ਗੜਚਿਰੌਲੀ: ਮਹਾਰਾਸ਼ਟਰ ਦੇ ਗੜਚਿਰੌਲੀ ਵਿੱਚ ਨਕਸਲੀਆਂ ਵੱਲੋਂ ਵੱਡਾ ਹਮਲਾ ਕੀਤਾ ਗਿਆ। ਹਾਸਲ ਜਾਣਕਾਰੀ ਮੁਤਾਬਕ ਨਕਸਲੀਆਂ ਨੇ IED ਧਮਾਕੇ ਨਾਲ ਜਵਾਨਾਂ ਦੇ ਕਾਫਲੇ 'ਤੇ ਹਮਲਾ ਕੀਤਾ ਜਿਸ ਵਿੱਚ 10 ਜਵਾਨ ਸ਼ਹੀਦ ਹੋ ਗਏ।
ਖ਼ਬਰ ਏਜੰਸੀ ANI ਮੁਤਾਬਕ ਹਮਲੇ ਵਿੱਚ ਮਹਾਰਾਸ਼ਟਰ ਦੀ 15c6 ਫੋਰਸ ਦੇ ਕਮਾਂਡੋ ਸ਼ਹੀਦ ਹੋਏ ਹਨ। ਪੁਲਿਸ ਦੀ ਜਿਸ ਗੱਡੀ 'ਤੇ ਹਮਲਾ ਕੀਤਾ ਗਿਆ, ਉਸ ਵਿੱਚ ਕੁੱਲ 16 ਜਵਾਨ ਸਵਾਰ ਸਨ।
ਦੱਸ ਦੇਈਏ ਇਸ ਤੋਂ ਪਹਿਲਾਂ ਵੀ ਅੱਜ ਸਵੇਰੇ ਨਕਸਲੀਆਂ ਨੇ ਗੜਚਿਰੌਲੀ ਵਿੱਚ 27 ਗੱਡੀਆਂ ਨੂੰ ਅੱਗ ਲਾ ਦਿੱਤੀ ਸੀ। ਫਿਲਹਾਲ ਪੁਲਿਸ ਨੇ ਘਟਨਾ ਵਾਲੀ ਥਾਂ ਦੀ ਘੇਰਾਬੰਦੀ ਕਰ ਦਿੱਤੀ ਹੈ।
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਇਸ ਹਮਲੇ ਦੀ ਸਖ਼ਤ ਨਿੰਦਾ ਕੀਤੀ ਹੈ। ਉਨ੍ਹਾਂ ਸ਼ਹੀਦ ਹੋਏ ਜਵਾਨਾਂ ਪ੍ਰਤੀ ਆਪਣੀਆਂ ਸੰਵੇਦਨਾ ਜਤਾਉਂਦਿਆਂ ਟਵੀਟ ਕੀਤਾ ਹੈ।