Uzbekistan Cough Syrup Deaths Case: ਉਜ਼ਬੇਕਿਸਤਾਨ 'ਚ ਖੰਘ ਦੀ ਦਵਾਈ (cough syrup)  ਨਾਲ ਹੋਈ ਮੌਤ ਦੇ ਮਾਮਲੇ 'ਚ ਪੁਲਿਸ ਨੇ ਨੋਇਡਾ ਵਿੱਚ ਸਥਿਤ ਦਵਾਈ ਦੀ ਕੰਪਨੀ ਦੇ 3 ਅਧਿਕਾਰੀਆਂ ਨੂੰ ਗ੍ਰਿਫਤਾਰ ਕੀਤਾ ਹੈ। ਦਸੰਬਰ ਮਹੀਨੇ ਵਿੱਚ ਉਜ਼ਬੇਕਿਸਤਾਨ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਦੇ ਦੇਸ਼ ਵਿੱਚ ਭਾਰਤੀ ਖੰਘ ਦੀ ਦਵਾਈ ਕਾਰਨ 18 ਬੱਚਿਆਂ ਦੀ ਮੌਤ ਹੋਈ ਹੈ।


ਇਨ੍ਹਾਂ ਤਿੰਨਾਂ ਦੀ ਗ੍ਰਿਫ਼ਤਾਰੀ ਵੀਰਵਾਰ (2 ਮਾਰਚ) ਨੂੰ ਐਫਆਈਆਰ ਦਰਜ ਕਰਨ ਤੋਂ ਬਾਅਦ ਕੀਤੀ ਗਈ। ਇਹ ਸ਼ਿਕਾਇਤ ਸੈਂਟਰਲ ਡਰੱਗ ਸਟੈਂਡਰਡ ਕੰਟਰੋਲ ਆਰਗੇਨਾਈਜ਼ੇਸ਼ਨ (CDSCO) ਦੇ ਡਰੱਗ ਇੰਸਪੈਕਟਰ ਨੇ ਕੀਤੀ ਸੀ।


ਇਹ ਵੀ ਪੜ੍ਹੋ: Vijay Mallya Case: ਭਗੌੜੇ ਕਾਰੋਬਾਰੀ ਵਿਜੇ ਮਾਲਿਆ ਨੂੰ SC ਤੋਂ ਝਟਕਾ, ਵਕੀਲ ਨੇ ਕਿਹਾ- ਲੰਬੇ ਸਮੇਂ ਤੋਂ ਉਨ੍ਹਾਂ ਦੇ ਸੰਪਰਕ 'ਚ ਨਹੀਂ ਹਨ


ਲਾਇਸੈਂਸ ਕਿਉਂ ਮੁਅੱਤਲ ਕੀਤਾ ਗਿਆ ਸੀ?


ਉਜ਼ਬੇਕਿਸਤਾਨ ਵਿੱਚ 18 ਬੱਚਿਆਂ ਦੀ ਕਥਿਤ ਮੌਤ ਤੋਂ ਬਾਅਦ ਉੱਤਰ ਪ੍ਰਦੇਸ਼ ਫੂਡ ਸੇਫਟੀ ਐਂਡ ਡਰੱਗ ਐਡਮਨਿਸਟ੍ਰੇਸ਼ਨ (FSDA) ਵਿਭਾਗ ਨੇ ਸੈਕਟਰ-67 ਸਥਿਤ ਦਵਾਈ ਦੀ ਫਰਮ ਮੈਰੀਅਨ ਬਾਇਓਟੈਕ ਪ੍ਰਾਈਵੇਟ ਲਿਮਟਿਡ ਦੇ ਦਵਾਈ ਉਤਪਾਦਨ ਲਾਇਸੈਂਸ ਨੂੰ ਮੁਅੱਤਲ ਕਰ ਦਿੱਤਾ ਸੀ। ਦਵਾਈ ਰਿਕਾਰਡ ਮੇਨਟੇਨੈਂਸ ਤੋਂ ਇਲਾਵਾ ਕੱਚੇ ਮਾਲ ਦੀ ਖਰੀਦ ਬਾਰੇ ਸਮੇਂ ਸਿਰ ਜਾਣਕਾਰੀ ਨਾ ਦੇਣ ਕਾਰਨ ਕੰਪਨੀ ਦਾ ਦਵਾਈ ਉਤਪਾਦਨ ਲਾਇਸੈਂਸ ਮੁਅੱਤਲ ਕਰ ਦਿੱਤਾ ਗਿਆ ਹੈ।


ਪੁਲਿਸ ਨੇ ਕਿਹਾ


ਪੁਲਿਸ ਕਮਿਸ਼ਨਰ ਦਫ਼ਤਰ ਨੇ ਦੱਸਿਆ ਕਿ ਗਾਜ਼ੀਆਬਾਦ ਦੇ ਡਰੱਗ ਇੰਸਪੈਕਟਰ ਆਸ਼ੀਸ਼ ਨੇ ਬੀਤੀ ਰਾਤ ਪੁਲਿਸ ਸਟੇਸ਼ਨ ਫੇਜ਼-3 ਵਿੱਚ ਰਿਪੋਰਟ ਦਰਜ ਕਰਵਾਈ। ਉਨ੍ਹਾਂ ਨੇ ਦੋਸ਼ ਲਾਇਆ ਹੈ ਕਿ ਸੈਕਟਰ 67 ਸਥਿਤ ਇਕ ਦਵਾਈ ਬਣਾਉਣ ਵਾਲੀ ਕੰਪਨੀ ਵਿਚ ਬਣਿਆ ਕਫ ਸਿਰਪ ਮਾਪਦੰਡਾਂ 'ਤੇ ਖਰਾ ਨਹੀਂ ਉਤਰਦਾ। ਦਫ਼ਤਰ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਕੰਪਨੀ ਦੀ ਡਾਇਰੈਕਟਰ ਜਯਾ ਜੈਨ, ਸਚਿਨ ਜੈਨ, ਆਪ੍ਰੇਸ਼ਨ ਹੈੱਡ ਤੁਹੀਨ ਭੱਟਾਚਾਰੀਆ, ਮੈਨੂਫੈਕਚਰਿੰਗ ਕੈਮਿਸਟ ਅਤੁਲ ਰਾਵਲ ਅਤੇ ਮੂਲ ਸਿੰਘ ਆਦਿ ਖ਼ਿਲਾਫ਼ ਧਾਰਾ 274, 275, 276, ਡਰੱਗਜ਼ ਐਂਡ ਕਾਸਮੈਟਿਕਸ ਐਕਟ 17,17ਏ,17 -ਬੀ ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।


ਦਫਤਰ ਨਾਲ ਜੁੜੇ ਇਕ ਅਧਿਕਾਰੀ ਮੁਤਾਬਿਕ ਪੁਲਿਸ ਨੇ ਤੁਹੀਨ ਭੱਟਾਚਾਰੀਆ, ਅਤੁਲ ਰਾਵਤ ਅਤੇ ਮੂਲ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ। ਉਨ੍ਹਾਂ ਨੇ ਦੱਸਿਆ ਕਿ ਕੰਪਨੀ ਦਾ ਮਾਲਕ, ਮਾਲਕਣ ਫਰਾਰ ਹੈ, ਜਿਨ੍ਹਾਂ ਦੀ ਭਾਲ ਜਾਰੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਜਲਦੀ ਹੀ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।


ਇਹ ਵੀ ਪੜ੍ਹੋ: SpaceX Dragon Crew: ਸਪੇਸਐਕਸ ਡ੍ਰੈਗਨ ਕ੍ਰੂ-6 ਦੇ ਯਾਤਰੀ ਪਹੁੰਚੇ ਸਪੇਸ ਸਟੇਸ਼ਨ ਪਹੁੰਚੇ, ਪੁਲਾੜ ‘ਚ ਰਹਿਣਗੇ 6 ਮਹੀਨੇ, ਕਰਨਗੇ ਵਿਗਿਆਨਕ ਖੋਜ