ਨਵੀਂ ਦਿੱਲੀ: ਬਾਬਾ ਵਿਸ਼ਵਨਾਥ ਦੀ ਧਰਤੀ ਵਾਰਾਣਸੀ 'ਚ ਛੇਤੀ ਹੀ ਕਨਵੈਂਸ਼ਨ ਸੈਂਟਰ ਦੇਖਣ ਨੂੰ ਮਿਲੇਗਾ। ਰੁਦ੍ਰਾਕਸ਼ ਨਾਂਅ ਦੇ ਇਸ ਕਨਵੈਂਸ਼ਨ ਸੈਂਟਰ 'ਚ ਹੁਣ ਸੈਲਾਨੀ ਗੀਤ ਸੰਗਤੀ, ਨਾਟਕ ਤੇ ਪ੍ਰਦਰਸ਼ਨੀਆਂ ਦਾ ਲੁਤਫ਼ ਲੈ ਸਕਣਗੇ। ਮਿਊਂਸੀਪਲ ਕਮਿਸ਼ਨਰ ਗੌਰਾਂਗ ਰਾਠੀ ਨੇ ਦੱਸਿਆ ਕਿ ਜਪਾਨ ਤੇ ਭਾਰਤ ਦੀ ਦੋਸਤੀ ਵਾਰਾਣਸੀ ਨੂੰ ਅਜਿਹਾ ਕੀਮਤੀ ਤੋਹਫੇ ਨਾਲ ਨਵਾਜੇਗੀ ਜਿਸ ਤੋਂ ਸਾਰੇ ਕਾਇਲ ਹੋ ਜਾਣਗੇ। ਸਾਲ 2015 'ਚ ਜਦੋਂ ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਜਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਨਾਲ ਆਏ ਸਨ ਉਤੋਂ ਹੀ ਇਸ ਕਨਵੈਂਸ਼ਨ ਸੈਂਟਰ ਦੀ ਨੀਂਹ ਬੱਝ ਗਈ ਸੀ।
ਅਦਭੁਤ ਕਾਸ਼ੀ ਦੀ ਝਲਕ ਲਈ ਇਸ ਕਨਵੈਂਸ਼ਨ ਸੈਂਟਰ ਦਾ ਨਾਂਅ ਵੀ ਰੁਦ੍ਰਾਕਸ਼ ਹੈ। ਇਸ ਕਨਵੈਂਸ਼ਨ ਸੈਂਟਰ 'ਚ 108 ਰੁਦ੍ਰਾਕਸ਼ ਦੇ ਦਾਣੇ ਜੜੇ ਗਏ ਹਨ ਜੋ ਇਸ ਨੂੰ ਹੋਰ ਵੀ ਦਿਲਕਸ਼ ਬਣਾਉਂਦੇ ਹਨ। ਵਾਰਾਣਸੀ 'ਚ ਤਿੰਨ ਏਕੜ 'ਚ ਬਣਨ ਵਾਲੇ ਕਨਵੈਂਸ਼ਨ ਸੈਂਟਰ ਦੀ ਲਾਗਤ 186 ਕਰੋੜ ਰੁਪਏ ਹੈ। ਇਸ ਕਨਵੈਂਸ਼ਨ ਸੈਂਟਰ 'ਚ ਗ੍ਰਾਊਂਡ ਫਲੋਰ, ਪਹਿਲੇ ਤਲ ਤੋਂ ਲੈਕੇ ਇਕ ਵੱਡਾ ਹਾਲ ਹੋਵੇਗਾ। ਜਿਸ 'ਚ ਵੀਅਤਨਾਮ ਤੋਂ ਮੰਗਵਾਈਆਂ ਬੇਹਤਰੀਨ ਕੁਰਸੀਆਂ ਤੇ 1200 ਲੋਕ ਇਕੱਠੇ ਬੈਠ ਕੇ ਪ੍ਰੋਗਰਾਮ ਦਾ ਲਾਹਾ ਲੈ ਸਕਣਗੇ। ਰੁਦ੍ਰਾਕਸ਼ 'ਚ 120 ਗੱਡੀਆਂ ਦੀ ਪਾਰਕਿੰਗ ਬੇਸਮੈਂਟ 'ਚ ਹੋ ਸਕਦੀ ਹੈ।
ਸਰੀਰਕ ਤੌਰ 'ਤੇ ਅਸਮਰੱਥ ਲੋਕਾਂ ਲਈ ਵਿਸ਼ੇਸ਼ ਇੰਤਜ਼ਾਮ ਕੀਤੇ ਗਏ ਹਨ ਜਿਸ ਤਹਿਤ ਦੋਵੇਂ ਦਰਵਾਜ਼ਿਆਂ 'ਤੇ ਛੇ-ਛੇ ਵ੍ਹੀਲ ਚੇਅਰਾਂ ਦਾ ਇੰਤਜ਼ਾਮ ਹੈ। ਆਧੁਨਿਕ ਗ੍ਰੀਨ ਰੂਮ ਵੀ ਬਣਾਇਆ ਗਿਆ ਹੈ। ਜਿਸ 'ਚ 150 ਲੋਕਾਂ ਦੀ ਸਮਰੱਥਾ ਵਾਲੇ ਦੋ ਕਾਨਫਰੰਸ ਹਾਲ ਤੇ ਗੈਲਰੀ ਵੀ ਸ਼ਾਮਲ ਹੈ ਜੋ ਦੁਨੀਆਂ ਦੇ ਆਧੁਨਿਕ ਉਪਕਰਨਾਂ ਨਾਲ ਲੈਸ ਹੈ।
ਜਾਪਾਨੀ ਕੰਪਨੀ ਕਰ ਰਹੀ ਨਿਰਮਾਣ
ਰੁਦ੍ਰਾਕਸ਼ ਨੂੰ ਤਿਆਰ ਕਰਨ ਦਾ ਪੂਰਾ ਕੰਮ ਜਪਾਨ ਦੀ ਫੁਜਿਤਾ ਕਾਰਪੋਰੇਸ਼ਨ ਨਾਂਅ ਦੀ ਕੰਪਨੀ ਕਰ ਰਹੀ ਹੈ। ਜਾਪਾਨੀ ਕੰਪਨੀ ਇੰਟਰਨੈਸ਼ਨਲ ਕਾਰਪੋਰੇਸ਼ਨ ਏਜੰਸੀ ਵੱਲੋਂ ਰੁਦ੍ਰਾਕਸ਼ ਦੀ ਫੰਡਿੰਗ ਕੀਤੀ ਗਈ ਹੈ। ਇਸ ਇਮਾਰਤ ਨੂੰ ਡਿਜ਼ਾਇਨ ਵੀ ਜਪਾਨ ਦੀ ਕੰਪਨੀ ਓਰੀਐਂਟਲ ਕੰਸਲਟੇਂਟ ਗਲੋਬਲ ਨੇ ਕੀਤਾ ਹੈ। ਰੁਦ੍ਰਾਕਸ਼ 'ਚ ਜੈਪਨੀਜ਼ ਗਾਰਡਨ ਹੋਵੇਗਾ ਤੇ 110 ਕਿਲੋਵਾਟ ਦੀ ਊਰਜਾ ਲਈ ਸੋਲਰ ਪਲਾਂਟ ਲਾਇਆ ਗਿਆ ਹੈ। ਇੱਥੇ ਵੀਆਈਪੀ ਰੂਟ ਤੇ ਉਨ੍ਹਾਂ ਦੇ ਆਉਣ ਦਾ ਰਾਹ ਵੀ ਵੱਖਰਾ ਹੈ।
ਨਵੇਂ ਸਾਲ 'ਚ ਵਾਰਾਣਸੀ ਨੂੰ ਪੀਐਮ ਵੱਲੋਂ ਮਿਲੇਗੀ ਸੌਗਾਤ
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵਾਰਾਣਸੀ ਨੂੰ ਨਵੇਂ ਸਾਲ 'ਚ ਨਵੀਂ ਸੌਗਾਤ ਦੇਣਗੇ। ਰੁਦ੍ਰਾਕਸ਼ ਦਾ ਨਿਰਮਾਣ ਕਾਰਜ ਸਾਲ 2018 'ਚ ਸ਼ੁਰੂ ਹੋਇਆ ਜੋ ਸਾਲ 2021 'ਚ ਪੂਰਾ ਹੋ ਜਾਵੇਗਾ। ਇਸ ਕਨਵੈਂਸ਼ਨ ਸੈਂਟਰ ਨੂੰ ਸੁਵਿਧਾਵਾਂ ਨਾਲ ਲੈਸ ਰੱਖਣ ਲਈ ਵਿਦੇਸ਼ੀ ਕੰਪਨੀਆਂ ਦੇ ਉਪਕਰਨ ਲਾਏ ਜਾ ਰਹੇ ਹਨ। ਰੁਦ੍ਰਾਕਸ਼ ਨੂੰ ਵਾਤਾਵਰਣ ਦੇ ਅਨੁਕੂਲਿਤ ਰੱਖਣ ਲਈ ਇਸ 'ਚ ਇਟਲੀ ਦੇ ਉਪਕਰਣਾਂ ਨੂੰ ਲਾਇਆ ਗਿਆ ਹੈ।
ਕਿਸਾਨ ਜਥੇਬੰਦੀਆਂ ਵੱਲੋਂ ਚਿੱਲਾ ਬਾਰਡਰ 'ਤੇ ਧਰਨਾ ਖ਼ਤਮ ਕਰਨ ਦਾ ਫੈਸਲਾ
ਕੇਂਦਰੀ ਮੰਤਰੀ ਦਾ ਦਾਅਵਾ: ਮਾਓਵਾਦੀ-ਨਕਸਲ ਦੇ ਹੱਥਾਂ 'ਚ ਚਲਾ ਗਿਆ ਕਿਸਾਨ ਅੰਦੋਲਨ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
ਸ਼ਿਵ ਨਗਰੀ 'ਚ 186 ਕਰੋੜ ਦੀ ਲਾਗਤ ਨਾਲ ਬਣ ਰਿਹਾ ਅਦਭੁਤ ਕਨਵੈਂਸ਼ਨ ਸੈਂਟਰ, ਮੋਦੀ ਨਵੇਂ ਸਾਲ 'ਚ ਵਾਰਾਣਸੀ ਨੂੰ ਦੇਣਗੇ ਸੌਗਾਤ
ਏਬੀਪੀ ਸਾਂਝਾ
Updated at:
13 Dec 2020 07:42 AM (IST)
ਅਦਭੁਤ ਕਾਸ਼ੀ ਦੀ ਝਲਕ ਲਈ ਇਸ ਕਨਵੈਂਸ਼ਨ ਸੈਂਟਰ ਦਾ ਨਾਂਅ ਵੀ ਰੁਦ੍ਰਾਕਸ਼ ਹੈ। ਇਸ ਕਨਵੈਂਸ਼ਨ ਸੈਂਟਰ 'ਚ 108 ਰੁਦ੍ਰਾਕਸ਼ ਦੇ ਦਾਣੇ ਜੜੇ ਗਏ ਹਨ ਜੋ ਇਸ ਨੂੰ ਹੋਰ ਵੀ ਦਿਲਕਸ਼ ਬਣਾਉਂਦੇ ਹਨ।
- - - - - - - - - Advertisement - - - - - - - - -