ਚੰਡੀਗੜ੍ਹ: ਦਿੱਲੀ ਵਿੱਚ ਪੜ੍ਹੇ ਲਿਖੇ ਨੌਜਵਾਨਾਂ ਲਈ ਦੋ ਹਜ਼ਾਰ ਤੋਂ ਵੱਧ ਅਸਾਮੀਆਂ ਲਈ ਅਰਜ਼ੀਆਂ ਮੰਗੀਆਂ ਹਨ। ਨੌਕਰੀ ਦੇ ਇਹ ਇਸ਼ਤਿਹਾਰ ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ ਲਿਮਟਿਡ ਨੇ ਤਕਨੀਕੀ ਤੇ ਦਫ਼ਤਰੀ ਕੰਮਕਾਜ ਲਈ ਅਮਲੇ ਦੀ ਘਾਟ ਪੂਰੀ ਕਰਨ ਲਈ ਜਾਰੀ ਕੀਤੇ ਹਨ।
ਦਿੱਲੀ ਮੈਟਰੋ ਵਿੱਚ ਸਹਾਇ ਪ੍ਰਬੰਧਕ, ਜੂਨੀਅਰ ਇੰਜੀਨੀਅਰ, ਮੇਂਟੇਨਰ, ਲਾਈਬ੍ਰੇਰੀਅਨ ਆਦਿ ਅਸਾਮੀਆਂ ਲਈ ਅਰਜ਼ੀਆਂ ਮੰਗੀਆਂ ਹਨ। ਅਹੁਦਿਆਂ ਲਈ ਸਿੱਖਿਆ ਯੋਗਤਾ ਗ੍ਰੈਜੂਏਸ਼ਨ ਹੈ ਤੇ ਵਿਸ਼ੇਸ਼ ਤਕਨੀਕੀ ਯੋਗਤਾ ਬੀ.ਈ., ਬੀ.ਟੈੱਕ. ਦੇ ਨਾਲ ਪ੍ਰਮਾਣਕ ਗੇਟ ਸਕੋਰ ਜਾਂ ਹੋਰ ਤੈਅ ਯੋਗਤਾਵਾਂ ਲਾਜ਼ਮੀ ਹਨ। ਉਮੀਦਵਾਰ ਦੀ ਉਮਰ 18 ਤੋਂ 25 ਸਾਲ ਹੋਣੀ ਚਾਹੀਦੀ ਹੈ।
ਕਈ ਅਸਾਮੀਆਂ ਵਿਸ਼ੇਸ਼ ਤੌਰ 'ਤੇ ਅਨੁਸੂਚਿਤ ਜਾਤੀ ਤੇ ਜਨਜਾਤੀ ਲਈ ਤੇ ਹੋਰ ਸ਼੍ਰੇਣੀਆਂ ਲਈ ਰਾਖਵੀਆਂ ਹਨ। ਇਸ ਸਮੇਂ ਆਨਲਾਈਨ ਬਿਨੈ ਕੀਤਾ ਜਾ ਸਕਦਾ ਹੈ। ਦਿੱਲੀ ਮੈਟਰੋ ਦੀ ਵੈੱਬਸਾਈਟ (www.delhimetrorail.com) ਰਾਹੀਂ ਆਨਲਾਈਨ ਅਪਲਾਈ ਦੇ ਨਾਲ-ਨਾਲ ਯੋਗਤਾ ਮਾਪਦੰਡ ਆਦਿ ਦਰਸਾਏ ਗਏ ਹਨ।