ਹਰਿਦੁਆਰ: ਉੱਤਰਾਖੰਡ ਦੇ ਹਰਿਦੁਆਰ ਜ਼ਿਲ੍ਹੇ ਦੀ ਸ੍ਰਿਸ਼ਟੀ ਗੋਸਵਾਮੀ ਅੱਜ ਇਕ ਦਿਨ ਦੀ ਮੁੱਖ ਮੰਤਰੀ ਦੇ ਰੂਪ 'ਚ ਨਜ਼ਰ ਆਵੇਗੀ। ਬਾਲਿਕਾ ਦਿਵਸ ਦੇ ਦਿਨ ਸ੍ਰਿਸ਼ਟੀ ਨੂੰ ਇਕ ਦਿਨ ਦਾ ਮੁੱਖ ਮੰਤਰੀ ਬਣਾਉਣ ਦਾ ਫੈਸਲਾ ਲਿਆ ਗਿਆ ਹੈ। ਮੁੱਖ ਮੰਤਰੀ ਤ੍ਰਿਵੇਂਦਰ ਸਿੰਘ ਰਾਵਤ ਨੇ ਵੀ ਇਸ ਦੀ ਮਨਜੂਰੀ ਦੇ ਦਿੱਤੀ ਹੈ। ਦੇਸ਼ 'ਚ ਪਹਿਲੀ ਵਾਰ ਅਜਿਹਾ ਹੋਣ ਜਾ ਰਿਹਾ ਹੈ ਜਦੋਂ ਮੁੱਖ ਮੰਤਰੀ ਦੇ ਹੁੰਦਿਆਂ ਕੋਈ ਹੋਰ ਇਕ ਦਿਨ ਲਈ ਸੂਬੇ ਦਾ ਮੁੱਖ ਮੰਤਰੀ ਬਣੇਗਾ।
ਇਸ ਦੌਰਾਨ ਵਿਧਾਨ ਸਭਾ ਦੇ ਕਮਰਾ ਨੰਬਰ 120 'ਚ ਬਾਲ ਵਿਧਾਨਸਭਾ ਕਰਵਾਈ ਜਾਵੇਗਾ। ਜਿਸ 'ਚ ਇਕ ਦਰਜਨ ਵਿਭਾਗ ਆਪਣੀ ਪੇਸ਼ਕਸ਼ ਦੇਣਗੇ।
ਵਿਕਾਸ ਕਾਰਜਾਂ ਦੀ ਕਰੇਗੀ ਸਮੀਖਿਆ
ਹਰਿਦੁਆਰ ਦੇ ਬਹਾਦੁਰਾਬਾਦ ਬਲੌਕ ਦੇ ਦੌਲਤਪੁਰ ਪਿੰਡ ਦਾ ਨਾਂਅ ਸੂਬੇ ਦੇ ਇਤਿਹਾਸ ਦੇ ਪੰਨਿਆਂ 'ਚ ਦਰਜ ਹੋਣ ਵਾਲਾ ਹੈ। ਸੀਐਮ ਬਣਨ ਦੇ ਨਾਲ ਹੀ ਸ੍ਰਿਸ਼ਟੀ ਮੁੱਖ ਮੰਤਰੀ ਦੀ ਭੂਮਿਕਾ 'ਚ ਉੱਤਰਾਖੰਡ 'ਚ ਹੋਏ ਵਿਕਾਸ ਕਾਰਜਾਂ ਦੀ ਸਮੀਖਿਆ ਕਰੇਗੀ। 12 ਵਿਭਾਗਾਂ ਦੇ ਅਧਿਕਾਰੀ ਵਿਭਾਗੀ ਯੋਜਨਾਵਾਂ 'ਤੇ 5-5 ਮਿੰਟ ਦੀ ਪੇਸ਼ਕਸ਼ ਦੇਣਗੇ।
ਪਰਚੂਨ ਦੀ ਦੁਕਾਨ ਚਲਾਉਂਦੇ ਸ੍ਰਿਸ਼ਟੀ ਦੇ ਪਿਤਾ
ਸ੍ਰਿਸ਼ਟੀ ਦੇ ਪਿਤਾ ਪ੍ਰਵੀਣ ਪੁਰੀ ਦੌਲਤਪੁਰ 'ਚ ਹੀ ਪਰਚੂਨ ਦੀ ਦੁਕਾਨ ਚਲਾਉਂਦੇ ਹਨ। ਜਦਕਿ ਸ੍ਰਿਸ਼ਟੀ ਦੀ ਮਾਂ ਸੁਧਾ ਹਾਊਸ ਵਾਈਫ ਹੈ। ਸ੍ਰਿਸ਼ਟੀ ਗੋਸਵਾਮੀ ਰੁੜਕੀ ਦੇ ਬੀਐਸਐਮ ਪੀਜੀ ਕਾਲੇਜ ਤੋਂ ਬੀਐਸਸੀ ਐਗਰੀਕਲਚਰ ਕਰ ਰਹੀ ਹੈ। ਮਈ 2018 'ਚ ਬਾਲ ਵਿਧਾਨ ਸਭਾ 'ਚ ਬਾਾਲ ਵਿਧਾਇਕਾਂ ਵੱਲੋਂ ਉਨ੍ਹਾਂ ਦੀ ਚੋਣ ਮੁੱਖ ਮੰਤਰੀ ਦੇ ਰੂਪ ਚ ਕੀਤੀ ਗਈ ਸੀ। ਬਾਲ ਵਿਧਾਨ ਸਭਾ 'ਚ ਹਰ ਤਿੰਨ ਸਾਲਾਂ 'ਚ ਬਾਲ ਮੁੱਖ ਮੰਤਰੀ ਦੀ ਚੋਣ ਕੀਤੀ ਜਾਂਦੀ ਹੈ।
ਪਰਿਵਾਰ 'ਚ ਖੁਸ਼ੀ ਦਾ ਮਾਹੌਲ
ਆਪਣੀ ਬੇਟੀ ਦੀ ਇਸ ਉਪਲਬਧੀ ਤੇ ਸ੍ਰਿਸ਼ਟੀ ਦੇ ਮਾਤਾ-ਪਿਤਾ ਫੁੱਲੇ ਨਹੀਂ ਸਮਾ ਰਹੇ। ਸ੍ਰਿਸ਼ਟੀ ਦੀ ਮਾਂ ਨੇ ਤ੍ਰਿਵੇਂਦਰ ਸਰਕਾਰ ਦਾ ਸ਼ੁਕਰੀਆ ਅਦਾ ਕੀਤਾ ਹੈ। ਉਨ੍ਹਾਂ ਕਿਹਾ ਕਿ ਮੈਂ ਸਰਕਾਰ ਦਾ ਵੀ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਦੀ ਹਾਂ। ਉਨ੍ਹਾਂ ਮੇਰੀ ਬੇਟੀ ਨੂੰ ਇਸ ਲਾਇਕ ਸਮਝਿਆ। ਸ੍ਰਿਸ਼ਟੀ ਗੋਸਵਾਮੀ ਦੇ ਪਿਤਾ ਦਾ ਕਹਿਣਾ ਹੈ ਕਿ ਇਹ ਉਦਾਹਰਣ ਹੈ।
ਸਾਰੇ ਲੋਕ ਇਸ ਗੱਲ ਤੋਂ ਪ੍ਰੇਰਣਾ ਲੈਣ ਕਿ ਜਦੋਂ ਤਕ ਇਕ ਬੇਟੀ ਇਸ ਮੁਕਾਮ ਨੂੰ ਹਾਸਲ ਕਰ ਸਕਦੀ ਹੈ ਤਾਂ ਹੋਰ ਕੋਈ ਕਿਉਂ ਨਹੀਂ। ਅਸੀਂ ਮੁੱਖ ਮੰਤਰੀ ਤ੍ਰਿਵੇਂਦਰ ਸਿੰਘ ਰਾਵਤ ਦਾ ਬਹੁਤ-ਬਹੁਤ ਸ਼ੁਕਰਾਨਾ ਕਰਦੇ ਹਾਂ ਕਿ ਉਨ੍ਹਾਂ ਨੂੰ ਮੇਰੀ ਬੇਟੀ ਨੂੰ ਇਸ ਲਾਇਕ ਸਮਝਿਆਂ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ