ਇਹ ਵੀ ਪੜ੍ਹੋ : ਅੰਮ੍ਰਿਤਪਾਲ ਸਿੰਘ ਦੇ ਸਮਰਥਕ ਵਰਿੰਦਰ ਸਿੰਘ ਖਾਲਸਾ ਨੂੰ ਪੁਲਿਸ ਨੇ ਘਰ 'ਚ ਕੀਤਾ ਨਜ਼ਰਬੰਦ
ਦਰਅਸਲ ਮਾਮਲਾ ਅਜਿਹਾ ਹੈ ਕਿ ਬਨਾਰਸ ਦੀ ਰਹਿਣ ਵਾਲੀ ਵੈਸ਼ਨਵੀ ਦਾ ਵਿਆਹ ਰਾਜਸਥਾਨ ਦੇ ਰਹਿਣ ਵਾਲੇ ਰਵੀ ਨਾਲ ਤੈਅ ਹੋਇਆ ਸੀ, ਜਿਸ ਤੋਂ ਬਾਅਦ ਰਵੀ ਅਤੇ ਵੈਸ਼ਨਵੀ ਦੀ ਕੋਰਟ ਮੈਰਿਜ ਕਰਵਾ ਦਿੱਤੀ ਗਈ ਅਤੇ ਸਾਰੇ ਰੀਤੀ-ਰਿਵਾਜਾਂ ਤੋਂ ਬਾਅਦ ਲੜਕੀ ਨੂੰ ਵਿਦਾ ਕਰ ਦਿੱਤਾ ਗਿਆ। ਹੁਣ ਬਨਾਰਸ ਤੋਂ ਬੀਕਾਨੇਰ ਤੱਕ ਦਾ ਸਫਰ ਕਰਨਾ ਕੋਈ ਆਸਾਨ ਕੰਮ ਨਹੀਂ ਹੈ, ਇਸ ਲਈ ਰਸਤੇ 'ਚ ਲਾੜਾ ਰਵੀ ਨੇ ਚਾਹ-ਨਾਸ਼ਤਾ ਕਰਨ ਲਈ ਕਾਨਪੁਰ 'ਚ ਕਾਰ ਰੋਕੀ ਅਤੇ ਵੈਸ਼ਨਵੀ ਕਾਰ ਦੇ ਅੰਦਰ ਬੈਠੀ ਸੀ। ਜਦੋਂ ਵੈਸ਼ਨਵੀ ਨੂੰ ਪਤਾ ਲੱਗਾ ਕਿ ਉਸ ਨੂੰ 20 ਕਿਲੋਮੀਟਰ ਦਾ ਸਫਰ ਕਰਨਾ ਤਾਂ ਉਸਨੇ ਵਿਆਹ ਤੋੜਨ ਦਾ ਮਨ ਬਣਾ ਲਿਆ।
ਇਹ ਵੀ ਪੜ੍ਹੋ : ਅੰਮ੍ਰਿਤਪਾਲ ਸਿੰਘ ਦੇ 4 ਸਾਥੀਆਂ ਨੂੰ ਅਸਾਮ ਲੈ ਕੇ ਪਹੁੰਚੀ ਪੰਜਾਬ ਪੁਲਿਸ , ਅੰਮ੍ਰਿਤਪਾਲ ਭਗੌੜਾ ਕਰਾਰ
ਇਸ ਤਰ੍ਹਾਂ ਬਣਾਇਆ ਵਿਆਹ ਤੋੜਨ ਦਾ ਪਲਾਨ
ਵਿਆਹ ਤੋੜਨ ਦਾ ਮਨ ਬਣਾ ਚੁੱਕੀ ਵੈਸ਼ਨਵੀ ਨੇ ਦੇਖਿਆ ਕਿ ਨੇੜੇ ਹੀ ਪੁਲਸ ਵਾਲੇ ਮੌਜੂਦ ਸਨ, ਫਿਰ ਕੀ ਸੀ, ਕਾਰ 'ਚ ਬੈਠੀ ਵੈਸ਼ਨਵੀ ਉੱਚੀ-ਉੱਚੀ ਰੋਣ ਲੱਗੀ। ਜਿਸ ਨੂੰ ਦੇਖ ਕੇ ਪੁਲਿਸ ਵਾਲਿਆਂ ਨੂੰ ਲੱਗਾ ਕਿ ਸ਼ਾਇਦ ਲੜਕੀ ਨੂੰ ਅਗਵਾ ਕੀਤਾ ਗਿਆ ਹੈ ਜਾਂ ਕੋਈ ਹੋਰ ਗੱਲ ਹੈ। ਪੁਲਿਸ ਵਾਲੇ ਤੁਰੰਤ ਉਥੇ ਪਹੁੰਚ ਗਏ ਅਤੇ ਪੁੱਛਣ ਲੱਗੇ ਕਿ ਕੀ ਹੋਇਆ? ਰੋਂਦੀ ਹੋਈ ਵੈਸ਼ਨਵੀ ਨੇ ਵਿਆਹ ਤੋੜਨ ਲਈ ਜ਼ੋਰ ਪਾਇਆ। ਇਹੀ ਕਾਰਨ ਸੀ ਕਿ ਪੁਲਸ ਵਾਲਿਆਂ ਨੇ ਵੈਸ਼ਨਵੀ ਨੂੰ ਉਸ ਦੇ ਪੇਕੇ ਘਰ ਭੇਜ ਦਿੱਤਾ, ਜਦੋਂ ਕਿ ਲਾੜਾ ਇਹ ਦੇਖ ਕੇ ਹੈਰਾਨ ਰਹਿ ਗਿਆ ਕਿ ਅਜਿਹਾ ਕਿਵੇਂ ਹੋ ਸਕਦਾ ਹੈ ਅਤੇ ਉਸ ਨੂੰ ਖਾਲੀ ਹੱਥ ਪਰਤਣਾ ਪਿਆ।