Patanjali Product Ban: ਸੁਪਰੀਮ ਕੋਰਟ ਦੀ ਫਟਕਾਰ ਤੋਂ ਬਾਅਦ ਪਤੰਜਲੀ ਨੂੰ ਉਤਰਾਖੰਡ ਸਰਕਾਰ ਨੇ ਵੀ ਵੱਡਾ ਝਟਕਾ ਦਿੱਤਾ ਹੈ। ਉੱਤਰਾਖੰਡ ਡਰੱਗ ਕੰਟਰੋਲ ਵਿਭਾਗ ਦੀ ਲਾਇਸੈਂਸਿੰਗ ਅਥਾਰਟੀ ਨੇ ਪਤੰਜਲੀ ਦੀ ਦਿਵਿਆ ਫਾਰਮੇਸੀ ਕੰਪਨੀ ਦੇ 14 ਉਤਪਾਦਾਂ 'ਤੇ ਬੈਨ ਲਾ ਦਿੱਤਾ ਹੈ।


ਇਨ੍ਹਾਂ ਉਤਪਾਦਾਂ 'ਤੇ ਲੱਗੀ ਪਾਬੰਦੀ


ਦੱਸ ਦਈਏ ਕਿ ਦਿਵਿਆ ਫਾਰਮੇਸੀ ਦੇ ਇਨ੍ਹਾਂ ਉਤਪਾਦਾਂ 'ਤੇ ਗੁੰਮਰਾਹਕੁੰਨ ਇਸ਼ਤਿਹਾਰਬਾਜ਼ੀ ਦੇ ਮਾਮਲੇ 'ਚ ਪਾਬੰਦੀ ਲਗਾਈ ਗਈ ਹੈ। ਦਿਵਿਆ ਫਾਰਮੇਸੀ ਦੇ ਜਿਨ੍ਹਾਂ ਉਤਪਾਦਾਂ 'ਤੇ ਪਾਬੰਦੀ ਲਗਾਈ ਗਈ ਹੈ, ਉਨ੍ਹਾਂ 'ਚ ਸ਼੍ਵਾਸਰੀ ਗੋਲਡ, ਸ਼੍ਵਾਸਰੀ ਵਟੀ, ਦਿਵਿਆ ਬ੍ਰੋਂਕੋਮ, ਸ਼੍ਵਾਸਰੀ ਪ੍ਰਵਾਹੀ, ਸ਼੍ਵਾਸਰੀ ਅਵਲੇਹ, ਮੁਕਤਾ ਵਟੀ ਐਕਸਟਰਾ ਪਾਵਰ, ਲਿਪੀਡੋਮ, ਬੀਪੀ ਗ੍ਰਿਟ, ਮਧੂਗ੍ਰਿਟ, ਮਧੁਨਾਸ਼ਿਨੀ ਵਟੀ ਐਕਸਟਰਾ ਪਾਵਰ, ਲਿਵਾਮ੍ਰਿਤ ਐਡਵਾਂਸ, ਲਿਵੋਗ੍ਰਿਟ ਆਈਗ੍ਰਿਟ ਗੋਲਡ ਅਤੇ ਪਤੰਜਲੀ ਦ੍ਰਿਸ਼ਟੀ ਆਈ ਡਰਾਪ ਸ਼ਾਮਲ ਹਨ। ਉੱਤਰਾਖੰਡ ਡਰੱਗ ਕੰਟਰੋਲ ਵਿਭਾਗ ਦੇ ਨੋਟੀਫਿਕੇਸ਼ਨ ਦੇ ਅਨੁਸਾਰ, ਦਿਵਿਆ ਫਾਰਮੇਸੀ ਦੇ ਲਾਇਸੈਂਸ ਨੂੰ ਇਸਦੇ ਉਤਪਾਦਾਂ ਦੀ ਪ੍ਰਭਾਵੀਤਾ ਬਾਰੇ ਵਾਰ-ਵਾਰ ਗੁੰਮਰਾਹਕੁੰਨ ਇਸ਼ਤਿਹਾਰ ਪ੍ਰਕਾਸ਼ਤ ਕਰਨ ਲਈ ਰੋਕ ਦਿੱਤਾ ਗਿਆ ਹੈ।


ਅੱਜ ਸੁਪਰੀਮ ਕੋਰਟ ਵਿੱਚ ਹੋਵੇਗੀ ਸੁਣਵਾਈ


ਉੱਥੇ ਹੀ ਤੁਹਾਨੂੰ ਦੱਸ ਦਈਏ ਕਿ ਸੁਪਰੀਮ ਕੋਰਟ ਨੇ ਹਾਲ ਹੀ ਦੇ ਹਫ਼ਤਿਆਂ ਵਿੱਚ ਪਤੰਜਲੀ ਆਯੁਰਵੇਦ ਨੂੰ ਇਸਦੇ ਕੁਝ ਉਤਪਾਦਾਂ ਦੇ ਗੁੰਮਰਾਹਕੁੰਨ ਇਸ਼ਤਿਹਾਰਾਂ ਨੂੰ ਰੋਕਣ ਦੇ ਨਿਰਦੇਸ਼ਾਂ ਦੀ ਪਾਲਣਾ ਨਾ ਕਰਨ ਲਈ ਫਟਕਾਰ ਲਗਾਈ ਸੀ। ਇਸ ਦੇ ਨਾਲ ਹੀ ਯੋਗ ਗੁਰੂ ਸਵਾਮੀ ਰਾਮਦੇਵ 'ਤੇ ਮਾਣਹਾਨੀ ਦੇ ਦੋਸ਼ ਦਰਜ ਕੀਤੇ ਜਾਣਗੇ ਜਾਂ ਨਹੀਂ ਇਸ ਬਾਰੇ ਸੁਪਰੀਮ ਕੋਰਟ ਵਿੱਚ ਅੱਜ ਸੁਣਵਾਈ ਹੋਵੇਗੀ। ਤੁਹਾਨੂੰ ਦੱਸ ਦਈਏ ਕਿ ਰਾਮਦੇਵ ਪਤੰਜਲੀ ਆਯੁਰਵੇਦ ਦੇ ਮੁੱਖ ਨਿਰਮਾਤਾ ਹਨ।


ਇਸ ਤੋਂ ਪਹਿਲਾਂ ਅੱਜ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਪ੍ਰਧਾਨ ਡਾਕਟਰ ਆਰਵੀ ਅਸ਼ੋਕਨ ਨੇ ਕਿਹਾ ਕਿ ਅਸੀਂ ਪਤੰਜਲੀ ਨੂੰ ਅਦਾਲਤ ਵਿੱਚ ਘਸੀਟਿਆ ਕਿਉਂਕਿ ਸਵਾਮੀ ਰਾਮਦੇਵ ਨੇ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਸਨ। ਉਨ੍ਹਾਂ ਨੇ ਕੋਰੋਨਿਲ ਰਾਹੀਂ ਕੋਵਿਡ -19 ਨੂੰ ਠੀਕ ਕਰਨ ਦਾ ਦਾਅਵਾ ਕੀਤਾ ਸੀ ਅਤੇ ਆਧੁਨਿਕ ਮੈਡੀਕਲ ਵਿਗਿਆਨ ਨੂੰ ਬਦਨਾਮ ਕੀਤਾ। ਨਿਊਜ਼ ਏਜੰਸੀ ਪੀਟੀਆਈ ਨੂੰ ਦਿੱਤੇ ਇੰਟਰਵਿਊ ਵਿੱਚ ਅਸ਼ੋਕਨ ਨੇ ਕਿਹਾ ਕਿ ਰਾਮਦੇਵ ਨੇ ਮੈਡੀਕਲ ਸਾਇੰਸ ਨੂੰ ਇਹ ਕਹਿ ਕੇ ਬਦਨਾਮ ਕੀਤਾ ਕਿ 'ਆਧੁਨਿਕ ਦਵਾਈ ਇੱਕ ਮੂਰਖ ਵਿਗਿਆਨ ਹੈ।'


ਇਹ ਵੀ ਪੜ੍ਹੋ: Government Employees: ਕੇਂਦਰ ਸਰਕਾਰ ਨੇ ਮੁਲਾਜ਼ਮਾਂ ਨੂੰ ਦਿੱਤੀ ਖੁਸ਼ਖਬਰੀ, ਫਿਰ ਵੱਧ ਜਾਵੇਗੀ ਤਨਖ਼ਾਹ


ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਪ੍ਰਧਾਨ ਨੇ ਆਖੀ ਆਹ ਗੱਲ


ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਪ੍ਰਧਾਨ ਡਾਕਟਰ ਆਰਵੀ ਅਸ਼ੋਕਨ ਨੇ ਸੋਮਵਾਰ ਨੂੰ ਪੀਟੀਆਈ ਨੂੰ ਦੱਸਿਆ ਕਿ ਬਾਬਾ ਰਾਮਦੇਵ ਨੇ ਉਸ ਵੇਲੇ ਲਾਲ ਲਕੀਰ ਪਾਰ ਕਰ ਦਿੱਤੀ, ਜਦੋਂ ਉਨ੍ਹਾਂ ਨੇ ਦਾਅਵਾ ਕੀਤਾ ਕਿ ਉਹ ਕੋਰੋਨਾ ਦਾ ਇਲਾਜ ਕਰ ਸਕਦੇ ਹਨ। 


ਪਿਛਲੇ ਮਹੀਨੇ ਗੁੰਮਰਾਹਕੁੰਨ ਇਸ਼ਤਿਹਾਰਾਂ 'ਤੇ ਸੁਪਰੀਮ ਕੋਰਟ ਵੱਲੋਂ ਰਾਮਦੇਵ ਅਤੇ ਉਨ੍ਹਾਂ ਦੇ ਅਰਬਾਂ ਡਾਲਰ ਦੇ ਖਪਤਕਾਰ ਵਸਤੂਆਂ ਦੇ ਸਾਮਰਾਜ ਪਤੰਜਲੀ ਆਯੁਰਵੇਦ ਨੂੰ ਫਟਕਾਰ ਲਗਾਉਣ ਤੋਂ ਬਾਅਦ ਆਈਐਮਏ ਦੀ ਇਹ ਪਹਿਲੀ ਟਿੱਪਣੀ ਹੈ।  


ਜ਼ਿਕਰਯੋਗ ਹੈ ਕਿ ਸਿਖਰਲੀ ਅਦਾਲਤ ਆਈਐਮਏ ਦੀ 2022 ਦੀ ਪਟੀਸ਼ਨ 'ਤੇ ਸੁਣਵਾਈ ਕਰ ਰਹੀ ਹੈ, ਜਿਸ ਵਿੱਚ ਕੋਵਿਡ ਟੀਕਾਕਰਨ ਮੁਹਿੰਮ ਅਤੇ ਦਵਾਈਆਂ ਦੀਆਂ ਆਧੁਨਿਕ ਪ੍ਰਣਾਲੀਆਂ ਵਿਰੁੱਧ ਮਾਣਹਾਨੀ ਮੁਹਿੰਮ ਦਾ ਦੋਸ਼ ਲਗਾਇਆ ਗਿਆ ਹੈ। ਪਿਛਲੇ ਮਹੀਨੇ ਅਦਾਲਤ ਨੇ ਰਾਮਦੇਵ, ਉਨ੍ਹਾਂ ਦੇ ਸਹਿਯੋਗੀ ਆਚਾਰੀਆ ਬਾਲਕ੍ਰਿਸ਼ਨਨ ਅਤੇ ਪਤੰਜਲੀ ਆਯੁਰਵੇਦ ਲਿਮਟਿਡ ਨੂੰ ਗੁੰਮਰਾਹਕੁੰਨ ਇਸ਼ਤਿਹਾਰਾਂ 'ਤੇ ਉਸ ਦੇ ਹੁਕਮਾਂ ਦੀ ਪਾਲਣਾ ਨਾ ਕਰਨ ਲਈ ਜਨਤਕ ਮੁਆਫੀ ਮੰਗਣ ਲਈ ਕਿਹਾ ਸੀ।


ਗੱਲਬਾਤ ਦੌਰਾਨ ਅਸ਼ੋਕਨ ਨੇ ਇਹ ਵੀ ਕਿਹਾ ਕਿ ਇਹ "ਮੰਦਭਾਗਾ" ਹੈ ਕਿ ਸੁਪਰੀਮ ਕੋਰਟ ਨੇ ਵੀ ਆਈਐਮਏ ਅਤੇ ਪ੍ਰਾਈਵੇਟ ਡਾਕਟਰਾਂ ਦੇ ਅਭਿਆਸਾਂ ਦੀ ਆਲੋਚਨਾ ਕੀਤੀ। ਉਨ੍ਹਾਂ ਨੇ ਕਿਹਾ, "ਅਸਪਸ਼ਟ ਅਤੇ ਆਮ ਬਿਆਨਾਂ" ਨੇ ਪ੍ਰਾਈਵੇਟ ਡਾਕਟਰਾਂ ਨੂੰ ਨਿਰਾਸ਼ ਕੀਤਾ ਹੈ। ਅਸੀਂ ਇਮਾਨਦਾਰੀ ਮੰਨਦੇ ਹਾਂ ਕਿ ਉਨ੍ਹਾਂ ਨੇ ਇਹ ਦੇਖਣ ਦੀ ਲੋੜ ਹੈ ਕਿ ਉਨ੍ਹਾਂ ਦੇ ਸਾਹਮਣੇ ਕਿਹੜੀ ਸਮੱਗਰੀ ਸੀ। 


ਇਹ ਵੀ ਪੜ੍ਹੋ: Breaking: ਕੋਰੋਨਾ ਵੈਕਸੀਨ Covishield ਦੇ ਹੋ ਸਕਦੇ ਹਨ ਦੁਰਲੱਭ ਮਾੜੇ ਪ੍ਰਭਾਵ, ਪਹਿਲੀ ਵਾਰ ਕੰਪਨੀ ਨੇ ਖੁਦ ਮੰਨਿਆ