Viral Video: ਸ਼ੇਰ ਕਰ ਰਿਹਾ ਹੋਟਲ ਦੀ ਸੈਰ, ਵਾਇਰਲ ਵੀੀਡਓ ਦੇਖ ਕੇ ਲੋਕ ਹੈਰਾਨ 


ਨਵੀਂ ਦਿੱਲੀ: ਗੁਜਰਾਤ ਦੇ ਜੂਨਾਗੜ੍ਹ 'ਚ ਸ਼ੇਰਾਂ ਦੀ ਭਰਮਾਰ ਦੇਖਣ ਨੂੰ ਮਿਲਦੀ ਹੈ। ਇੱਥੋਂ ਸ਼ੇਰਾਂ ਨਾਲ ਜੁੜੇ ਕੁਝ ਵੀਡੀਓ ਸੋਸ਼ਲ ਮੀਡੀਆ 'ਤੇ ਦੇਖਣ ਨੂੰ ਮਿਲਦੇ ਰਹਿੰਦੇ ਹਨ। ਸ਼ੇਰ ਸ਼ਹਿਰ 'ਚ ਬਿਨਾਂ ਕਿਸੇ ਡਰ ਦੇ ਘੁੰਮਦੇ ਦੇਖੇ ਜਾ ਸਕਦੇ ਹਨ। ਅਜਿਹੇ ਹੀ ਕੁਝ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਹਨ। ਜਿੰਨ੍ਹਾਂ 'ਚ ਇਕ ਸ਼ੇਰ ਨੂੰ ਰਾਤ ਦੇ ਸਮੇਂ ਇਕ ਹੋਟਲ ਦੀ ਸੈਰ ਕਰਦੇ ਦੇਖਿਆ ਗਿਆ ਹੈ।


ਗੁਜਰਾਤ ਤੋਂ ਸਾਹਮਣੇ ਆਇਆ ਇਹ ਵੀਡੀਓ ਜੂਨਾਗੜ੍ਹ ਦਾ ਦੱਸਿਆ ਜਾ ਰਿਹਾ ਹੈ। ਜਿਸ 'ਚ ਹੋਟਲ ਦੀ ਸੀਸੀਟੀਵੀ ਫੁਟੇਜ ਦੇਖਣ ਤੋਂ ਪਤਾ ਲੱਗਦਾ ਹੈ ਕਿ ਇਕ ਸ਼ੇਰ ਨੇ ਰਾਤ ਦੇ ਸਮੇਂ ਹੋਟਲ ਦੇ ਮੇਨ ਗੇਟ ਤੋਂ ਇਕ ਵਾਰ ਕੁੱਦ ਕੇ ਐਂਟਰੀ ਲਈ, ਜਿਸ ਤੋਂ ਬਾਅਦ ਉਹ ਵੱਖ-ਵੱਖ ਸੀਸੀਟੀਵੀ 'ਚ ਹੋਟਲ ਦੇ ਅੰਦਰ ਘੁੰਮਦਾ ਪਾਇਆ ਗਿਾ। ਇਸ ਵੀਡੀਓ ਨੂੰ Udayan Kachchhi ਨੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਹੈ।


ਸੋਸ਼ਲ ਮੀਡੀਆ 'ਤੇ ਸਾਹਮਣੇ ਆਏ ਸ਼ੇਰ ਦੇ ਇਸ ਵੀਡੀਓ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਇਕ ਵੀਡੀਓ 'ਚ ਸ਼ੇਰ ਨੂੰ ਹੋਟਲ ਦੇ ਅੰਦਰ ਆਉਂਦਿਆਂ ਦੇਖਿਆ ਜਾ ਸਕਦਾ ਹੈ। ਜਿਸ ਸਮੇਂ ਉਹ ਹੋਟਲ ਦੇ ਅੰਦਰ ਆਉਂਦਾ ਹੈ ਉਸ ਸਮੇਂ ਉੱਥੇ ਗੇਟਕੀਪਰ ਆਪਣੇ ਸ਼ੈਲਟਰ 'ਚ ਬੈਠਾ ਹੋਇਆ ਰਹਿੰਦਾ ਹੈ। ਉੱਥੇ ਹੀ ਦੂਜੇ ਵੀਡੀਓ 'ਚ ਸ਼ੇਰ ਨੂੰ ਹੋਟਲ ਦੀ ਪਾਰਕਿੰਗ ਏਰੀਆ ' ਘੁੰਮਦੇ ਦੇਖਿਆ ਜਾ ਸਕਦਾ ਹੈ।


ਇਕ ਹੋਰ ਵੀਡੀਓ ' ਸ਼ੇਰ ਪਾਰਕਿੰਗ ਤੋਂ ਬਾਹਰ ਆਕੇ ਹੋਟਲ ਦੇ ਅੰਦਰ ਦਾਖਲ ਹੁੰਦਾ ਹੈ। ਪਰ ਜਲਦ ਹੀ ਵਾਪਸ ਬਾਹਰ ਵੱਲ ਜਾਂਦਾ ਹੈ। ਅੰਤਿਮ ਵੀਡੀਓ ' ਸ਼ੇਰ ਨੂੰ ਹੋਟਲ ਦਾ ਮੁਆਇਨਾ ਕਰਨ ਤੋਂ ਬਾਅਦ ਬਾਹਰ ਜਾਂਦੇ ਦੇਖਿਆ ਜਾ ਸਕਦਾ ਹੈ। ਸ਼ੇਰ ਜਿਸ ਗੇਟ ਤੋਂ ਹੋਟਲ ' ਐਂਟਰੀ ਕਰਦਾ ਹੈ ਉਸ ਗੇਟ ਨੂੰ ਕੁੱਦ ਕੇ ਪਾਰ ਕਰ ਜਾਂਦਾ ਹੈ।