Vijay Mallya Case: ਸੁਪਰੀਮ ਕੋਰਟ ਨੇ ਭਗੌੜੇ ਕਾਰੋਬਾਰੀ ਵਿਜੇ ਮਾਲਿਆ ਦੀ ਪਟੀਸ਼ਨ ਖਾਰਜ ਕਰ ਦਿੱਤੀ ਹੈ। ਸਾਲ 2018 'ਚ ਦਾਇਰ ਇਸ ਪਟੀਸ਼ਨ 'ਚ ਮਾਲਿਆ ਨੇ ਖੁਦ ਨੂੰ 'ਭਗੌੜਾ' ਘੋਸ਼ਿਤ ਕਰਨ ਲਈ ਮੁੰਬਈ ਦੀ ਅਦਾਲਤ 'ਚ ਚੱਲ ਰਹੀ ਕਾਰਵਾਈ ਨੂੰ ਚੁਣੌਤੀ ਦਿੱਤੀ ਸੀ।


ਮਾਲਿਆ ਦੇ ਵਕੀਲ ਨੇ ਅਦਾਲਤ ਨੂੰ ਕਿਹਾ ਕਿ ਉਹ ਲੰਬੇ ਸਮੇਂ ਤੋਂ ਉਨ੍ਹਾਂ ਦੇ ਸੰਪਰਕ 'ਚ ਨਹੀਂ ਹੈ, ਇਸ ਲਈ ਉਨ੍ਹਾਂ ਤੋਂ ਪੁੱਛਗਿੱਛ ਨਹੀਂ ਕੀਤੀ ਜਾ ਸਕਦੀ। ਇਸ ਤੋਂ ਪਹਿਲਾਂ ਵੀ ਇਸ ਆਧਾਰ 'ਤੇ ਮਾਲਿਆ ਦੇ ਕੁਝ ਕੇਸ ਖਾਰਜ ਹੋ ਚੁੱਕੇ ਹਨ। ਇਸ ਮਾਮਲੇ 'ਚ ਵੀ 2019 'ਚ ਹੀ ਮੁੰਬਈ ਦੀ ਈਡੀ ਕੋਰਟ ਨੇ ਉਸ ਨੂੰ 'ਭਗੌੜਾ' ਕਰਾਰ ਦਿੱਤਾ ਹੈ। 2018 'ਚ ਦਾਇਰ ਪਟੀਸ਼ਨ ਅਜੇ ਵੀ ਬਹਿਸ ਤੋਂ ਬਿਨਾਂ ਪੈਂਡਿੰਗ ਸੀ। ਸੁਪਰੀਮ ਕੋਰਟ ਨੇ ਸ਼ੁੱਕਰਵਾਰ (3 ਮਾਰਚ) ਨੂੰ ਇਸ ਨੂੰ ਰੱਦ ਕਰ ਦਿੱਤਾ।


ਇਹ ਵੀ ਪੜ੍ਹੋ: ਮਨੀਸ਼ ਸਿਸੋਦੀਆ ਨੇ ਜ਼ਮਾਨਤ ਲਈ ਪਾਈ ਪਟੀਸ਼ਨ, ਭਲਕੇ ਖ਼ਤਮ ਹੋ ਰਿਹਾ ਸੀਬੀਆਈ ਦਾ ਰਿਮਾਂਡ