ਉੱਤਰਾਖੰਡ ਤ੍ਰਾਸਦੀ ਚ ਲਾਪਤਾ ਲੋਕਾਂ ਦੀ ਤਲਾਸ ਚ ਜਲਸੈਨਾ ਦੇ ਮਰੀਨ ਕਮਾਂਡੋ ਜੁੱਟੇ ਹੋਏ ਹਨ। ਹੁਣ ਤਕ 34 ਲੋਕਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ ਤੇ 70 ਲੋਕ ਅਜੇ ਵੀ ਲਾਪਤਾ ਹਨ।। ਇਸ ਦੌਰਾਨ NTPC ਦੀ ਤਪੋਵਨ ਟਨਲ ਚ 39 ਮਜਦੂਰਾਂ ਨੂੰ ਬਚਾਉਣ ਲਈ ਜੁੱਟੀ ਫੌਜ ਨੇ ਆਪਣੇ ਆਪ੍ਰੇਸ਼ਨ ਚ ਵੱਡਾ ਬਦਲਾਅ ਕੀਤਾ ਹੈ। ਹੁਣ ਫੌਜ ਟਨਲ ਦੇ ਅੰਦਰ 72 ਮੀਟਰ ਤੇ ਇਕ ਡ੍ਰਿਲ ਕਰ ਰਹੀ ਹੈ। ਇਹ ਡ੍ਰਿਲ ਕਰੀਬ 16 ਮੀਟਰ ਹੇਠਾਂ ਵੱਲ ਕੀਤਾ ਜਾ ਰਿਹਾ ਹੈ। ਡ੍ਰਿਲ ਸਿੱਧਾ ਇਸ ਟਨਲ ਦੇ ਹੇਠਾਂ ਤੋਂ ਲੰਘ ਰਹੀ ਦੂਜੀ ਟਨਲ ਚ ਜਾਕੇ ਨਿੱਕਲੇਗਾ। ਜਿੱਥੇ ਇਨ੍ਹਾਂ ਸਾਰੇ ਮਜਦੂਰਾਂ ਤੇ ਪ੍ਰੋਜੈਕਟ ਮੈਨੇਜਰਾਂ ਦੇ ਫਸੇ ਹੋਣ ਦਾ ਪੂਰਾ ਖਦਸ਼ਾ ਹੈ। ਤੜਕੇ ਤਿੰਨ ਵਜੇ ਇਸ ਆਪ੍ਰੇਸ਼ਨ ਨੂੰ ਸ਼ੁਰੂ ਕੀਤਾ ਗਿਆ।
ਪਹਿਲਾਂ 75 ਐਮਐਮ ਦਾ ਹੋਲ ਬਣਾਉਣਾ ਸ਼ੁਰੂ ਕੀਤਾ ਪਰ ਫੌਜ ਨੂੰ ਉਸ ਚ ਦਿੱਕਤ ਆਈ। ਹੁਣ ਕਰੀਬ 50 ਮਿਲੀਮੀਟਰ ਦਾ ਹੋਲ ਬਣਾਇਆ ਜਾ ਰਿਹਾ ਹੈ। ਫੌਜ ਦੇ ਸੂਤਰਾਂ ਮੁਤਾਬਕ, 1 ਮੀਟਰ ਡਰਿੱਲ ਕਰਨ ਤੋਂ ਬਾਅਦ ਹੀ ਕੁਝ ਦਿੱਕਤਾਂ ਆਈਆਂ। ਜਿਸ ਤੋਂ ਬਾਅਦ ਹੁਣ ਮੁੜ ਤੋਂ ਡ੍ਰਿਲਿੰਗ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ।
ਡ੍ਰਲਿੰਗ ਪੂਰੀ ਹੁੰਦਿਆ ਹੀ ਇਕ ਕੈਮਰਾ ਇਸ ਡਰਿੱਲ ਹੋਲ ਜ਼ਰੀਏ ਹੇਠਾਂ ਦੂਜੀ ਟਨਲ ਤਕ ਪਹੁੰਚਾਇਆ ਜਾਵੇਗਾ ਤੇ ਫਿਰ ਦੇਖਿਆ ਜਾਵੇਗਾ ਕਿ ਉਸ ਟਨਲ ਦੇ ਕੀ ਹਾਲਾਤ ਹਨ। ਕੀ ਫਸੇ ਹੋਏ ਲੋਕ ਸੁਰੱਖਿਅਤ ਹਨ ਜਾਂ ਨਹੀਂ?