ਵਾਰਾਣਸੀ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਖ਼ਿਲਾਫ਼ ਵਾਰਾਣਸੀ ਲੋਕ ਸਭਾ ਸੀਟ ਤੋਂ ਨਾਮਜ਼ਦਗੀ ਦਾਖ਼ਲ ਕਰਾਉਣ ਵਾਲੇ ਬੀਐਸਐਫ ਦੇ ਬਰਖ਼ਾਸਤ ਜਵਾਨ ਤੇਜ ਬਹਾਦੁਰ ਦੀ ਨਾਮਜ਼ਦਗੀ ਰੱਦ ਹੋ ਗਈ ਹੈ। ਉਨ੍ਹਾਂ ਨੂੰ ਸਪਾ-ਬਸਪਾ-ਰਾਲੋਦ ਦੇ ਗਠਜੋੜ ਨੇ ਆਪਣਾ ਉਮੀਦਵਾਰ ਬਣਾਇਆ ਸੀ। ਤੇਜ ਬਹਾਦੁਰ ਦੇ ਵਕੀਲ ਨੇ ਕਿਹਾ ਕਿ ਸੁਪਰੀਮ ਕੋਰਟ ਵਿੱਚ ਇਹ ਮਾਮਲਾ ਲੈ ਕੇ ਜਾਣਗੇ।


ਵਾਰਾਣਸੀ ਦੇ ਜ਼ਿਲ੍ਹਾ ਅਧਿਕਾਰੀ ਨੇ ਦੱਸਿਆ ਕਿ ਜ਼ਰੂਰੀ ਸਬੂਤਾਂ ਦੀ ਘਾਟ ਕਰਕੇ ਤੇਜ ਬਹਾਦੁਰ ਯਾਦਵ ਦੀ ਨਾਮਜ਼ਦਗੀ ਰੱਦ ਕੀਤੀ ਗਈ ਹੈ। ਇਸ ਤੋਂ ਪਹਿਲਾਂ ਜ਼ਿਲ੍ਹਾ ਦਫ਼ਤਰ ਨੇ ਤੇਜ ਬਹਾਦੁਰ ਯਾਦਵ ਨੂੰ ਇੱਕ-ਦੋ ਦਿਨਾਂ ਅੰਦਰ ਚੋਣ ਕਮਿਸ਼ਨ ਤੋਂ NOC ਲਿਆ ਕੇ ਜਮ੍ਹਾ ਕਰਵਾਉਣ ਲਈ ਕਿਹਾ ਸੀ।

ਤੇਜ ਬਹਾਦੁਰ ਯਾਦਵ ਨੇ ਕਿਹਾ ਹੈ ਕਿ ਨਾਮਜ਼ਦਗੀ ਵੇਲੇ ਉਸ ਕੋਲੋਂ ਕਿਸੇ ਤਰ੍ਹਾਂ ਦੀ NOC ਦੀ ਮੰਗ ਨਹੀਂ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਜੇ ਉਨ੍ਹਾਂ ਦੇ ਨਾਮਜ਼ਦਗੀ ਪੱਤਰ ਵਿੱਚ ਕੋਈ ਕਮੀ-ਪੇਸ਼ੀ ਸੀ ਤਾਂ ਉਨ੍ਹਾਂ ਨੂੰ ਉਸੇ ਵੇਲੇ ਕਿਉਂ ਨਹੀਂ ਦੱਸਿਆ ਗਿਆ।