ਤਪੋਵਨ: ਉੱਤਰਾਖੰਡ ਦੇ ਚਮੋਲੀ ਜ਼ਿਲ੍ਹੇ 'ਚ ਅੱਠ ਦਿਨ ਪਹਿਲਾਂ ਆਈ ਤ੍ਰਾਸਦੀ ਤੋਂ ਬਾਅਦ ਹੁਣ ਤਕ 53 ਲੋਕਾਂ ਦੀ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ। ਹਾਦਸਾਗ੍ਰਸਤ ਖੇਤਰਾਂ 'ਚ ਚਲਾਏ ਜਾ ਰਹੇ ਬਚਾਅ ਅਭਿਆਨ ਦੇ ਅੱਠਵੇਂ ਦਿਨ ਐਤਵਾਰ 15 ਹੋਰ ਲਾਸ਼ਾਂ ਮਿਲੀਆਂ ਹਨ।
ਇਨ੍ਹਾਂ 'ਚ ਪੰਜ ਲਾਸ਼ਾਂ 520 ਮੈਗਾਵਾਟ ਦੀ ਐਨਟੀਪੀਸੀ ਦੀ ਤਪੋਵਨ-ਵਿਸ਼ਣੂਗਾਡ ਸੁਰੰਗ 'ਚੋਂ ਮਿਲੀਆਂ ਹਨ। ਇਸ ਤੋਂ ਇਲਾਵਾ ਸੱਤ ਲਾਸ਼ਾਂ ਰੈਣੀ ਪਿੰਡ ਤੋਂ ਤੇ ਇਕ ਰੁਦ੍ਰਪ੍ਰਯਾਗ ਜ਼ਿਲ੍ਹੇ 'ਚੋਂ ਮਿਲੀ ਹੈ।
ਸੁਰੰਗ 'ਚ ਫਸੇ ਲੋਕਾਂ ਨੂੰ ਬਾਹਰ ਕੱਢਣ ਦੇ ਯਤਨ ਜਾਰੀ
ਤਪੋਵਨ-ਵਿਸ਼ਣੂਗਾਡ ਸੁਰੰਗ 'ਚ ਫਸੇ ਲੋਕਾਂ ਨੂੰ ਬਾਹਰ ਕੱਢਣ ਲਈ ਪਿਛਲੇ ਇਕ ਹਫ਼ਤੇ ਤੋਂ ਫੌਜ, ਐਨਡੀਆਰਐਫ, ਐਸਡੀਆਰਐਫ ਤੇ ਆਈਟੀਬੀਪੀ ਦਾ ਸੰਯੁਕਤ ਬਚਾਅ ਅਭਿਆਨ ਵੱਡੇ ਪੱਧਰ 'ਤੇ ਜਾਰੀ ਹੈ। ਜ਼ਿਲ੍ਹਾ ਅਧਿਕਾਰੀ ਸਵਾਤੀ ਐਸ ਭਦੌਰੀਆ ਨੇ ਦੱਸਿਆ ਕਿ ਆਫ਼ਤ 'ਚ ਲਾਪਤਾ 206 ਲੋਕਾਂ ਚੋਂ ਹੁਣ ਤਕ 53 ਲੋਕਾਂ ਦੀਆ ਲਾਸ਼ਾਂ ਵੱਖ-ਵੱਖ ਥਾਵਾਂ ਤੋਂ ਬਰਾਮਦ ਹੋਈਆਂ ਹਨ। ਹੁਣ ਵੀ 154 ਲੋਕ ਲਾਪਤਾ ਹਨ ਜਿੰਨ੍ਹਾਂ ਦੀ ਤਲਾਸ਼ ਜਾਰੀ ਹੈ।