁਪਏ ਵਿੱਚ ਵੇਚੇ ਗਏ ਸਨ। ਇਸ ਤੋਂ ਬਾਅਦ ਵੀ ਪ੍ਰੀਖਿਆ ਕਰਵਾਈ ਗਈ। ਪੁਲਿਸ ਭਰਤੀ ਬੋਰਡ ਨੂੰ ਪੇਪਰ ਲੀਕ ਸਬੰਧੀ 1500 ਸ਼ਿਕਾਇਤਾਂ ਮਿਲੀਆਂ ਸਨ।



ਪ੍ਰੀਖਿਆ ਰੱਦ ਕਰਨ ਨੂੰ ਲੈ ਕੇ ਵਿਦਿਆਰਥੀਆਂ ਦਾ ਧਰਨਾ ਚੱਲ ਰਿਹਾ ਸੀ। ਅੱਜ ਦੂਜੇ ਦਿਨ ਵੀ 3000 ਦੇ ਕਰੀਬ ਉਮੀਦਵਾਰ ਈਕੋ ਗਾਰਡਨ ਵਿੱਚ ਧਰਨੇ ’ਤੇ ਬੈਠੇ ਰਹੇ। ਜਿਵੇਂ ਹੀ ਉਨ੍ਹਾਂ ਨੂੰ ਭਰਤੀ ਪ੍ਰੀਖਿਆ ਰੱਦ ਹੋਣ ਦੀ ਸੂਚਨਾ ਮਿਲੀ ਤਾਂ ਹਰ ਕੋਈ ਖ਼ੁਸ਼ੀ ਨਾਲ ਨੱਚਣ ਲੱਗ ਪਏ।